Site icon Punjab Mirror

Sula Vineyards IPO : ਅੱਜ ਤੋਂ ਸ਼ੁਰੂ ਹੋ ਰਿਹਾ ਹੈ ਇਸ ਕੰਪਨੀ ਦਾ ਆਈਪੀਓ  ਨਿਵੇਸ਼ਕਾਂ ਲਈ ਕਮਾਈ ਦਾ ਇਕ ਹੋਰ ਮੌਕਾ

Sula Vineyards IPO : ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਭਾਰਤ ਦੇ ਸਭ ਤੋਂ ਵੱਡੇ ਵਾਈਨ ਉਤਪਾਦਕ ਤੇ ਵਿਕਰੇਤਾ ‘ਚੋਂ ਇਕ ਸੁਲਾ ਵਾਈਨਯਾਰਡਜ਼ ਲਿਮਟਿਡ (Sula Vineyards Limited) ਦਾ ਇਨੀਸ਼ੀਅਲ ਪਬਲਿਕ ਆਫਰ (IPO) ਅੱਜ ਤੋਂ ਬਾਜ਼ਾਰ ‘ਚ ਵਿਕਰੀ ਲਈ ਉਪਲਬਧ ਹੋ ਰਿਹਾ ਹੈ। ਚਾਹਵਾਨ ਨਿਵੇਸ਼ਕ 14 ਦਸੰਬਰ 2022 ਤਕ ਇਸ ਦੇ ਸ਼ੇਅਰਾਂ ‘ਚ ਬੋਲੀ ਲਗਾ ਸਕਦੇ ਹਨ। ਉੱਥੇ ਹੀ ਕੰਪਨੀ ਨੇ ਇਸ IPO ਦਾ ਪ੍ਰਾਈਸ ਬੈਂਡ 340 ਰੁਪਏ ਤੋਂ 357 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤਾ ਹੈ।

ਦੱਸ ਦੇਈਏ ਕਿ ਸੁਲਾ ਵਾਈਨਯਾਰਡਜ਼ ਇਸ IPO ਤੋਂ ਕੁੱਲ 960.35 ਕਰੋੜ ਰੁਪਏ ਜੁਟਾਉਣਾ ਚਾਹੁੰਦੀ ਹੈ, ਇਸ ਵਜ੍ਹਾ ਨਾਲ ਸਾਰੇ ਇਸ਼ੂ ਕੀਤੇ ਗਏ ਸ਼ੇਅਰ ਆਫਰ ਫਾਰ ਸੇਲ (OFS) ਹਨ। ਯਾਨੀ ਕਿ ਕੰਪਨੀ ਨੂੰ ਆਫਰ ਤੋਂ ਕੋਈ ਆਮਦਨ ਪ੍ਰਾਪਤ ਨਹੀਂ ਹੋਵੇਗੀ ਤੇ ਸਾਰੇ ਆਮਦਨ ਵਿਕਰੀ ਸ਼ੇਅਰਧਾਰਕਾਂ ਕੋਲ ਜਾਵੇਗੀ। ਗ੍ਰੇਅ ਮਾਰਕੀਟ ‘ਚ ਇਨ੍ਹਾਂ ਸ਼ੇਅਰਾਂ ਦੀ ਕੀਮਤ ਪ੍ਰੀਮੀਅਮ ‘ਤੇ ਦੇਖੀ ਗਈ, ਜਿਸ ਤੋਂ ਉਮੀਦ ਹੈ ਕਿ IPO ਦੇ ਪਹਿਲੇ ਦਿਨ ਹੀ ਇਸ ਦੀ ਚੰਗੀ ਮੰਗ ਦੇਖੀ ਜਾ ਸਕਦੀ ਹੈ।

ਸੁਲਾ ਵਾਈਨਯਾਰਡਜ਼ ਦੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਇਸ ਦੇ ਇਕ ਲੌਟ ‘ਚ ਕੰਪਨੀ ਦੇ 42 ਸ਼ੇਅਰ ਹੋਣਗੇ। ਸ਼ੇਅਰਾਂ ਦੀ ਕੀਮਤ 340 ਰੁਪਏ ਤੋਂ 357 ਰੁਪਏ ਪ੍ਰਤੀ ਸ਼ੇਅਰ ਤੈਅ ਕੀਤੀ ਗਈ ਹੈ। ਬੋਲੀ ਲਗਾਉਣ ਵਾਲਾ ਘੱਟੋ-ਘੱਟ ਇਕ ਲੌਟ ਲਈ ਅਪਲਾਈ ਕਰ ਸਕਦਾ ਹੈ, ਜਦਕਿ ਵੱਧ ਤੋਂ ਵੱਧ 13 ਲੌਟ ਲਈ ਅਪਲਾਈ ਕੀਤਾ ਜਾ ਸਕਦਾ ਹੈ। ਲਿਸਟਿੰਗ ਦੀ ਗੱਲ ਕਰੀਏ ਤਾਂ ਬੀਐੱਸਈ ਤੇ ਐੱਨਐੱਸਈ ‘ਤੇ ਇਸ ਦੇ ਸ਼ੇਅਰਾਂ ਨੂੰ 22 ਦਸੰਬਰ 2022 ਤਕ ਲਿਸਟ ਕੀਤਾ ਜਾ ਸਕਦਾ ਹੈ। ਉੱਥੇ ਹੀ ਸ਼ੇਅਰ ਅਲਾਟਮੈਂਟ ਦੀ ਸੰਭਾਵੀ ਤਰੀਕ 19 ਦਸੰਬਰ 2022 ਹੈ।

ਐਂਕਰ ਨਿਵੇਸ਼ਕਾਂ ਤੋਂ ਜੁਟਾਏ ਇੰਨੇ ਪੈਸੇ

ਸੁਲਾ ਵਾਈਨਯਾਰਡਜ਼ ਦੇ ਐਂਕਰ ਨਿਵੇਸ਼ਕਾਂ ਨੂੰ ਬੋਲੀ ਲਗਾਉਣ ਲਈ 9 ਦਸੰਬਰ ਨੂੰ ਆਫਰ ਦਿੱਤਾ ਗਿਆ ਸੀ, ਜਿਸ ਵਿਚ ਕੰਪਨੀ ਨੇ 288.10 ਕਰੋੜ ਰੁਪਏ ਜੁਟਾ ਲਏ ਹਨ। ਐਂਕਰ ਨਿਵੇਸ਼ਕਾਂ ਨੂੰ 80.70 ਲੱਖ ਸ਼ੇਅਰਾਂ ਦੀ ਅਲਾਟਮੈਂਟ ਦਿੱਤੀ ਗਈ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੁਲਾ ਵਿਨਯਾਰਡਸ 31 ਮਾਰਚ, 2022 ਤਕ ਭਾਰਤ ਦੀ ਸਭ ਤੋਂ ਵੱਡੀ ਵਾਈਨ ਉਤਪਾਦਕ ਤੇ ਵਿਕਰੇਤਾ ਸੀ। ਫਰਮ ਨੇ FY09 ‘ਚ ਅੰਗੂਰ ਵਾਈਨ ਸ਼੍ਰੇਣੀ ‘ਚ 33 ਪ੍ਰਤੀਸ਼ਤ ਮਾਲੀਆ ਪੈਦਾ ਕੀਤਾ, ਜੋ ਕਿ ਵਿੱਤੀ ਸਾਲ 22 ਤਕ ਵਧ ਕੇ 52 ਪ੍ਰਤੀਸ਼ਤ ਹੋਣ ਦੀ ਉਮੀਦ ਹੈ। ਸੁਲਾ ਵਾਈਨਯਾਰਡਸ ਆਪਣੀਆਂ ਵਾਈਨ ਲਈ ਚਾਰ ਹਿੱਸਿਆਂ ‘ਚ ਮਾਰਕੀਟ ਲੀਡਰ ਹੈ।

Exit mobile version