Homeਦੇਸ਼ਗਿਰਾਵਟ ਨਾਲ ਖੁੱਲ੍ਹਿਆ Stock Market ਬਾਜ਼ਾਰ, ਸੈਂਸੈਕਸ ਲਗਪਗ 400 ਅੰਕ ਡਿੱਗ ਕੇ...

ਗਿਰਾਵਟ ਨਾਲ ਖੁੱਲ੍ਹਿਆ Stock Market ਬਾਜ਼ਾਰ, ਸੈਂਸੈਕਸ ਲਗਪਗ 400 ਅੰਕ ਡਿੱਗ ਕੇ 56700 ਦੇ ਨੇੜੇ, ਨਿਫਟੀ 16870 ‘ਤੇ ਓਪਨ

Published on

spot_img

Stock Market Opening : ਸ਼ੇਅਰ ਬਾਜ਼ਾਰ ‘ਚ ਅਜੇ ਵੀ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ ਅਤੇ ਬਾਜ਼ਾਰ ਬਹੁਤ ਕਮਜ਼ੋਰੀ ਨਾਲ ਖੁੱਲ੍ਹ ਰਹੇ ਹਨ। ਸ਼ੇਅਰ ਬਾਜ਼ਾਰ ਨੂੰ ਅਮਰੀਕੀ ਫਿਊਚਰਜ਼ ਤੋਂ ਕੋਈ ਸਮਰਥਨ ਨਹੀਂ ਮਿਲ ਰਿਹਾ ਹੈ।

Stock Market Opening : ਸ਼ੇਅਰ ਬਾਜ਼ਾਰ ‘ਚ ਅਜੇ ਵੀ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ ਅਤੇ ਬਾਜ਼ਾਰ ਬਹੁਤ ਕਮਜ਼ੋਰੀ ਨਾਲ ਖੁੱਲ੍ਹ ਰਹੇ ਹਨ। ਸ਼ੇਅਰ ਬਾਜ਼ਾਰ ਨੂੰ ਅਮਰੀਕੀ ਫਿਊਚਰਜ਼ ਤੋਂ ਕੋਈ ਸਮਰਥਨ ਨਹੀਂ ਮਿਲ ਰਿਹਾ ਹੈ। ਆਟੋ ਸੈਕਟਰ ‘ਚ 1 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਹੈ ਅਤੇ ਵਿੱਤੀ ਸਟਾਕ ਵੀ ਟੁੱਟ ਗਏ ਹਨ। ਆਈਟੀ ਸ਼ੇਅਰਾਂ ‘ਚ ਵੀ ਨਰਮੀ ਦਾ ਰੁਝਾਨ ਹੈ। ਬਾਜ਼ਾਰ ‘ਚ ਅੱਜ ਵੀ ਲਾਲ ਨਿਸ਼ਾਨ ‘ਚ ਕਾਰੋਬਾਰ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ।

ਕਿਵੇਂ ਰਹੀ ਬਾਜ਼ਾਰ ਦੀ ਸ਼ੁਰੂਆਤ 

ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ‘ਚ ਅੱਜ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 397.39 ਅੰਕ ਜਾਂ 0.70 ਫੀਸਦੀ ਦੀ ਗਿਰਾਵਟ ਨਾਲ 56,710 ‘ਤੇ ਕਾਰੋਬਾਰ ਕਰਦਾ ਖੁੱਲ੍ਹਿਆ। NSE ਦਾ 50 ਸ਼ੇਅਰਾਂ ਵਾਲਾ ਸੂਚਕ ਅੰਕ ਨਿਫਟੀ 136.85 ਅੰਕ ਜਾਂ 0.80 ਫੀਸਦੀ ਦੀ ਗਿਰਾਵਟ ਨਾਲ 16,870 ‘ਤੇ ਖੁੱਲ੍ਹਿਆ ਹੈ।

ਸੈਂਸੈਕਸ ਅਤੇ ਨਿਫਟੀ ਦੀ ਸਥਿਤੀ

ਸੈਂਸੈਕਸ ਦੇ 30 ਸਟਾਕਾਂ ‘ਚੋਂ ਸਿਰਫ 4 ਸਟਾਕ ਹੀ ਹਰੇ ਨਿਸ਼ਾਨ ‘ਤੇ ਹਨ ਅਤੇ ਬਾਕੀ 26 ਸ਼ੇਅਰਾਂ ‘ਤੇ ਗਿਰਾਵਟ ਦਾ ਲਾਲ ਨਿਸ਼ਾਨ ਹੈ। ਦੂਜੇ ਪਾਸੇ ਨਿਫਟੀ ਦੇ 50 ਸਟਾਕਾਂ ‘ਚੋਂ ਸਿਰਫ 9 ਸ਼ੇਅਰਾਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਦਕਿ 41 ਸ਼ੇਅਰਾਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਅੱਜ ਦੇ ਚੜਨ ਵਾਲੇ ਸ਼ੇਅਰ 

ਸੈਂਸੈਕਸ ਦੇ ਅੱਜ ਦੇ ਚੜਨ ਵਾਲੇ ਸ਼ੇਅਰਾਂ  ‘ਚ ਪਾਵਰਗ੍ਰਿਡ, ਸਨ ਫਾਰਮਾ, ਡਾਕਟਰ ਰੈੱਡੀਜ਼ ਲੈਬਾਰਟਰੀਆਂ ਅਤੇ ਐੱਮਐਂਡਐੱਮ ਦੇ ਸ਼ੇਅਰਾਂ ‘ਚ ਤੇਜ਼ੀ ਰਹੀ। ਵਿਪਰੋ ਵੀ ਹੁਣ ਹਰੇ ਨਿਸ਼ਾਨ ਵਿੱਚ ਆ ਗਿਆ ਹੈ। ਨਿਫਟੀ ‘ਚ  ਪਾਵਰਗ੍ਰਿਡ, ਸਨ ਫਾਰਮਾ, ਡਾ. ਰੈੱਡੀਜ਼ ਲੈਬਜ਼ ਦੇ ਨਾਲ ਸਿਪਲਾ ਅਤੇ ਆਈਸ਼ਰ ਮੋਟਰਜ਼ ਦੇ ਸ਼ੇਅਰ ਸਭ ਤੋਂ ਵੱਧ ਚੜੇ ਹਨ।

ਅੱਜ ਦੇ ਡਿੱਗਣ ਵਾਲੇ ਸ਼ੇਅਰਾਂ ਦੇ ਨਾਮ 

 ਸੈਂਸੈਕਸ ਦੇ ਅੱਜ ਦੇ ਡਿਗਣ ਵਾਲੇ ਸ਼ੇਅਰਾਂ ‘ਚ ਭਾਰਤੀ ਏਅਰਟੈੱਲ, ਟੀਸੀਐਸ, ਐਲਐਂਡਟੀ, ਨੇਸਲੇ, ਐਸਬੀਆਈ, ਟੀਸੀਐਸ, ਇੰਫੋਸਿਸ, ਮਾਰੂਤੀ, ਕੋਟਕ ਮਹਿੰਦਰਾ ਬੈਂਕ, ਬਜਾਜ ਫਾਈਨਾਂਸ, ਐਚਯੂਐਲ, ਆਈਸੀਆਈਸੀਆਈ ਬੈਂਕ, ਟੈਕ ਮਹਿੰਦਰਾ ਦੇ ਸ਼ੇਅਰ ਨੀਚੇ ਬਣੇ ਹੋਏ ਹਨ। ਦੂਜੇ ਪਾਸੇ ਅਲਟਰਾਟੈੱਕ ਸੀਮੈਂਟ, ਟਾਈਟਨ, ਬਜਾਜ ਫਿਨਸਰਵ, ਐਕਸਿਸ ਬੈਂਕ ਅਤੇ ਏਸ਼ੀਅਨ ਪੇਂਟਸ, ਆਈਟੀਸੀ, ਐਚਡੀਐਫਸੀ ਬੈਂਕ, ਐਚਡੀਐਫਸੀ, ਰਿਲਾਇੰਸ ਇੰਡਸਟਰੀਜ਼, ਐਨਟੀਪੀਸੀ ਅਤੇ ਇੰਡਸਇੰਡ ਬੈਂਕ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਪ੍ਰੀ-ਓਪਨਿੰਗ ਵਿੱਚ ਬਾਜ਼ਾਰ ਦੀ ਚਾਲ

ਪ੍ਰੀ-ਓਪਨਿੰਗ ‘ਚ ਬਾਜ਼ਾਰ ਦੀ ਮੂਵਮੈਂਟ ਕਾਫੀ ਸੁਸਤ ਨਜ਼ਰ ਆ ਰਹੀ ਹੈ। NSE ਦਾ ਨਿਫਟੀ 156 ਅੰਕ ਜਾਂ 0.88 ਫੀਸਦੀ ਦੀ ਗਿਰਾਵਟ ਨਾਲ 16856 ਦੇ ਪੱਧਰ ‘ਤੇ ਦੇਖਿਆ ਗਿਆ। ਇਸ ਦੇ ਨਾਲ ਹੀ ਬੀ.ਐੱਸ.ਈ. ਦਾ ਸੈਂਸੈਕਸ 407 ਅੰਕ ਯਾਨੀ 0.71 ਫੀਸਦੀ ਡਿੱਗ ਕੇ 56700 ‘ਤੇ ਬਣਾ ਹੋਇਆ ਸੀ।

Latest articles

SKM ਦੀ ਅੱਜ ਪਟਿਆਲਾ ‘ਚ ਮੀਟਿੰਗ PM ਮੋਦੀ ਖਿਲਾਫ ਪੰਜਾਬ ‘ਚ ਕਿਸਾਨ ਕਰਨਗੇ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਭਾਜਪਾ...

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

More like this

SKM ਦੀ ਅੱਜ ਪਟਿਆਲਾ ‘ਚ ਮੀਟਿੰਗ PM ਮੋਦੀ ਖਿਲਾਫ ਪੰਜਾਬ ‘ਚ ਕਿਸਾਨ ਕਰਨਗੇ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਭਾਜਪਾ...

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...