Site icon Punjab Mirror

Stock Market High: ਸੈਂਸੈਕਸ ਨੇ ਛੂਹਿਆ All-Time High Level, 63588 ਦਾ ਬਣਾਇਆ ਨਵਾਂ ਰਿਕਾਰਡ

Stock Market at Record High: ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਆਪਣਾ ਇਤਿਹਾਸਕ ਰਿਕਾਰਡ ਹਾਈ ਲੇਵਲ ਪਾਰ ਕਰ ਲਿਆ ਹੈ ਤੇ ਨਵੇਂ ਸਿਖਰ ਉੱਤੇ ਆ ਗਿਆ ਹੈ।

Stock Market at Record High: ਘਰੇਲੂ ਸਟਾਕ ਮਾਰਕੀਟ ਨੇ ਅੱਜ ਇਤਿਹਾਸਕ ਉਚਾਈ ਨੂੰ ਛੂਹ ਲਿਆ ਹੈ ਅਤੇ ਆਪਣਾ ਨਵਾਂ ਆਲ ਟਾਈਮ ਹਾਈ ਲੇਵਲ ਬਣਾ ਲਿਆ ਹੈ। ਅੱਜ ਸਵੇਰੇ ਕਾਰੋਬਾਰ ਸ਼ੁਰੂ ਹੋਣ ਦੇ ਇਕ ਘੰਟੇ ਦੇ ਅੰਦਰ ਹੀ ਸੈਂਸੈਕਸ ਨੇ ਰਿਕਾਰਡ ਉਚਾਈ ‘ਤੇ ਪਹੁੰਚਾਇਆ ਹੈ। ਸੈਂਸੈਕਸ ਨੇ ਅੱਜ ਆਪਣੇ ਸਾਬਕਾ ਉੱਚ ਪੱਧਰ 63583 ਨੂੰ ਪਾਰ ਕਰ ਕੇ 63,588.31 ਦੀ ਨਵੀਂ ਸਿਖਰ ਬਣਾਇਆ ਹੈ।

ਪਹਿਲਾਂ ਕੀ ਸੀ ਨਿਫਟੀ ਦਾ ਰਿਕਾਰਡ ਹਾਈ ਲੇਵਲ 

ਇਸ ਤੋਂ ਪਹਿਲਾਂ ਸਟਾਕ ਮਾਰਕੀਟ ‘ਚ ਨਿਫਟੀ ਦਾ ਰਿਕਾਰਡ ਉੱਚ ਪੱਧਰ 18,887.60 ‘ਤੇ ਸੀ, ਜਿਸ ਨੂੰ 1 ਦਸੰਬਰ 2022 ਨੂੰ ਨਿਫਟੀ ਨੇ ਛੂਹਿਆ ਸੀ। ਜਦੋਂ ਕਿ ਸੈਂਸੈਕਸ ਨੇ 63,583.07 ਦਾ ਉੱਚ ਪੱਧਰ ਦਿਖਾਇਆ ਸੀ। ਬਜ਼ਾਰ ਪਿਛਲੇ ਕਈ ਦਿਨਾਂ ਤੋਂ ਸੈਂਸੈਕਸ-ਨਿਫਟੀ ਦੇ ਇਤਿਹਾਸਕ ਸਿਖਰ ‘ਤੇ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਸੈਂਸੈਕਸ ਦਾ ਇਹ ਇੰਤਜ਼ਾਰ ਪੂਰਾ ਹੋ ਗਿਆ ਹੈ।

ਨਿਫਟੀ ਦੇ ਆਲਟਾਈਮ ਹਾਈ ਦਾ ਇੰਤਜ਼ਾਰ ਅਜੇ ਬਾਕੀ 

ਸੈਂਸਕਸ ਨੇ ਅੱਜ 63,583 ਦਾ ਹਾਈ ਲੇਵਲ ਪਾਰ ਕਰ ਕੇ 63,588.31 ਦਾ ਨਵਾਂ ਇਤਿਹਾਸਕ ਉੱਚ ਪੱਧਰ ਛੂਹ ਲਿਆ ਹੈ ਤੇ ਹੁਣ ਬਾਜ਼ਾਰ ਨੂੰ ਇਸ ਗੱਲ ਦਾ ਇੰਤਜ਼ਾਰ ਹੈ ਕਿ ਨਿਫਟੀ ਵਿੱਚ ਰਿਕਾਰਡ ਉਚਾਈ ਦਾ ਲੇਵਲ ਦੇਰ ਵਿਚ ਦਿਖਾਉਂਦਾ ਹੈ। ਨਿਫਟੀ ਅੱਜ 18,875.90 ਤੱਕ ਜਾ ਕੇ ਵਾਪਸ ਆਇਆ ਪਰ ਇਤਿਹਾਸਕ ਉਚਾਈ  ਨੂੰ ਅਜੇ ਤੱਕ ਪਾਰ ਨਹੀਂ ਕਰ ਸਕਿਆ ਹੈ। 

ਮੀਡੀਆ ਤੇ ਵਿੱਤੀ ਸਟਾਕਾਂ ਵਿੱਚ ਜ਼ਬਰਦਸਤ ਉਛਾਲ

ਮੀਡੀਆ ਸਟਾਕਾਂ ‘ਚ 2.26 ਫੀਸਦੀ ਦਾ ਜ਼ਬਰਦਸਤ ਉਛਾਲ ਦੇਖਿਆ ਜਾ ਰਿਹਾ ਹੈ ਅਤੇ ਵਿੱਤੀ ਸਟਾਕਾਂ ‘ਚ 1.05 ਫੀਸਦੀ ਦਾ ਜ਼ਬਰਦਸਤ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬੈਂਕ ਨਿਫਟੀ ਵੀ ਜ਼ਬਰਦਸਤ ਵਾਧੇ ਦੇ ਨਾਲ 43,848 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ-ਨਿਫਟੀ ਸ਼ੇਅਰਾਂ ਦੀ ਸਥਿਤੀ

ਅੱਜ ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 16 ਸ਼ੇਅਰਾਂ ‘ਚ ਉਛਾਲ ਅਤੇ 14 ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਨਿਫਟੀ ਦੇ 50 ਸ਼ੇਅਰਾਂ ਵਿੱਚੋਂ 25 ਸਟਾਕ ਉੱਪਰ ਹਨ ਅਤੇ 25 ਸਟਾਕ ਹੇਠਾਂ ਹਨ, ਭਾਵ ਇਹ ਸਮਾਨਤਾ ਦਾ ਮਾਮਲਾ ਹੈ।

Exit mobile version