ਫਰੀਦਕੋਟ ਦੇ ਸਾਦਿਕ ਸ਼ਹਿਰ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ‘ਚ ਵੱਡੀ ਧੋਖਾਧੜੀ ਹੋਈ ਹੈ। ਇੱਥੇ ਕੰਮ ਕਰਦਾ ਇੱਕ ਕਲਰਕ, ਅਮਿਤ ਢੀਂਗਰਾ, ਗਾਹਕਾਂ ਦੇ ਖਾਤਿਆਂ, ਫਿਕਸਡ ਡਿਪਾਜ਼ਿਟ ਅਤੇ ਕ੍ਰੈਡਿਟ ਲਿਮਿਟਾਂ ਵਿੱਚੋਂ ਕਰੀਬ 4 ਕਰੋੜ ਰੁਪਏ ਨਿਕਲਵਾ ਕੇ ਫਰਾਰ ਹੋ ਗਿਆ।
ਜਦੋਂ ਬੁੱਧਵਾਰ ਨੂੰ ਕੁਝ ਗਾਹਕ ਬੈਂਕ ਗਏ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਖਾਤਿਆਂ ਤੋਂ ਬਿਨਾਂ ਉਨ੍ਹਾਂ ਦੀ ਜਾਣਕਾਰੀ ਦੇ ਪੈਸੇ ਕੱਢੇ ਗਏ ਹਨ। ਇਹ ਦੇਖ ਕੇ ਬੈਂਕ ਦੇ ਬਾਹਰ ਹੰਗਾਮਾ ਹੋ ਗਿਆ। ਕਈ ਬਜ਼ੁਰਗ ਅਤੇ ਔਰਤਾਂ ਆਪਣੇ ਪੈਸੇ ਖੋ ਜਾਣ ਦੇ ਦੁਖ ‘ਚ ਰੋ ਪਏ।
ਜਾਂਚ ਵਿੱਚ ਖੁਲਾਸਾ ਹੋਇਆ ਕਿ:
ਲਗਭਗ 70 ਗਾਹਕਾਂ ਦੇ ਖਾਤਿਆਂ ਵਿੱਚੋਂ ਰਕਮ ਗਾਇਬ ਹੋਈ
ਬੈਂਕ ਦੇ ਰਿਕਾਰਡਾਂ ਨਾਲ ਛੇੜਛਾੜ ਕੀਤੀ ਗਈ
ਫਿਕਸਡ ਡਿਪਾਜ਼ਿਟ ਬਿਨਾਂ ਮਨਜ਼ੂਰੀ ਦੇ ਤੋੜ ਕੇ ਪੈਸੇ ਹੋਰ ਖਾਤਿਆਂ ‘ਚ ਭੇਜੇ ਗਏ
ਪੀੜਤ ਗਾਹਕਾਂ ਦੀ ਗੱਲ:
ਪਰਮਜੀਤ ਕੌਰ ਨੇ ਦੱਸਿਆ ਕਿ ਉਸਦੀ ₹22 ਲੱਖ ਦੀ ਸਾਂਝੀ ਐਫਡੀ ਗਾਇਬ ਹੋ ਚੁੱਕੀ ਹੈ
ਸੰਦੀਪ ਸਿੰਘ ਨੇ ਕਿਹਾ ਕਿ ਉਸਦੇ 4 ਐਫਡੀ ਵਿੱਚੋਂ ਹੁਣ ਕੇਵਲ ₹50 ਹਜ਼ਾਰ ਹੀ ਬਚੇ ਹਨ
ਸਾਦਿਕ ਦੇ ਸਾਬਕਾ ਸਰਪੰਚ ਅਤੇ ਹੋਰ ਗ੍ਰਾਹਕਾਂ ਨੇ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ।
ਬੈਂਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਪੀੜਤ ਗਾਹਕਾਂ ਦੇ ਪੈਸੇ ਉਨ੍ਹਾਂ ਨੂੰ ਵਾਪਸ ਦਿੱਤੇ ਜਾਣਗੇ।