ਬਾਰੀਪਾੜਾ (ਓਡੀਸ਼ਾ):
ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਦੇ ਧਨਪਾਲ ਪਿੰਡ ਵਿਚ ਇੱਕ ਆਟੋ ਚਾਲਕ ਪੁੱਤ ਨੇ ਮਾਪਿਆਂ ਨਾਲ ਝਗੜੇ ਤੋਂ ਬਾਅਦ ਉਨ੍ਹਾਂ ਨੂੰ ਹਥੌੜੇ ਨਾਲ ਮਾਰ ਕੇ ਕਤਲ ਕਰ ਦਿੱਤਾ।ਮੌਕੇ ‘ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਹਿਮਾਂਸ਼ੂ ਨਾਮਕ ਇਹ ਆਦਮੀ ਸ਼ਰਾਬ ਦਾ ਆਦੀ ਸੀ। ਉਸ ਨੇ ਮੰਗਲਵਾਰ ਰਾਤ ਆਪਣੇ ਪਿਤਾ ਹਦੀਬੰਧੂ ਸਾਹੂ (81) ਅਤੇ ਮਾਂ ਸ਼ਾਂਤੀ ਸਾਹੂ (72) ਨੂੰ ਹਥੌੜੇ ਨਾਲ ਮਾਰ ਦਿੱਤਾ।
ਅਗਲੇ ਦਿਨ ਸਵੇਰੇ ਪਿੰਡਵਾਸੀਆਂ ਨੇ ਵੇਖਿਆ ਕਿ ਹਿਮਾਂਸ਼ੂ ਆਪਣੇ ਮਾਪਿਆਂ ਦੀਆਂ ਲਾਸ਼ਾਂ ਕੋਲ ਮੰਜੇ ‘ਤੇ ਬੈਠਾ ਹੋਇਆ ਹੈ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।ਪੁਲਿਸ ਨੇ ਹਿਮਾਂਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਪਰਿਵਾਰਕ ਝਗੜਿਆਂ ਅਤੇ ਹਿਮਾਂਸ਼ੂ ਦੀ ਪਤਨੀ ਵੱਲੋਂ ਵੱਖ ਰਹਿਣ ਕਾਰਨ ਉਹ ਮਨੋਵਿਗਿਆਨਕ ਤਣਾਅ ‘ਚ ਸੀ। ਮਾਮਲੇ ਦੀ ਜਾਂਚ ਜਾਰੀ ਹੈ।