ਅਜੇ ਸਿਰਫ 4 ਬੈਂਕਾਂ ‘ਚ ਇਹ ਕਰੰਸੀ ਡਿਜੀਟਲ Rupee ਨਾਲ ਪਹਿਲੇ ਦਿਨ ਹੋਇਆ ਇੰਨੇ ਕਰੋੜ ਦਾ ਲੈਣ-ਦੇਣ

Date:

1 ਦਸੰਬਰ ਤੋਂ ਰਿਟੇਲ ਡਿਜੀਟਲ ਰੁਪਏ ਦੇ ਪਾਇਲਟ ਦਾ ਸਫਲਤਾਪੂਰਵਰਕ ਲਾਂਚ ਕੀਤਾ ਗਿਆ। ਰਿਜ਼ਰਵ ਬੈਂਕ ਆਫ ਇੰਡੀਆ ਨੇ ਪਹਿਲੇ ਹੀ ਦਿਨ 1.17 ਕਰੋੜ ਰੁਪਏ ਜਾਰੀ ਕੀਤੇ। ਇਨ੍ਹਾਂ ਡਿਜੀਟਲ ਰੁਪਏ ਦੀ ਮੰਗ ਪਾਇਲਟ ਪ੍ਰਾਜੈਕਟ ਵਿਚ ਸ਼ਾਮਲ ਚਾਰ ਬੈਂਕਾਂ ਨੇ ਚੁਣੇ ਹੋਏ ਸ਼ਹਿਰਾਂ ਲਈ ਕੀਤੀ ਸੀ। ਇਸ ਨਾਲ ਸਬੰਧਤ ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੈਂਕਾਂ ਵੱਲ ਵਧਦੀਆਂ ਜ਼ਰੂਰਤਾਂ ਦੇ ਹਿਸਾਬ ਰਿਜ਼ਰਵ ਬੈਂਕ ਤੇ ਡਿਜੀਟਲ ਰੁਪਏ ਜਾਰੀ ਕਰੇਗਾ। ਪਹਿਲੇ ਪੜਾਅ ਵਿਚ ਡਿਜੀਟਲ ਰੁਪਏ ਨੂੰ ਦਿੱਲੀ, ਮੁੰਬਈ, ਬੰਗਲੌਰ ਤੇ ਭੁਵਨੇਸ਼ਵਰ ਵਿਚ ਲਾਂਚ ਕੀਤਾ ਗਿਆ। ਇਨ੍ਹਾਂ ਸ਼ਹਿਰਾਂ ਵਿਚ 4 ਬੈਂਕਾਂ ਜ਼ਰੀਏ ਡਿਜੀਟਲ ਕਰੰਸੀ ਉਪਲਬਧ ਕਰਾਈ ਜਾ ਰਹੀ ਹੈ।

ਪਹਿਲੇ ਪੜਾਅ ਦੀ ਸ਼ੁਰੂਆਤ ਦੇਸ਼ ਭਰ ਦੇ ਚਾਰ ਸ਼ਹਿਰਾਂ ਵਿਚ ਸਟੇਟ ਬੈਂਕ ਆਫ ਇੰਡੀਆ, ICICI ਬੈਂਕ, ਯੈੱਸ ਬੈਂਕ ਤੇ ਆਈਡੀਐੱਫਸੀ ਫਸਟ ਬੈਂਕ ਦੇ ਮਾਧਿਅਮ ਨਾਲ ਹੋਈ ਹੈ। ਇਸ ਦੇ ਬਾਅਦ ਬੈਂਕ ਆਫ ਬੜੌਦਾ, ਯੂਨੀਅਨ ਬੈਂਕ ਆਫ ਇੰਡੀਆ, HDFC ਬੈਂਕ ਤੇ ਕੋਟਕ ਮਹਿੰਦਰਾ ਬੈਂਕ ਨੂੰ ਇਸ ਪਾਇਲਟ ਪ੍ਰਾਜੈਕਟ ਵਿਚ ਸ਼ਾਮਲ ਕੀਤਾ ਜਾਵੇਗਾ। ਪਾਇਲਟ ਦੂਜੇ ਪੜਾਅ ਵਿਚ ਅਹਿਮਦਾਬਾਦ ਗੰਗਟੋਕ, ਗੁਹਾਟੀ, ਹੈਦਰਾਬਾਦ, ਇੰਦੌਰ, ਕੋਚੀ, ਲਖਨਊ, ਪਟਨਾ ਤੇ ਸ਼ਿਮਲਾ ਤੱਕ ਡਿਜੀਟਲ ਰੁਪਏ ਦੇ ਵਿਸਤਾਰ ਦੀ ਯੋਜਨਾ ਹੈ।

ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤਾ ਗਿਆ ਈ-ਰੁਪਿਆ ਇੱਕ ਡਿਜੀਟਲ ਟੋਕਨ ਵਜੋਂ ਕੰਮ ਕਰੇਗਾ। ਦੂਜੇ ਸ਼ਬਦਾਂ ਵਿੱਚ, ਸੀਬੀਡੀਸੀ ਆਰਬੀਆਈ ਦੁਆਰਾ ਜਾਰੀ ਕਰੰਸੀ ਨੋਟਾਂ ਦਾ ਡਿਜੀਟਲ ਰੂਪ ਹੈ। ਡਿਜੀਟਲ ਰੁਪਏ ਦਾ ਲੈਣ-ਦੇਣ ਵਿਅਕਤੀ ਤੋਂ ਵਿਅਕਤੀ (P2P) ਅਤੇ ਵਿਅਕਤੀ ਤੋਂ ਵਪਾਰੀ (P2M) ਦੋਵੇਂ ਤਰ੍ਹਾਂ ਕੀਤਾ ਜਾ ਸਕਦਾ ਹੈ। ਨਾਲ ਹੀ ਜੇਕਰ ਤੁਹਾਨੂੰ ਵਪਾਰੀ ਨੂੰ ਭੁਗਤਾਨ ਕਰਨਾ ਪੈਂਦਾ ਹੈਇਸ ਲਈ ਤੁਸੀਂ ਇਸਦੇ ਨੇੜੇ QR ਕੋਡ ਨੂੰ ਸਕੈਨ ਕਰਕੇ ਭੁਗਤਾਨ ਕਰ ਸਕਦੇ ਹੋ। ਬੈਂਕਾਂ ਦੇ ਈ-ਵਾਲਿਟ ਰਾਹੀਂ ਡਿਜੀਟਲ ਰੁਪਏ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ। ਰਿਜ਼ਰਵ ਬੈਂਕ ਦੇ ਇਸ ਕਦਮ ਨੂੰ ਭਾਰਤ ਦੀ ਅਰਥਵਿਵਸਥਾ ਨੂੰ ਡਿਜੀਟਲ ਰੂਪ ‘ਚ ਵਿਕਸਿਤ ਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਇਸ ਦੀ ਕੀਮਤ ਕਾਗਜ਼ੀ ਨੋਟਾਂ ਦੇ ਬਰਾਬਰ ਹੈ। ਤੁਸੀਂ ਚਾਹੋ ਤਾਂ ਕਾਗਜ਼ ਦੇ ਨੋਟ ਵੀ ਦੇ ਕੇ ਪ੍ਰਾਪਤ ਕਰ ਸਕਦੇ ਹੋ। ਰਿਜ਼ਰਵ ਬੈਂਕ ਨੇ ਡਿਜੀਟਲ ਮੁਦਰਾ ਨੂੰ ਦੋ ਸ਼੍ਰੇਣੀਆਂ, ਸੀਬੀਡੀਸੀ-ਡਬਲਯੂ ਅਤੇ ਸੀਬੀਡੀਸੀ-ਆਰ ਵਿੱਚ ਵੰਡਿਆ ਹੈ। CBDC-W ਦਾ ਅਰਥ ਹੈ ਥੋਕ ਮੁਦਰਾ ਅਤੇ CBDC-R ਦਾ ਅਰਥ ਰਿਟੇਲ ਮੁਦਰਾ ਹੈ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਕੇਂਦਰੀ ਬੈਂਕ ਨੇ ਥੋਕ ਲੈਣ-ਦੇਣ ਲਈ ਡਿਜੀਟਲ ਰੁਪਈਆ ਲਾਂਚ ਕੀਤਾ ਸੀ।

LEAVE A REPLY

Please enter your comment!
Please enter your name here

Share post:

Subscribe

Popular

More like this
Related