Site icon Punjab Mirror

Women Healthy Tips: ਔਰਤਾਂ ਨਾ ਸੋਵੋ ਪੇਟ ਦੇ ਭਾਰ, ਹੋ ਸਕਦੀਆਂ ਹਨ ਇਹ 5 Issue

Sleeping on Stomach effects

Sleeping on Stomach effects: ਹਰ ਕਿਸੇ ਦੇ ਸੌਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ। ਕੁਝ ਲੋਕ ਬਿਸਤਰੇ ‘ਤੇ ਕਰਵਟ ਲੈ ਕੇ ਸੌਣਾ ਪਸੰਦ ਕਰਦੇ ਹਨ, ਜਦੋਂ ਕਿ ਕੁਝ ਲੋਕ ਆਪਣੀ ਪਿੱਠ ਦੇ ਬਲ ਸਖ਼ਤ ਗੱਦੇ ‘ਤੇ ਸੌਣਾ ਪਸੰਦ ਕਰਦੇ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਕੁੜੀਆਂ ਨੂੰ ਆਪਣੇ ਢਿੱਡ ਦੇ ਬਲ ਸੌਣਾ ਪਸੰਦ ਹੁੰਦਾ ਹੈ। ਪਰ ਮਾਹਿਰਾਂ ਦੇ ਅਨੁਸਾਰ ਲੰਬੇ ਸਮੇਂ ਤੱਕ ਢਿੱਡ ਦੇ ਬਲ ਸੌਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਜ਼ਿਆਦਾ ਦੇਰ ਤੱਕ ਢਿੱਡ ਦੇ ਬਲ ਸੌਣ ਨਾਲ ਸਿਹਤ ਨੂੰ ਕੀ ਨੁਕਸਾਨ ਹੋ ਸਕਦਾ ਹੈ?

ਝੁਰੜੀਆਂ ਅਤੇ ਪਿੰਪਲਸ ਦੀ ਸਮੱਸਿਆ: ਮਾਹਿਰਾਂ ਅਨੁਸਾਰ ਢਿੱਡ ਦੇ ਭਾਰ ਸੌਣਾ ਸੁੰਦਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦਰਅਸਲ ਪੇਟ ਦੇ ਬਲ ਸੌਣ ਨਾਲ ਤੁਹਾਡਾ ਮੂੰਹ ਸਿਰਹਾਣੇ ਦੇ ਉੱਪਰ ਰਹਿੰਦਾ ਹੈ ਜਿਸ ‘ਚ ਬੈਕਟੀਰੀਆ ਅਤੇ ਕੀਟਾਣੂ ਹੁੰਦੇ ਹਨ। ਉੱਥੇ ਹੀ ਇਸ ਕਾਰਨ ਸਕਿਨ ਨੂੰ ਆਕਸੀਜਨ ਨਹੀਂ ਮਿਲਦੀ ਜਿਸ ਕਾਰਨ ਔਰਤਾਂ ਛੇਤੀ ਹੀ ਝੁਰੜੀਆਂ, ਮੁਹਾਸੇ ਆਦਿ ਸਮੱਸਿਆਵਾਂ ਦੇ ਘੇਰੇ ‘ਚ ਆ ਜਾਂਦੀਆਂ ਹਨ।

ਪ੍ਰੈਗਨੈਂਸੀ ‘ਚ ਨੁਕਸਾਨਦੇਹ: ਪ੍ਰੇਗਨੈਂਟ ਔਰਤਾਂ ਨੂੰ ਪੇਟ ਦੇ ਭਾਰ ਸੌਣ ਦੀ ਵੀ ਮਨਾਹੀ ਹੁੰਦੀ ਹੈ। ਇਸ ਨਾਲ ਨਾ ਸਿਰਫ ਬੱਚੇ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ, ਸਗੋਂ ਔਰਤਾਂ ਵੀ ਪੂਰੀ ਨੀਂਦ ਨਹੀਂ ਲੈ ਪਾਉਂਦੀਆਂ ਹਨ। ਮਾਹਿਰ ਗਰਭਵਤੀ ਔਰਤਾਂ ਨੂੰ ਕਰਵਟ ਬਦਲ-ਬਦਲ ਕੇ ਸੌਣ ਦੀ ਸਲਾਹ ਦਿੰਦੇ ਹਨ।

ਬ੍ਰੈਸਟ ‘ਚ ਦਰਦ: ਲਗਾਤਾਰ ਪੇਟ ਦੇ ਬਲ ਜਾਂ ਇੱਕ ਪਾਸੇ ਸੌਂਣ ਨਾਲ ਬ੍ਰੈਸਟ ‘ਚ ਦਰਦ ਹੋ ਸਕਦਾ ਹੈ ਕਿਉਂਕਿ ਇਸ ਨਾਲ ਬ੍ਰੈਸਟ ‘ਤੇ ਦਬਾਅ ਪੈਂਦਾ ਹੈ। ਇਸ ਦੇ ਨਾਲ ਹੀ ਇਸ ਕਾਰਨ ਤੁਹਾਡੀ ਨੀਂਦ ਵੀ ਖਰਾਬ ਹੋਵੇਗੀ।

ਸਿਰ ਦਰਦ: ਲੰਬੇ ਸਮੇਂ ਤੱਕ ਪੇਟ ਦੇ ਬਲ ਸੌਣ ਵਾਲੀਆਂ ਔਰਤਾਂ ‘ਚ ਵੀ ਸਿਰ ਦਰਦ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੇਟ ਦੇ ਭਾਰ ਸੌਣ ਨਾਲ ਗਰਦਨ ਸਿੱਧੀ ਨਹੀਂ ਹੁੰਦੀ, ਜਿਸ ਕਾਰਨ ਖੂਨ ਦੀ ਸਪਲਾਈ ‘ਚ ਰੁਕਾਵਟ ਆਉਂਦੀ ਹੈ।

ਪੇਟ ਦੀਆਂ ਸਮੱਸਿਆਵਾਂ: ਜੇਕਰ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਕਾਰਨ ਲੰਬੇ ਸਮੇਂ ਤੱਕ ਪੇਟ ਦੇ ਭਾਰ ਸੌਣਾ ਹੋ ਸਕਦਾ ਹੈ। ਇਸ ਕਾਰਨ ਖਾਣਾ ਵੀ ਠੀਕ ਤਰ੍ਹਾਂ ਨਹੀਂ ਪਚਦਾ ਹੈ, ਜਿਸ ਕਾਰਨ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

Exit mobile version