Site icon Punjab Mirror

SKM ਦਾ ਐਲਾਨ, 17 May ਨੂੰ 23 ਕਿਸਾਨ ਜਥੇਬੰਦੀਆਂ ਚੰਡੀਗੜ੍ਹ ਦਾ ਕਰਨਗੀਆਂ ਘਿਰਾਓ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 18 ਜੂਨ ਤੋਂ ਝੋਨਾ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਜਿਸ ਦਾ ਕਿਸਾਨ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਸੂਬਾ ਸਰਕਾਰ ਦੇ ਇਸ ਹੁਕਮ ਨੂੰ ਰੱਦ ਕੀਤਾ ਹੈ ਤੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਗਾਉਣ ਦੇ ਹੁਕਮ ਦਿੱਤੇ ਹਨ।

ਇਸੇ ਨੂੰ ਲੈ ਕੇ ਅੱਜ ਕਿਸਾਨ ਆਗੂਆਂ ਦੀ ਬਿਜਲੀ ਮੰਤਰੀ ਨਾਲ ਬੈਠਕ ਹੋਈ, ਜੋ ਕਿ ਬੇਸਿੱਟਾ ਰਹੀ। ਕਿਸਾਨ ਆਗੂ ਜਗਜੀਤ ਡਲੇਵਾਲ ਨੇ ਕਿਹਾ ਕਿ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਨਾਲ ਬੈਠਕ ਹੋਈ ਪਰ ਇਸ ਵਿਚ ਸਾਡੀਆਂ ਮੰਗਾਂ ‘ਤੇ ਕਿਸੇ ਤਰ੍ਹਾਂ ਦੀ ਸਹਿਮਤੀ ਨਹੀਂ ਬਣੀ। 28 ਮੰਗਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦਿੱਤੇ ਸਨ ਪਰ ਕਿਸੇ ‘ਤੇ ਵੀ ਸਰਕਾਰ ਤੇ ਕਿਸਾਨ ਵਿਚਾਲੇ ਗੱਲ ਨਹੀਂ ਬਣ ਸਕੀ। ਕਿਸਾਨਾਂ ਦੀ ਮੰਗ ਹੈ ਕਿ ਕੁਝ ਖੇਤਰਾਂ ਵਿਚ ਬਿਜਾਈ ਦੀ ਪਹਿਲਾਂ ਲੋੜ ਹੈ ਤਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਹੈ।

ਬਿਜਲੀ ਲੋਡ ਵਧਾਉਣ ਨੂੰ ਲੈ ਕੇ ਅਸੀਂ ਕਿਹਾ ਕਿ ਜੋ ਖਰਚ ਤੇ ਫੀਸ ਹੈ ਉਹ ਘੱਟ ਰੱਖੀ ਜਾਵੇ ਜਿਸ ‘ਤੇ ਵੀ ਸਹਿਮਤੀ ਨਹੀਂ ਦਿੱਤੀ ਗਈ। ਇਨ੍ਹਾਂ ਮੰਗਾਂ ਤੋਂ ਪਰੇ ਜਿਸ ਤਰ੍ਹਾਂ ਅਸੀਂ ਮੁਆਵਜ਼ੇ ਦੀ ਮੰਗ ਕੀਤੀ ਸੀ ਤਾਂ ਉਸ ‘ਤੇ ਵੀ ਸੂਬਾ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ।

ਇਸੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 17 ਮਈ ਨੂੰ 23 ਕਿਸਾਨ ਜਥੇਬੰਦੀਆਂ ਟਰੈਕਟਰ ਟਰੱਕਾਂ ਨਾਲ ਚੰਡੀਗੜ੍ਹ ਦਾ ਘਿਰਾਓ ਕਰਨਗੀਆਂ ਤੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿਚ ਕਿਸਾਨਾਂ ਦੀ ਗ੍ਰਿਫਤਾਰੀ ਦਾ ਮੁੱਦਾ ਵੀ ਚੁੱਕਿਆ ਜਾਵੇਗਾ।

10 ਤਰੀਕ ਤੱਕ ਜੇਕਰ ਬਿਜਲੀ ਨੂੰ ਲੈ ਕੇ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਕਿਸਾਨਾਂ ਨੂੰ ਕਹਾਂਗੇ ਕਿ ਉਹ ਬਿਜਾਈ ਸ਼ੁਰੂ ਕਰ ਦੇਣ ਤੇ ਜੇਕਰ ਉਨ੍ਹਾਂ ‘ਤੇ ਕਾਰਵਾਈ ਹੁੰਦੀ ਹੈ ਤਾਂ ਕਿਸਾਨ ਸੰਗਠਨ ਉਨ੍ਹਾਂ ਨਾਲ ਖੜ੍ਹੇ ਹੋਣਗੇ। 18 ਜੂਨ ਨੂੰ ਝੋਨੇ ਦੀ ਬਿਜਾਈ ਦੀ ਗੱਲ ਕਹਿ ਰਹੇ ਹਨ ਉਹ ਬੇਫਿਜ਼ੂਲ ਹੈ ਜਿਸ ਵਿਚ ਫਸਲ ਹੀ ਤਿਆਰ ਨਹੀਂ ਹੋਵੇਗੀ।

Exit mobile version