ਬਰਨਾਲਾ: ਪੰਜਾਬੀ ਗਾਇਕ ਗੁਲਾਬ ਸਿੱਧੂ, ਜੋ ਪਿੰਡ ਫਰਵਾਹੀ (ਜ਼ਿਲ੍ਹਾ ਬਰਨਾਲਾ) ਦੇ ਰਹਿਣ ਵਾਲੇ ਹਨ,ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਗੁਲਾਬ ਸਿੱਧੂ ਨੇ ਆਪਣੇ ਯੂਰਪ ਟੂਰ ਦੌਰਾਨ ਇਹ ਗੱਲ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਰਨਾਲਾ ਦੇ ਇੱਕ ਨੌਜਵਾਨ ਵੱਲੋਂ ਇਹ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਇਸ ਕਾਰਨ ਉਨ੍ਹਾਂ ਦੇ ਪਰਿਵਾਰ ਅਤੇ ਚਾਹਵਾਨਾਂ ‘ਚ ਡਰ ਦਾ ਮਾਹੌਲ ਹੈ।ਇਸ ਮਾਮਲੇ ਉੱਤੇ ਬਰਨਾਲਾ ਦੇ ਐੱਸਐੱਸਪੀ ਮੁਹੰਮਦ ਸਰਫਰਾਜ਼ ਆਲਮ ਨੇ ਸਪੱਸ਼ਟ ਕੀਤਾ ਕਿ ਪੁਲਿਸ ਕੋਲ ਅਜੇ ਤੱਕ ਇਸ ਸੰਬੰਧੀ ਕੋਈ ਔਪਚਾਰਿਕ ਸ਼ਿਕਾਇਤ ਨਹੀਂ ਆਈ। ਹਾਲਾਂਕਿ, ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।