ਪੰਜ ਤੱਤਾਂ ‘ਚ ਵਿਲੀਨ ਹੋਏ Sidhu Musewala, ਪਿੰਡ ‘ਚ ਆਇਆ ਲੋਕਾਂ ਦਾ ਹੜ੍ਹ, ਪਿਤਾ ਨੇ ਪੱਗ ਲਾ ਕੀਤਾ ਧੰਨਵਾਦ |

28 ਸਾਲਾਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਨੂੰ ਹੰਝੂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਮੂਸੇਵਾਲਾ ਦੇ ਆਪਣੇ ਖੇਤਾਂ ਵਿੱਚ ਉਨ੍ਹਾਂ ਨੂੰ ਮੁਖਾਗਨੀ ਦਿੱਤੀ ਗਈ। ਇਸ ਦੌਰਾਨ ਲੋਕਾਂ ਦਾ ਜਿਵੇਂ ਹੜ੍ਹ ਹੀ ਆ ਗਿਆ। ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਵੇਖਣ ਨੂੰ ਤੜਫ ਰਹੇ ਸਨ।

ਸਿੱਧੂ ਦੇ ਮਾਪਿਆਂ ਦਾ ਹਾਲ ਵੇਖਿਆ ਨਹੀਂ ਜਾ ਰਿਹਾ। ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅੰਤਿਮ ਯਾਤਰਾ ਦੌਰਾਨ ਮੂਸੇਵਾਲਾ ਦੇ ਸਿਰ ‘ਤੇ ਸਿਹਰਾ ਸਜਾਇਆ ਗਿਆ। ਉਨ੍ਹਾਂ ਦੇ ਪਿਤਾ ਨੇ ਮੂਸੇਵਾਲਾ ਸਟਾਈਲ ਵਿੱਚ ਪੱਟ ‘ਤੇ ਥਾਪੀ ਮਾਰ ਕੇ ਪੁੱਤ ਨੂੰ ਅੰਤਿਮ ਵਿਦਾਈ ਦਿੱਤੀ। ਮੂਸੇਵਾਲਾ ਦੇ ਪਿਤਾ ਨੇ ਪੱਗ ਲਾ ਕੇ ਉਥੇ ਮੌਜੂਦ ਲੋਕਾਂ ਦਾ ਸ਼ੁਕਰੀਆ ਕੀਤਾ ਕਿ ਉਨ੍ਹਾਂ ਨੇ ਉਨ੍ਹਾਂ ਦੇ ਪੁੱਤ ਨੂੰ ਇੰਨਾ ਪਿਆਰ ਦਿੱਤਾ। ਮੂਸੇਵਾਲਾ ਦੀ ਅੰਤਿਮ ਯਾਤਰਾ ਦੌਰਾਨ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵਿਲਖ-ਵਿਲਖ ਕੇ ਰੋਏ ਕਿ ਉਨ੍ਹਾਂ ਨੂੰ ਹੌਂਸਲਾ ਦੇਣਾ ਵੀ ਮੁਸ਼ਕਲ ਹੋ ਗਿਆ।

ਪਿੰਡ ਵਿੱਚ ਲੋਕਾਂ ਦੀ ਵਧਦੀ ਭੀੜ ਕਰਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਅੰਤਿਮ ਯਾਤਰਾ ਦੌਰਾਨ ਮੂਸੇਵਾਲਾ ਦੇ ਪ੍ਰੰਸ਼ਸਕਾਂ ਨੇ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਵੀ ਲਾਏ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਦੋ ਕੁੱਤਿਆਂ ਨੇ ਵੀ ਖਾਣਾ-ਪੀਣਾ ਛੱਡ ਦਿੱਤਾ।

ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਵੇਖ ਕੇ ਦਿਲ ਵਲੂੰਧਰਿਆ ਜਾਂਦਾ ਹੈ। ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਸੀ ਕਿ ਉਸ ਨੂੰ ਆਪਣੀ ਮਾਂ ਤੋਂ ਜੂੜਾ ਕਰਵਾਉਣਾ ਬਹੁਤ ਪਸੰਦ ਹੈ। ਅੰਤਿਮ ਯਾਤਰਾ ਦੌਰਾਨ ਮਾਂ ਨੇ ਹੱਥੀਂ ਪੁੱਤ ਦਾ ਜੂੜਾ ਕੀਤਾ ਤੇ ਪਿਓ ਨੇ ਸਿਰ ‘ਤੇ ਦਸਤਾਰ ਬੰਨ੍ਹੀ।

Leave a Reply

Your email address will not be published.