ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਚਾਹਵਾਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੇ “ਹੋਲੋਗ੍ਰਾਮ ਟੂਰ” ਦਾ ਐਲਾਨ ਕੀਤਾ ਗਿਆ ਹੈ। ਇਹ ਟੂਰ “Signed To God 2026 World Tour” ਦੇ ਨਾਂਅ ਨਾਲ ਹੋਵੇਗਾ।
ਜਾਣਕਾਰੀ ਮੁਤਾਬਕ, ਸਿੱਧੂ ਮੂਸੇਵਾਲਾ ਦੀ ਇੱਕ ਹੋਲੋਗ੍ਰਾਮ ਈਮੇਜ (3D ਰੂਪ) ਤਿਆਰ ਕੀਤੀ ਗਈ ਹੈ, ਜੋ ਉਨ੍ਹਾਂ ਦੇ ਕੌਂਸਰਟਾਂ ‘ਚ ਰੋਸ਼ਨ ਹੋਵੇਗੀ। ਹਾਲਾਂਕਿ, ਅਜੇ ਇਹ ਨਹੀਂ ਦੱਸਿਆ ਗਿਆ ਕਿ ਇਹ ਟੂਰ ਕਿੱਥੇ-ਕਿੱਥੇ ਹੋਵੇਗਾ। ਪਰ ਇਹ ਖ਼ਬਰ ਹੀ ਸਿੱਧੂ ਦੇ ਲੱਖਾਂ ਫੈਨਜ਼ ਵਿੱਚ ਨਵੀਂ ਉਮੀਦ ਅਤੇ ਉਤਸ਼ਾਹ ਲੈ ਆਈ ਹੈ।
ਯਾਦ ਰਹੇ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮੌਤ ਹੋ ਗਈ ਸੀ, ਜਦੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ‘ਚ ਉਨ੍ਹਾਂ ਦਾ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਹ ਹਮਲਾ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਵੱਲੋਂ ਕਰਵਾਇਆ ਗਿਆ ਸੀ।