HomeਮਨੋਰੰਜਨSidharth Malhotra Kiara Advani Wedding: ਸੂਰਿਆਗੜ੍ਹ ਪੈਲੇਸ ‘ਚ ਬਾਲੀਵੁੱਡ ਹਸਤੀਆਂ ਸਣੇ ਕਈ...

Sidharth Malhotra Kiara Advani Wedding: ਸੂਰਿਆਗੜ੍ਹ ਪੈਲੇਸ ‘ਚ ਬਾਲੀਵੁੱਡ ਹਸਤੀਆਂ ਸਣੇ ਕਈ VIP ਹੋਣਗੇ ਸ਼ਾਮਲ, ਸਿਧਾਰਥ-ਕਿਆਰਾ ਅੱਜ ਲੈਣਗੇ ਸੱਤ ਫੇਰੇ

Published on

spot_img

ਬਾਲੀਵੁੱਡ ਦੀ ਮਸ਼ਹੂਰ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਮੰਗਲਵਾਰ ਯਾਨੀ ਕਿ 7 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਸਿਧਾਰਥ ਅਤੇ ਕਿਆਰਾ ਸੂਰਿਆਗੜ੍ਹ ਪੈਲੇਸ ਵਿੱਚ ਸੱਤ ਫੇਰੇ ਲੈਣਗੇ। ਇਨ੍ਹਾਂ ਦੇ ਵਿਆਹ ਲਈ 4 ਫਰਵਰੀ ਤੋਂ ਹੀ ਮਹਿਮਾਨ ਜੈਸਲਮੇਰ ਪਹੁੰਚਣੇ ਸ਼ੁਰੂ ਹੋ ਗਏ ਸਨ । ਉੱਥੇ ਹੀ ਦੂਜੇ ਪਾਸੇ 5 ਫਰਵਰੀ ਨੂੰ ਸਿਧਾਰਥ ਅਤੇ ਕਿਆਰਾ ਵੀ ਆਪਣੇ ਪਰਿਵਾਰ ਸਮੇਤ ਸੂਰਿਆਗੜ੍ਹ ਪੈਲੇਸ ਪਹੁੰਚੇ ਸਨ।

ਜ਼ਿਕਰਯੋਗ ਹੈ ਕਿ ਸਿਧਾਰਥ ਅਤੇ ਕਿਆਰਾ ਦੇ ਸ਼ਾਨਦਾਰ ਵਿਆਹ ਲਈ ਸੂਰਿਆਗੜ੍ਹ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਸੰਗੀਤ ਅਤੇ ਹਲਦੀ ਦੀ ਰਸਮ 6 ਫਰਵਰੀ ਨੂੰ ਹੋਈ ਸੀ, ਜਦਕਿ ਵਿਆਹ 7 ਫਰਵਰੀ ਨੂੰ ਹੋਵੇਗਾ । ਸਿਧਾਰਥ ਅਤੇ ਕਿਆਰਾ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਈਸ਼ਾ ਅੰਬਾਨੀ ਅਤੇ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਤੋਂ ਲੈ ਕੇ ਕਰਨ ਜੌਹਰ, ਸ਼ਾਹਿਦ ਕਪੂਰ-ਮੀਰਾ ਰਾਜਪੂਤ, ਜੂਹੀ ਚਾਵਲਾ-ਜੈ ਮਹਿਤਾ ਸਮੇਤ ਕਈ ਬਾਲੀਵੁੱਡ ਹਸਤੀਆਂ ਪਹੁੰਚ ਚੁੱਕੀਆਂ ਹਨ ।

ਇਹ ਵੀ ਪੜ੍ਹੋ: Hot Pics of Sunny Leone : ਸਨੀ ਲਿਓਨੀ ਘਰ ਬੈਠੀ ਲਗਾਤਾਰ ਕਰ ਰਹੀ ਆਪਣੀਆਂ ਤਸਵੀਰਾਂ ਪੋਸਟ

ਦੱਸ ਦੇਈਏ ਕਿ ਇਸ ਵਿਆਹ ਸਮਾਗਮ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਬਾਹਰ ਨਾ ਜਾਵੇ ਇਸ ਲਈ ਹੋਟਲ ਦੇ ਅੰਦਰ ਮੋਬਾਇਲ ਤੇ ਕੈਮਰੇ ਆਦਿ ‘ਤੇ ਪਾਬੰਦੀ ਲਗਾ ਦਿੱਤੀਗਈ ਹੈ। ਹੋਟਲ ਵਿੱਚ ਕਿਸੇ ਵੀ ਤਰ੍ਹਾਂ ਦਾ ਪਰਿੰਦਾ ਵੀ ਪਰ ਨਾ ਮਾਰ ਸਕੇ ਇਸ ਦੇ ਲਈ ਸਿਕਓਰਿਟੀ ਦਾ ਜਾਲ ਵਿਛਾਇਆ ਗਿਆ ਹੈ। 65 ਏਕੜ ਵਿੱਚ ਫੈਲੇ ਇਸ ਹੋਟਲ ਦੇ ਮੇਨ ਗੇਟ ਤੋਂ ਲੈ ਕੇ ਚਾਰੋਂ ਪਾਸੇ ਸਿਕਓਰਿਟੀ ਗਾਰਡ ਦੀ ਫੌਜ ਤਾਇਨਾਤ ਕੀਤੀ ਗਈ ਹੈ।

Latest articles

SKM ਦੀ ਅੱਜ ਪਟਿਆਲਾ ‘ਚ ਮੀਟਿੰਗ PM ਮੋਦੀ ਖਿਲਾਫ ਪੰਜਾਬ ‘ਚ ਕਿਸਾਨ ਕਰਨਗੇ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਭਾਜਪਾ...

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

More like this