HomeਮਨੋਰੰਜਨSidharth Kiara Wedding Photos: ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ ਸੱਤ ਜਨਮਾਂ...

Sidharth Kiara Wedding Photos: ਵਿਆਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ ਸੱਤ ਜਨਮਾਂ ਦੇ ਬੰਧਨ ‘ਚ ਬੱਝੇ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ

Published on

spot_img

Sidharth Kiara Wedding First Pic: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਹੁਣ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਦੋਵਾਂ ਨੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ‘ਚ ਰਾਇਲ ਵੈਡਿੰਗ ਕੀਤੀ ਹੈ।

Sidharth Kiara Wedding First Pic: ਬਾਲੀਵੁੱਡ ਦੇ ਲਵਬਰਡਸ ਕਿਆਰਾ ਅਡਵਾਨੀ  (Kiara Advani ) ਅਤੇ ਸਿਧਾਰਥ ਮਲਹੋਤਰਾ ( Sidharth Malhotra) ਸੱਤ ਫੇਰੇ ਲੈਣ ਤੋਂ ਬਾਅਦ ਹੁਣ ਸੱਤ ਜਨਮਾਂ ਲਈ ਇਕ-ਦੂਜੇ ਦੇ ਹੋ ਚੁੱਕੇ ਹਨ। ਦੋਵਾਂ ਦਾ ਵਿਆਹ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ‘ਚ ਧੂਮ-ਧਾਮ ਨਾਲ ਹੋਇਆ ਹੈ। ਇਸ ਨਾਲ ਹੀ ਵਿਆਹ ਤੋਂ ਬਾਅਦ ਇਸ ਜੋੜੇ ਦੀ ਇਹ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜਿਸ ‘ਚ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ।

ਵਿਆਹ ਦੀਆਂ ਇਹ ਤਸਵੀਰਾਂ ਕਿਆਰਾ ਅਤੇ ਸਿਧਾਰਥ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਜਿਸ ‘ਚ ਦੋਵੇਂ ਪਵੇਲੀਅਨ ‘ਚ ਬੈਠੇ ਨਜ਼ਰ ਆ ਰਹੇ ਹਨ। ਤਸਵੀਰਾਂ ‘ਚ ਕਿਆਰਾ ਹਰੇ ਗਹਿਣਿਆਂ ਦੇ ਨਾਲ ਗੁਲਾਬੀ ਲਹਿੰਗਾ ‘ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਦੂਜੇ ਪਾਸੇ ਸਿਧਾਰਥ ਗੋਲਡਨ ਸ਼ੇਰਵਾਨੀ ‘ਚ ਬੇਹੱਦ ਖੂਬਸੂਰਤ ਲੱਗ ਰਹੇ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ‘ਹੁਣ ਸਾਡੀ ਪੱਕੀ ਬੁਕਿੰਗ ਹੋ ਗਈ ਹੈ.. ਅਸੀਂ ਅੱਗੇ ਦੇ ਸਫਰ ਲਈ ਤੁਹਾਡਾ ਆਸ਼ੀਰਵਾਦ ਅਤੇ ਪਿਆਰ ਚਾਹੁੰਦੇ ਹਾਂ’ ਦੱਸ ਦੇਈਏ ਕਿ ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਈਆਂ, ਕੁਝ ਹੀ ਮਿੰਟਾਂ ‘ਚ ਵਾਇਰਲ ਹੋ ਗਈਆਂ। ਫੈਨਜ਼ ਵੀ ਇਸ ਜੋੜੀ ‘ਤੇ ਕਾਫੀ ਪਿਆਰ ਦੇ ਰਹੇ ਹਨ।

ਕਿਆਰਾ ਨੇ ਵੀ ਇਹੀ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ- ‘ਜਿਸ ‘ਚ ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਆਪਣੀ ਨਵੀਂ ਜ਼ਿੰਦਗੀ ਲਈ ਆਸ਼ੀਰਵਾਦ ਮੰਗਿਆ ਹੈ।’

ਇਹ ਵੀ ਪੜ੍ਹੋ: Sidharth Malhotra Kiara Advani Wedding: ਸੂਰਿਆਗੜ੍ਹ ਪੈਲੇਸ ‘ਚ ਬਾਲੀਵੁੱਡ ਹਸਤੀਆਂ ਸਣੇ ਕਈ VIP ਹੋਣਗੇ ਸ਼ਾਮਲ, ਸਿਧਾਰਥ-ਕਿਆਰਾ ਅੱਜ ਲੈਣਗੇ ਸੱਤ ਫੇਰੇ

ਦੱਸ ਦੇਈਏ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਆਪਣੇ ਵਿਆਹ ਲਈ 5 ਫਰਵਰੀ ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਪਹੁੰਚੇ ਸਨ। ਜਿੱਥੇ ਦੋਵਾਂ ਨੇ 6 ਫਰਵਰੀ ਨੂੰ ਮਹਿੰਦੀ ਸੈਰੇਮਨੀ ਅਤੇ ਸੰਗੀਤ ਨਾਈਟ ਰੱਖੀ ਸੀ। ਜਿਸ ‘ਚ ਦੋਵਾਂ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਖੂਬ ਧਮਾਲ ਮਚਾਇਆ।

Latest articles

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ਮਈ ਦੇ ਅੰਤ ‘ਚ ਗੁਰੂ ਗ੍ਰਹਿ ਨਾਲ ਮਿਲ ਕੇ ਬਣਨਗੇ 3 ਰਾਜਯੋਗ,

ਜੋਤਿਸ਼ ਸ਼ਾਸਤਰ ਦੇ ਅਨੁਸਾਰ, 31 ਮਈ ਦੀ ਰਾਤ ਨੂੰ, ਬੁਧ ਬ੍ਰਿਸ਼ਭ ਵਿੱਚ ਪ੍ਰਵੇਸ਼ ਕਰੇਗਾ,...

ਜਾਣੋ ਰੇਟ ਬਣ ਗਿਆ ਆਲ ਟਾਈਮ ਹਾਈ ਰਿਕਾਰਡ, ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱ.ਗ,

ਸ਼ੁੱਕਰਵਾਰ ਨੂੰ ਚਾਂਦੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਸ ਦੀ ਕੀਮਤ 90,000...

Top 10 Best Wedding Destinations in India(2024-2025)

For many couples, planning a for Best Wedding Destinations in India is a dream...

ਝਾਰਖੰਡ ‘ਚ 35 ਕਰੋੜ ਕੈਸ਼ ਮਿਲਣ ਮਗਰੋਂ ED ਦਾ ਐਕਸ਼ਨ, ਹੁਣ ਮੰਤਰੀ ਦੀ ਗ੍ਰਿਫਤਾਰੀ… ਪਹਿਲਾਂ PA, ਫਿਰ ਨੌਕਰ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਅਤੇ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ...

More like this

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ਮਈ ਦੇ ਅੰਤ ‘ਚ ਗੁਰੂ ਗ੍ਰਹਿ ਨਾਲ ਮਿਲ ਕੇ ਬਣਨਗੇ 3 ਰਾਜਯੋਗ,

ਜੋਤਿਸ਼ ਸ਼ਾਸਤਰ ਦੇ ਅਨੁਸਾਰ, 31 ਮਈ ਦੀ ਰਾਤ ਨੂੰ, ਬੁਧ ਬ੍ਰਿਸ਼ਭ ਵਿੱਚ ਪ੍ਰਵੇਸ਼ ਕਰੇਗਾ,...

ਜਾਣੋ ਰੇਟ ਬਣ ਗਿਆ ਆਲ ਟਾਈਮ ਹਾਈ ਰਿਕਾਰਡ, ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱ.ਗ,

ਸ਼ੁੱਕਰਵਾਰ ਨੂੰ ਚਾਂਦੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਸ ਦੀ ਕੀਮਤ 90,000...

Top 10 Best Wedding Destinations in India(2024-2025)

For many couples, planning a for Best Wedding Destinations in India is a dream...