ਖਰੜ: ਪਿੰਡ ਤੋਲੇ ਮਾਜਰਾ ‘ਚ ਰਾਤ ਦੇਰੀ ਨੂੰ ਇਕ ਘਰ ‘ਤੇ ਅਣਜਾਣ ਵਿਅਕਤੀ ਗੋਲੀਆਂ ਚਲਾ ਗਿਆ। ਚੰਗੀ ਗੱਲ ਇਹ ਰਹੀ ਕਿ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ।ਜਿਮੀਂਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਿੰਡ ਦੀ ਮੁੱਖ ਸੜਕ ਤੇ ਰਹਿੰਦੇ ਹਨ। ਰਾਤ ਕਰੀਬ 2:40 ਵਜੇ ਉਨ੍ਹਾਂ ਨੂੰ ਪਟਾਖਿਆਂ ਵਰਗੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਬਾਹਰ ਨਿਕਲੇ ਤਾਂ ਉਨ੍ਹਾਂ ਦੇਖਿਆ ਕਿ ਕਾਰ ਦੇ ਸ਼ੀਸ਼ੇ ‘ਤੇ ਗੋਲੀਆਂ ਲੱਗੀਆਂ ਹੋਈਆਂ ਸਨ ਅਤੇ ਘਰ ਦੇ ਦਰਵਾਜ਼ੇ ‘ਤੇ ਵੀ 7-8 ਗੋਲੀਆਂ ਦੇ ਨਿਸ਼ਾਨ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਹਾਲ ਹੀ ‘ਚ ਦੇਹਾਂਤ ਹੋਇਆ ਹੈ ਅਤੇ 6 ਅਗਸਤ ਨੂੰ ਭੋਗ ਰਖਿਆ ਜਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ। ਪਰਿਵਾਰ ਅੱਜ ਵੀ ਕਹਿਰ ਅਤੇ ਡਰ ਦੇ ਮਾਹੌਲ ‘ਚ ਹੈ।ਜਦੋਂ ਪੁਲਿਸ ਥਾਣਾ ਸਦਰ ਦੇ ਐੱਸ.ਐੱਚ.ਓ. ਇੰਸਪੈਕਟਰ ਅਮਰਿੰਦਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।