ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦਾ ਵਿਸਤਾਰ ਕਰਦੇ ਹੋਏ ਵੱਖ-ਵੱਖ ਯੋਗ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਮੰਗਲਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 55 ਸੀਨੀਅਰ ਆਗੂਆਂ ਨੂੰ ਉਪ ਪ੍ਰਧਾਨ ਵਜੋਂ ਨਿਯੁਕਤ ਕਰਕੇ ਵੱਡੀ ਜ਼ਿੰਮੇਵਾਰੀ ਸੌਂਪੀ।
ਨਿਯੁਕਤ ਹੋਏ ਆਗੂਆਂ ਵਿੱਚ ਜਗਦੇਵ ਸਿੰਘ ਬੋਪਾਰਾਏ, ਸੰਜੀਵ ਤਲਵਾਰ, ਸੰਜੀਵ ਕੁਮਾਰ ਸ਼ੋਰੀ, ਜੋਧ ਸਿੰਘ ਸਮਰਾ, ਬਲਜੀਤ ਸਿੰਘ ਜਲਾਲਉਸਮਾ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਹਰਿੰਦਰ ਸਿੰਘ ਮਹਿਰਾਜ, ਇਕਬਾਲ ਸਿੰਘ ਬਬਲੀ ਢਿੱਲੋਂ, ਮੋਹਨ ਸਿੰਘ ਬੰਗੀ, ਕੁਲਵੰਤ ਸਿੰਘ ਕੀਤੂ, ਰੋਹਿਤ ਕੁਮਾਰ ਮੋਂਟੂ ਵੋਹਰਾ, ਗੁਰਤੇਜ ਸਿੰਘ ਘੁੜਿਆਣਾ, ਸਤਿੰਦਰਜੀਤ ਸਿੰਘ ਮੰਟਾ, ਜਗਸੀਰ ਸਿੰਘ ਬੱਬੂ ਜੈਮਲਵਾਲਾ, ਅਸ਼ੋਕ ਅਨੇਜਾ, ਪ੍ਰੇਮ ਵਲੇਚਾ, ਨਰੇਸ਼ ਮਹਾਜਨ, ਪਰਮਜੀਤ ਸਿੰਘ ਪੰਮਾ, ਨਿਸ਼ਾਨ ਸਿੰਘ, ਸੁਰਜੀਤ ਸਿੰਘ ਰਾਏਪੁਰ, ਪ੍ਰੀਤਇੰਦਰ ਸਿੰਘ ਸੰਮੇਵਾਲੀ, ਮਨਜਿੰਦਰ ਸਿੰਘ ਬਿੱਟੂ, ਨਵਤੇਜ ਸਿੰਘ ਕਾਉਂਣੀ, ਰਾਜਵਿੰਦਰ ਸਿੰਘ ਧਰਮਕੋਟ, ਚਰਨਜੀਤ ਸਿੰਘ ਕਾਲੇਵਾਲ, ਅਮਰਿੰਦਰ ਸਿੰਘ ਬਜਾਜ, ਜਸਪਾਲ ਸਿੰਘ ਬਿੱਟੂ ਚੱਠਾ, ਮੱਖਣ ਸਿੰਘ ਲਾਲਕਾ, ਅਜਮੇਰ ਸਿੰਘ ਖੇੜਾ ਅਤੇ ਜਰਨੈਲ ਸਿੰਘ ਔਲਖ ਸ਼ਾਮਲ ਹਨ।
ਇਸ ਤੋਂ ਇਲਾਵਾ, ਰਵਿੰਦਰ ਸਿੰਘ ਬ੍ਰਹਮਪੁਰਾ, ਡਾ. ਰਾਜ ਸਿੰਘ ਡਿੱਬੀਪੁਰਾ, ਓਮ ਪ੍ਰਕਾਸ਼ ਕੰਬੋਜ ਜੰਡਵਾਲਾ ਭੀਮੇਸ਼ਾਹ, ਬਲਕਾਰ ਸਿੰਘ ਬਰਾੜ, ਲਖਵਿੰਦਰ ਸਿੰਘ ਰੋਹੀਵਾਲਾ, ਬਲਜੀਤ ਸਿੰਘ ਭੁੱਟਾ, ਕਮਲਜੀਤ ਚਾਵਲਾ, ਜਰਨੈਲ ਸਿੰਘ ਡੋਗਰਾਂਵਾਲਾ, ਪ੍ਰੇਮ ਕੁਮਾਰ ਅਰੋੜਾ, ਸੰਜੀਤ ਸਿੰਘ ਸੰਨੀ ਗਿੱਲ, ਗੁਲਜ਼ਾਰ ਸਿੰਘ ਮੂਨਕ, ਗੁਰਇਕਬਾਲ ਸਿੰਘ ਮਾਹਲ, ਐਚ.ਐਸ. ਵਾਲੀਆ, ਪਰਉਪਕਾਰ ਸਿੰਘ ਘੁੰਮਣ, ਰਮਨਦੀਪ ਸਿੰਘ ਸੰਧੂ, ਮਹਿੰਦਰ ਸਿੰਘ ਲਾਲਵਾ, ਲਖਵੀਰ ਸਿੰਘ ਲਾਠ, ਪਰਮਜੀਤ ਸਿੰਘ ਪੰਮਾ, ਰਵਿੰਦਰ ਸਿੰਘ ਚੀਮਾ, ਰਾਜਵਿੰਦਰ ਸਿੰਘ ਸਿੱਧੂ ਐਡ, ਬਿਕਰਮਜੀਤ ਖਾਲਸਾ, ਇਕਬਾਲ ਸਿੰਘ ਪੁਨੀਆ, ਗੁਰਦੇਵ ਸਿੰਘ ਆਲਮਕੇ, ਸੁਰਿੰਦਰ ਸ਼ਿੰਦੀ ਅਤੇ ਗੁਰਪ੍ਰੀਤ ਸਿੰਘ ਲਾਪਰਾਂ ਦੇ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹਨ।