HomeਪੰਜਾਬSGPC ਨੇ ਦੋ ਸੇਵਾਦਾਰ ਕੀਤੇ ਸਸਪੈਂਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਲੰਗਰ...

SGPC ਨੇ ਦੋ ਸੇਵਾਦਾਰ ਕੀਤੇ ਸਸਪੈਂਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਚ ਲੰਗਰ ਘੁਟਾਲੇ ‘ਚ ਵੱਡੀ ਕਾਰਵਾਈ

Published on

spot_img

ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਰ ਸਾਹਿਬ ਦੇ ਲੰਗਰ ਵਿਚ ਸੁੱਕੀ ਰੋਟੀਆਂ, ਜੂਠ, ਚੋਕਰ, ਰੂਲਾ, ਚੜ੍ਹਾਵੇ ਦੇ ਮਾਹ ਤੇ ਚੌਲ ਦੀਆਂ ਚੀਜ਼ਾਂ ਵਿਚ ਘੋਟਾਲਾ 1 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। 1 ਅਪ੍ਰੈਲ 2019 ਤੋਂ ਦਸੰਬਰ 2022 ਵਿਚ ਹੋਈ ਨੀਲਾਮੀ ਤੇ ਵਿਕਰੀ ਵਿਚ ਇਹ ਘੋਟਾਲਾ ਸਾਹਮਣੇ ਆਉਣ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਐਕਸ਼ਨ ਵਿਚ ਆ ਗਈ ਹੈ। ਦੋ ਸੇਵਾਦਾਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਪੈਸੇ ਜਮ੍ਹਾ ਕਰਵਾਉਣ ਨੂੰ ਕਿਹਾ ਹੈ।

ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚ 2019 ਵਿਚ ਹੋਈਆਂ ਪ੍ਰਸ਼ਾਸਨਿਕ ਬੇਨਿਯਮੀਆਂ ਦਾ ਸੱਚ ਪਾਰਦਰਸ਼ੀ ਤਰੀਕੇ ਨਾਲ ਸੰਗਤ ਦੇ ਸਾਹਮਣੇ ਰੱਖਿਆ ਜਾਵੇਗਾ। ਇਸ ਦੀ ਜਾਂਚ ਚੱਲ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਇਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਕੁਝ ਦਿਨ ਪਹਿਲਾਂ ਗੋਲਡਨ ਟੈਂਪਲ ਵਿਚ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀ ਰੋਟੀਆਂ ਦੀ ਵਿਕਰੀ, ਜੂਠ ਦੇ ਠੇਕੇ ਤੇ ਚੜ੍ਹਾਵੇ ਤੇ ਚੌਲਾਂ ਆਦਿ ਵਿਚ ਇਹ ਘਪਲਾ ਸਾਹਮਣੇ ਆਇਆ ਸੀ। ਜਾਂਚ ਸ਼ੁਰੂ ਹੋਈ ਤਾਂ ਪਹਿਲਾਂ ਇਹ ਘੋਟਾਲਾ 25 ਲੱਖ ਤੇ ਫਿਰ 62 ਲੱਖ ਤੱਕ ਪਹੁੰਚ ਗਿਆ। ਹੁਣ ਤਾਜ਼ਾ ਰਿਪੋਰਟ ਮੁਤਾਬਕ ਘਪਲਾ 1 ਕਰੋੜ ਤੱਕ ਪਹੁੰਚ ਗਿਆ ਹੈ।

ਜਾਂਚ ਵਿਚ ਪਤਾ ਲੱਗਾ ਹੈ ਕਿ ਨੀਲਾਮੀ ਦੇ ਬਾਅਦ ਜੋ ਪੈਸਾ ਜਮ੍ਹਾ ਹੋਣਾ ਚਾਹੀਦਾ ਸੀ, ਉਹ ਜਮ੍ਹਾ ਹੀ ਨਹੀਂ ਕਰਵਾਇਆ ਗਿਆ। ਮਾਮਲੇ ਨੂੰ ਉਜਾਗਰ ਕਰਨ ਵਾਲੀ ਫਲਾਇੰਗ ਟੀਮਾਂ ਬਾਰੀਕੀ ਨਾਲ ਜਾਂਚ ਵਿਚ ਲੱਗੀਆਂ ਹੋਈਆਂ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਦੋਸ਼ੀ ਠਹਿਰਾਏ ਗਏ ਦੋ ਸਟੋਰਕੀਪਰਾਂ ਤੋਂ ਲੱਖਾਂ ਰੁਪਏ ਵਸੂਲਣ ਦਾ ਹੁਕਮ ਦਿੱਤਾ ਹੈ। ਦੋਵੇਂ ਸਟੋਰਕੀਪਰ ਜੇਕਰ ਪੈਸੇ ਜਮ੍ਹਾ ਨਹੀਂ ਕਰਵਾਉਂਦ ਤਾਂ ਹੇਰਾਫੇਰੀ ਦੇ ਵਾਊਚਰਾਂ ‘ਤੇ ਜਿਹੜੇ ਮੈਨੇਜਰਾਂ ਦੇ ਸਾਈਨ ਹਨ, ਉਨ੍ਹਾਂ ਨੂੰ ਪੈਸੇ ਜਮ੍ਹਾ ਕਰਵਾਉਣੇ ਹੋਣਗੇ। ਫਲਾਇੰਗ ਟੀਮ ਵੱਲੋਂ ਕੀਤੀ ਗਈ ਜਾਂਚ ਵਿਚ 18 ਦੇ ਲਗਭਗ ਮੈਨੇਜਰ, ਸਟੋਰਕੀਪਰ, ਸੁਪਰਵਾਈਜ਼ਰ, ਇੰਸਪੈਕਟਰ ਆਦਿ ਇਸ ਲਈ ਜ਼ਿੰਮੇਵਾਰ ਠਹਿਰਾਏ ਗਏ ਹਨ

ਦਰਅਸਲ ਲੰਗਰ ਵਿਚ ਬਚਣ ਵਾਲੀਆਂ ਸੁੱਕੀਆਂ ਰੋਟੀਆਂ ਤੇ ਜੂਠ ਦੀ ਬੋਲੀ ਲਗਾਈ ਜਾਂਦੀ ਹੈ। ਇਹ ਰੋਟੀਆਂ ਗਾਵਾਂ ਲਈ ਤਿਆਰ ਹੋਣ ਵਾਲੇ ਚਾਰੇ ਵਿਚ ਇਸਤੇਮਾਲ ਕੀਤੀ ਜਾਂਦੀ ਹੈ ਪਰ 2019 ਤੋਂ 2022 ਤੱਕ ਇਨ੍ਹਾਂ ਤੋਂ ਇਕੱਠੇ ਪੈਸੇ ਨੂੰ ਜਮ੍ਹਾ ਨਹੀਂ ਕਰਵਾਇਆ ਗਿਆ। ਜਿਵੇਂ-ਜਿਵੇਂ ਜਾਂਚ ਅੱਗੇ ਵੱਧ ਰਹੀ ਹੈ, ਘਪਲੇ ਦੀ ਰਕਮ ਵਧਦੀ ਜਾ ਰਹੀ ਹੈ।

Latest articles

ਝਾਰਖੰਡ ‘ਚ 35 ਕਰੋੜ ਕੈਸ਼ ਮਿਲਣ ਮਗਰੋਂ ED ਦਾ ਐਕਸ਼ਨ, ਹੁਣ ਮੰਤਰੀ ਦੀ ਗ੍ਰਿਫਤਾਰੀ… ਪਹਿਲਾਂ PA, ਫਿਰ ਨੌਕਰ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਅਤੇ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ...

10 ਗੱਡੀਆਂ ਸ.ੜ ਕੇ ਸੁ.ਆਹ , ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ‘ਚ ਲੱਗੀ ਭਿਆਨਕ ਅੱਗ

ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ਵਿੱਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ...

ਭਾਰਤ ਸਣੇ ਕਈ ਦੇਸ਼ਾਂ ਦੇ ਯੂਜ਼ਰਸ ਹੋ ਰਹੇ ਪਰੇਸ਼ਾਨ ਤੜਕਸਾਰ ਡਾਊਨ ਹੋਏ Facebook ਤੇ Instagram!

ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਅਤੇ ਇੰਸਟਾਗ੍ਰਾਮ ਕੁਝ ਯੂਜ਼ਰਸ ਲਈ ਡਾਊਨ ਹੋ ਗਏ ਹਨ।...

ਮਹਾਰਾਸ਼ਟਰ ਦੇ ਨਾਂਦੇੜ ‘ਚ IT ਦਾ ਛਾਪਾ, 14 ਕਰੋੜ ਕੈਸ਼, 170 ਕਰੋੜ ਦੀ ਜਾਇਦਾਦ ਬਰਾਮਦ , 8 ਕਿਲੋ ਸੋਨਾ…

ਮਹਾਰਾਸ਼ਟਰ ਦੇ ਨਾਂਦੇੜ ‘ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਕਰੋੜਾਂ ਰੁਪਏ...

More like this