HomeਮਨੋਰੰਜਨAnmol Ambani ਤੇ Krisha Shah ਨੇ ਲਏ ਸੱਤ ਫੇਰੇ, ਬਚਨ ਪਰਿਵਾਰ ਵੀ...

Anmol Ambani ਤੇ Krisha Shah ਨੇ ਲਏ ਸੱਤ ਫੇਰੇ, ਬਚਨ ਪਰਿਵਾਰ ਵੀ ਹੋਇਆ ਸ਼ਾਮਿਲ|

Published on

spot_img

ਅਨਿਲ ਅੰਬਾਨੀ ਦੇ ਵੱਡੇ ਬੇਟੇ ਅਨਮੋਲ ਅੰਬਾਨੀ ਨੇ 20 ਫਰਵਰੀ ਨੂੰ ਮੰਗੇਤਰ ਕ੍ਰਿਸ਼ਾ ਸ਼ਾਹ ਨਾਲ ਸੱਤ ਫੇਰੇ ਲਏ। ਅਨਮੋਲ ਅੰਬਾਨੀ ਅਤੇ ਕ੍ਰਿਸ਼ਾ ਸ਼ਾਹ ਦੇ ਵਿਆਹ ਦੀਆਂ ਤਸਵੀਰਾਂ ਨੂੰ ਲੈ ਕੇ ਇੰਟਰਨੈੱਟ ‘ਤੇ ਕਾਫੀ ਚਰਚਾ ਹੋ ਰਹੀ ਹੈ। ਅਨਮੋਲ ਅਤੇ ਕ੍ਰਿਸ਼ਾ ਦੇ ਵਿਆਹ ‘ਚ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਅੰਬਾਨੀ ਪਰਿਵਾਰ ਨਾਲ ਹਮੇਸ਼ਾ ਗੂੜ੍ਹਾ ਰਿਸ਼ਤਾ ਰਿਹਾ ਹੈ। ਅਭਿਨੇਤਾ ਅਮਿਤਾਭ ਬੱਚਨ, ਜਯਾ ਬੱਚਨ ਸਮੇਤ ਪੂਰੇ ਪਰਿਵਾਰ ਅੰਬਾਨੀ ਪਰਿਵਾਰ ਦੀ ਖੁਸ਼ੀ ‘ਚ ਸ਼ਾਮਲ ਹੋਏ ਸਨ।

ਤੁਹਾਨੂੰ ਦੱਸ ਦੇਈਏ ਕਿ ਅਨਮੋਲ ਅਤੇ ਕ੍ਰਿਸ਼ਾ ਪਹਿਲੀ ਵਾਰ ਪਰਿਵਾਰਕ ਮੁਲਾਕਾਤ ਵਿੱਚ ਮਿਲੇ ਸਨ। ਉਦੋਂ ਤੋਂ ਹੀ ਦੋਵੇਂ ਅਕਸਰ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਸਨ। ਇਸੇ ਤਰ੍ਹਾਂ ਦੋਹਾਂ ‘ਚ ਪਿਆਰ ਵਧਦਾ ਗਿਆ ਅਤੇ ਦੋਹਾਂ ਨੇ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ। ਇਸ ਰਿਸ਼ਤੇ ਨੂੰ ਅੰਬਾਨੀ ਪਰਿਵਾਰ ਅਤੇ ਕ੍ਰਿਸ਼ਾ ਦੇ ਪਰਿਵਾਰ ਨੇ ਵੀ ਮਨਜ਼ੂਰੀ ਦਿੱਤੀ ਸੀ। ਜਿੱਥੇ ਅਨਮੋਲ ਅੰਬਾਨੀ 24 ਸਾਲ ਦੀ ਉਮਰ ਤੋਂ ਬਿਜ਼ਨਸ ਸੰਭਾਲ ਰਹੇ ਹਨ, ਉੱਥੇ ਹੀ ਕ੍ਰਿਸ਼ਾ ਇੱਕ ਸੋਸ਼ਲ ਵਰਕਰ ਹੈ। ਕ੍ਰਿਸ਼ਾ ਵੀ ਆਪਣੇ ਭਰਾ ਨਾਲ ਇਕ ਕੰਪਨੀ ਦੀ ਭਾਈਵਾਲ ਹੈ।

ਵਿਆਹ ਵਿੱਚ ਕ੍ਰਿਸ਼ਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਜਿਸ ‘ਤੇ ਸਿਲਵਰ ਵਰਕ ਕੀਤਾ ਗਿਆ ਹੈ। ਬ੍ਰਾਈਡਲ ਲੁੱਕ ਨੂੰ ਪੂਰਾ ਕਰਨ ਲਈ, ਕ੍ਰਿਸ਼ਾ ਨੇ ਆਪਣੇ ਹੱਥਾਂ ਵਿੱਚ ਭਾਰੀ ਕੁੰਦਨ ਦੇ ਗਹਿਣੇ, ਲਾਲ ਚੂੜੀਆਂ ਅਤੇ ਸਿਲਵਰ ਕਲਰ ਦੇ ਕਲੇਰ ਪਾਏ ਹਨ। ਕ੍ਰਿਸ਼ਾ ਦਾ ਦੁਲਹਨੀਆ ਰੂਪ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਇਸ ਦੇ ਨਾਲ ਹੀ ਅਨਮੋਲ ਅੰਬਾਨੀ ਨੇ ਆਪਣੇ ਖਾਸ ਦਿਨ ‘ਤੇ ਚਿੱਟੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ, ਨਾਲ ਹੀ ਉਸ ਦੇ ਸਿਰ ‘ਤੇ ਗੁਲਾਬੀ ਰੰਗ ਦੀ ਪੱਗ ਹੈ।

Latest articles

SKM ਦੀ ਅੱਜ ਪਟਿਆਲਾ ‘ਚ ਮੀਟਿੰਗ PM ਮੋਦੀ ਖਿਲਾਫ ਪੰਜਾਬ ‘ਚ ਕਿਸਾਨ ਕਰਨਗੇ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਤੇ 24 ਮਈ ਨੂੰ ਪੰਜਾਬ ਆ ਰਹੇ ਹਨ। ਭਾਜਪਾ...

Ministry of External Affairs Export Ban: ਪਾਬੰਦੀ ਦੇ ਬਾਵਜੂਦ ਵੀ ਇਨ੍ਹਾਂ ਦੋਵੇਂ ਦੇਸ਼ਾਂ ਨੂੰ ਭੇਜੇ ਜਾਣਗੇ ਚੌਲ ਅਤੇ ਪਿਆਜ਼

Ministry of External Affairs: ਚੌਲਾਂ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭਾਰਤ...

20-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ...

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

More like this