Site icon Punjab Mirror

ਸ਼ੇਅਰ ਬਾਜ਼ਾਰ ‘ਚ ਵੱਡੀ ਗਿਰਾਵਟ, ਨਿਫਟੀ ਵੀ 16600 ਤੋਂ ਡਿੱਗਿਆ, ਸੈਂਸੈਕਸ 900 ਅੰਕ ਟੁੱਟਿਆ|

Sensex fell 900 points

ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਤੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਇਸ ਦਾ ਅਸਰ ਪਿਛਲੇ ਇੱਕ ਹਫਤੇ ਤੋਂ ਵੇਖਣ ਨੂੰ ਮਿਲ ਰਿਹਾ ਹੈ।

ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿੱਚ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਨਜ਼ਰ ਆਏ। ਬਾਂਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੇਕਸ 697 ਅੰਕ ਦੀ ਕਮੀ ਨਾਲ 55,549 ਦੇ ਪੱਧਰ ‘ਤੇ ਖੁੱਲ੍ਹਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਸੂਚਕ ਅੰਕ ਨੇ 187 ਅੰਕ ਟੁੱਟ ਕੇ 16,606 ਦੇ ਪੱਧਰ ‘ਤੇ ਕਾਰੋਬਾਰ ਕੀਤਾ।

ਫ਼ਿਲਹਾਲ, ਸੈਂਸੈਕਸ 918 ਅੰਕ ਫਿਸਲਕੇ 55,329 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਉਥੇ ਹੀ ਦੂਜੇ ਪਾਸੇ ਨਿਫ਼ਟੀ ਵੀ 16,600 ਦੇ ਪੱਧਰ ਤੋਂ ਹੇਠਾਂ ਆ ਚੁੱਕਾ ਹੈ ਤੇ 232 ਅੰਕ ਦੀ ਗਿਰਾਵਟ ਨਾਲ 16,552 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।

Exit mobile version