Site icon Punjab Mirror

ਵੇਖੋ ਹਫਤੇ ਭਰ ਦੀ ਰਿਪੋਰਟ Punjab Weather Report ਕਿਸਾਨਾਂ ਲਈ ਖੁਸ਼ਖਬਰੀ! ਹੁਣ ਮੌਸਮ ਰਹੇਗਾ ਸਾਫ

Punjab Weather Report: ਪੰਜਾਬ ‘ਚ ਇਸ ਵਾਰ ਮੌਸਮ ਕਈ ਰੰਗ ਦਿਖਾਏ ਪਰ ਹੁਣ ਕਿਸਾਨਾਂ ਲਈ ਖੁਸ਼ਖਬਰੀ ਹੈ। ਸੂਬੇ ਵਿੱਚ ਹੁਣ ਮੌਸਮ ਸਾਫ ਰਹੇਗਾ। ਮੌਨਸੂਨ ਦੀ ਵਾਪਸੀ ਹੋ ਚੁੱਕੀ ਹੈ। ਇਸ ਲਈ ਬਾਰਸ਼ ਦੀ ਕੋਈ ਸੰਭਵਾਨਾ ਨਹੀਂ ਪਰ ਕਈ ਇਲਾਕਿਆਂ ਵਿੱਚ…

Punjab Weather Report: ਪੰਜਾਬ ‘ਚ ਇਸ ਵਾਰ ਮੌਸਮ ਕਈ ਰੰਗ ਦਿਖਾਏ ਪਰ ਹੁਣ ਕਿਸਾਨਾਂ ਲਈ ਖੁਸ਼ਖਬਰੀ ਹੈ। ਸੂਬੇ ਵਿੱਚ ਹੁਣ ਮੌਸਮ ਸਾਫ ਰਹੇਗਾ। ਮੌਨਸੂਨ ਦੀ ਵਾਪਸੀ ਹੋ ਚੁੱਕੀ ਹੈ। ਇਸ ਲਈ ਬਾਰਸ਼ ਦੀ ਕੋਈ ਸੰਭਵਾਨਾ ਨਹੀਂ ਪਰ ਕਈ ਇਲਾਕਿਆਂ ਵਿੱਚ ਬੱਦਲ ਛਾਏ ਰਹਿ ਸਕਦੇ ਹਨ। ਕਈ ਥਾਵਾਂ ‘ਤੇ ਛਿੱਟੇ ਵੀ ਪੈ ਸਕਦੇ ਹਨ। ਸੂਬੇ ਵਿੱਚ ਤਾਪਮਾਨ ਹੀ ਵੀ ਹੇਠਾਂ ਆ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਜਲੰਧਰ ‘ਚ ਮੰਗਲਵਾਰ ਸਵੇਰੇ ਧੁੰਦ ਛਾਈ ਰਹੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ ਸੋਮਵਾਰ ਨੂੰ ਸੂਬੇ ਦੇ ਤਾਪਮਾਨ ‘ਚ 1.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਪਾਰਾ ਅਜੇ ਵੀ ਆਮ ਦੇ ਨੇੜੇ ਹੈ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਪੰਜਾਬ ਦਾ ਮੌਸਮ ਖੁਸ਼ਕ ਰਿਹਾ। ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਤੋਂ ਪਾਰਾ ਵਧਣ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਡੀਗੜ੍ਹ ਵਿੱਚ ਸਭ ਤੋਂ ਵੱਧ ਤਾਪਮਾਨ 34.8 ਡਿਗਰੀ ਦਰਜ ਕੀਤਾ ਗਿਆ।

ਪੰਜਾਬ ਦੇ ਅੰਮ੍ਰਿਤਸਰ ਦਾ 32.3 ਡਿਗਰੀ, ਲੁਧਿਆਣਾ ਦਾ 32.1, ਪਟਿਆਲਾ ਦਾ 33.4, ਪਠਾਨਕੋਟ ਦਾ 34.1, ਬਠਿੰਡਾ ਦਾ 33.4, ਐਸਬੀਐਸ ਨਗਰ ਦਾ 32.4, ਬਰਨਾਲਾ ਦਾ 32.6, ਫਰੀਦਕੋਟ ਦਾ 33.2, ਗੁਰਦਾਸਪੁਰ ਦਾ 31.0, ਫਤਿਹਗੜ੍ਹ ਸਾਹਿਬ ਦਾ 32.2 ਡਿਗਰੀ ਰਿਹਾ।

ਦੂਜੇ ਪਾਸੇ ਘੱਟੋ-ਘੱਟ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੇ ਬਾਵਜੂਦ ਇਹ ਆਮ ਨਾਲੋਂ 1.6 ਡਿਗਰੀ ਵੱਧ ਦਰਜ ਕੀਤਾ ਗਿਆ। ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਾਨ 21.6 ਡਿਗਰੀ ਦਰਜ ਕੀਤਾ ਗਿਆ।

Exit mobile version