Site icon Punjab Mirror

ਸਰਚ ਅਭਿਆਨ ਜਾਰੀ ਗੁਰਦਾਸਪੁਰ ‘ਚ ਮੁੜ ਦਿਖਿਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਕੀਤੀ 74 ਰਾਊਂਡ ਫਾਇਰਿੰਗ

ਸੈਕਟਰ ਗੁਰਦਾਸਪੁਰ ਅਧੀਨ ਆਉਂਦੀ BSF ਦੀ 58ਵੀਂ ਬਟਾਲੀਅਨ ਵਿੱਚ ਐਤਵਾਰ ਦੀ ਰਾਤ ਪਾਕਿਸਤਾਨੀ ਡ੍ਰੋਨ ਦਾਖਲ ਹੋਇਆ । ਬੀਐਸਐਫ ਦੀ ਬੀਓਪੀ ਸਰਹੱਦ ‘ਤੇ ਤਾਇਨਾਤ ਜਵਾਨਾਂ ਨੇ ਡਰੋਨ ਨੂੰ ਵਾਪਸ ਪਾਕਿਸਤਾਨ ਭੇਜਣ ਵਿੱਚ ਸਫਲਤਾ ਹਾਸਲ ਕੀਤੀ । ਇਸਦੇ ਬਾਅਦ ਬੀਐਸਐਫ ਤੇ ਪੁਲਿਸ ਵੱਲੋਂ ਸਬੰਧਤ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ । ਜਾਣਕਾਰੀ ਅਨੁਸਾਰ ਐਤਵਾਰ ਰਾਤ BSF ਸੈਕਟਰ ਗੁਰਦਾਸਪੁਰ ਦੀ 58 ਬਟਾਲੀਅਨ ਦੀ ਬੀਓਪੀ ਆਂਧੀਆਂ ਦੇ ਜਵਾਨਾਂ ਨੇ ਭਾਰਤੀ ਖੇਤਰ ਵਿੱਚ ਦਾਖਲ ਹੋ ਰਹੇ ਡਰੋਨ ‘ਤੇ 74 ਫਾਇਰ ਤੇ 2 ELU ਬੰਬ ਦਾਗੇ । ਇਸ ਸਬੰਧੀ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਇਲਾਕੇ ਵਿੱਚ ਸਰਚ ਅਭਿਆਨ ਜਾਰੀ ਹੈ ।

ਇਸ ਤੋਂ ਪਹਿਲਾਂ ਪਿਛਲੇ ਸਾਲ 18 ਦਸੰਬਰ ਨੂੰ ਸਰਹੱਦੀ ਸੁਰੱਖਿਆ ਬਲ (BSF) ਵਿੱਚ ਪਾਕਿਸਤਾਨ ਡਰੋਨ ਦੇਖਿਆ ਗਿਆ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿੱਚ BSF ਦੀ ਚੰਦੂ ਵਡਾਲਾ ਚੌਂਕੀ ‘ਤੇ 250 ਮੀਟਰ ਦੀ ਉਚਾਈ ‘ਤੇ ਭਾਰਤੀ ਇਲਾਕੇ ਵਿੱਚ ਇੱਕ ਪਾਕਿਸਤਾਨੀ ਡਰੋਨ ਦੇਖਿਆ ਗਿਆ ਸੀ। ਜਵਾਨਾਂ ਵੱਲੋਂ ਫਾਇਰਿੰਗ ਕੀਤੇ ਜਾਣ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਇਸ ਤੋਂ ਬਾਅਦ BSF ਤੇ ਪੁਲਿਸ ਵੱਲੋਂ ਸਬੰਧਿਤ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ।

Exit mobile version