back to top
More
    HomePunjabਸੰਗਰੂਰਸੰਗਰੂਰ ਖ਼ਬਰ: ਈਟੀਟੀ ਅਧਿਆਪਕਾਂ ਵੱਲੋਂ ‘ਪੋਲ ਖੋਲ੍ਹ’ ਰੈਲੀ – ਬਜ਼ੁਰਗ ਤੋਂ ਬੱਚੇ...

    ਸੰਗਰੂਰ ਖ਼ਬਰ: ਈਟੀਟੀ ਅਧਿਆਪਕਾਂ ਵੱਲੋਂ ‘ਪੋਲ ਖੋਲ੍ਹ’ ਰੈਲੀ – ਬਜ਼ੁਰਗ ਤੋਂ ਬੱਚੇ ਤੱਕ ਹਰੇਕ ਸ਼ਾਮਿਲ…

    Published on

    ਸੰਗਰੂਰ, ਪਿੰਡ ਜਖੇਪਲ: ਅੱਜ ਸੰਗਰੂਰ ਦੇ ਪਿੰਡ ਜਖੇਪਲ ਵਿੱਚ ਈਟੀਟੀ ਟੈੱਟ ਪਾਸ ਅਧਿਆਪਕਾਂ ਐਸੋਸੀਏਸ਼ਨ (6505) ਜੈ ਸਿੰਘ ਵਾਲਾ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਇੱਕ ਵੱਡੀ ‘ਪੋਲ ਖੋਲ੍ਹ’ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਪਿੰਡ ਦੇ ਹਰ ਕੋਨੇ ਤੋਂ ਅਧਿਆਪਕ ਸ਼ਾਮਿਲ ਹੋਏ, ਜਿਨ੍ਹਾਂ ਨੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਨੂੰ ਆਪਣੇ ਨਾਲ ਜੋੜਿਆ। ਰੈਲੀ ਦੌਰਾਨ ਘਰ-ਘਰ ਜਾ ਕੇ ਪੈਂਫਲਿਟ ਵੰਡੇ ਗਏ ਅਤੇ ਪਿੰਡ ਦੀਆਂ ਕੰਧਾਂ ਉੱਤੇ ਇਸ਼ਤਿਹਾਰ ਲਗਾ ਕੇ ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਜਾਗਰੂਕ ਕੀਤਾ ਗਿਆ।

    ਰੈਲੀ ਦਾ ਮੁੱਖ ਕਾਰਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਯੂਨੀਅਨ ਨਾਲ ਲਗਾਤਾਰ ਕੀਤੀ ਜਾ ਰਹੀ ਲਾਰੇਬਾਜ਼ੀ ਦੱਸਿਆ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਇਸ ਮੌਕੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਿੱਤ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਯੂਨੀਅਨ ਦੇ 180 ਈਟੀਟੀ ਅਧਿਆਪਕਾਂ ਦੇ ਮਸਲੇ ਨੂੰ ਸਰਕਾਰ ਬਣਨ ਦੇ ਪਹਿਲੇ ਦਿਨ ਹੱਲ ਕਰ ਦਿੱਤਾ ਜਾਵੇਗਾ। ਪਰ ਸਰਕਾਰ ਬਣਨ ਦੇ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਮਸਲਾ ਹੱਲ ਨਹੀਂ ਹੋਇਆ। ਪ੍ਰਸ਼ਾਸਨ ਵੱਲੋਂ ਕਈ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਟਾਈਮ ਟਪਾਉਣ ਦੀ ਕਾਰਵਾਈ ਕੀਤੀ ਗਈ, ਜਿਸ ਕਾਰਨ ਅਧਿਆਪਕਾਂ ਵਿੱਚ ਗੁੱਸਾ ਅਤੇ ਨਿਰਾਸ਼ਾ ਵਧ ਗਈ।

    ਜੈ ਸਿੰਘ ਵਾਲਾ ਯੂਨੀਅਨ ਦੇ ਜਨਰਲ ਸਕੱਤਰ ਸੋਹਣ ਸਿੰਘ ਬਰਨਾਲਾ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ 180 ਈਟੀਟੀ ਅਧਿਆਪਕਾਂ ਦੀ ਸਰਵਿਸ ਬਿਨਾਂ ਕਿਸੇ ਵਾਜਬ ਕਾਰਨ ਖਤਮ ਕਰ ਦਿੱਤੀ ਗਈ। ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਲਿਖਤੀ ਰਿਪੋਰਟ ਤਿਆਰ ਕੀਤੀ ਗਈ ਪਰ ਮਸਲੇ ਨੂੰ ਹੱਲ ਕਰਨ ਲਈ ਵਿੱਤ ਮੰਤਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

    ਯੂਨੀਅਨ ਆਗੂਆਂ ਨੇ ਇਹ ਵੀ ਉਜਾਗਰ ਕੀਤਾ ਕਿ ਸਰਕਾਰ ਵੱਖ-ਵੱਖ ਵਰਗਾਂ ਵਿੱਚ ਵਾਅਦਿਆਂ ਤੋਂ ਭੱਜ ਚੁੱਕੀ ਹੈ। ਇਸ ਵਿੱਚ ਮਾਤਾਵਾਂ-ਭੈਣਾਂ ਨੂੰ 1000 ਰੁਪਏ, ਬੇਰੁਜ਼ਗਾਰਾਂ ਨੂੰ ਨੌਕਰੀਆਂ, ਕਿਸਾਨਾਂ ਨੂੰ MSP ਅਤੇ ਫਸਲਾਂ ਦਾ ਨੁਕਸਾਨ ਮੁਆਵਜ਼ਾ, ਹਸਪਤਾਲਾਂ ਵਿੱਚ ਮੁਫ਼ਤ ਇਲਾਜ਼ ਵਰਗੇ ਵਾਅਦੇ ਸ਼ਾਮਲ ਸਨ।

    ਪੋਲ ਖੋਲ੍ਹ ਰੈਲੀ ਵਿੱਚ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਵੱਡੇ ਹਿੱਸੇ ਤੋਂ ਅਧਿਆਪਕ ਸ਼ਾਮਿਲ ਹੋਏ। ਇਸ ਤੋਂ ਇਲਾਵਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਿਸਾਨਾਂ ਨੇ ਵੀ ਬੜੀ ਗਿਣਤੀ ਵਿੱਚ ਹਾਜ਼ਰੀ ਦਿੱਤੀ ਅਤੇ ਯੂਨੀਅਨ ਦੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਹਨਾਂ ਨੇ 180 ਅਧਿਆਪਕਾਂ ਦੀ ਲੜਾਈ ਵਿੱਚ ਅੱਗੇ ਵੀ ਸਾਥ ਦੇਣ ਦਾ ਐਲਾਨ ਕੀਤਾ।

    ਯੂਨੀਅਨ ਆਗੂਆਂ ਨੇ ਹੜ੍ਹਕਾਰਾ ਕੀਤਾ ਕਿ ਜੇ ਮਸਲਾ ਹੱਲ ਨਹੀਂ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਹਲਕੇ ਦਿੜ੍ਹਬੇ ਅਤੇ ਹੋਰ ਪਿੰਡਾਂ ਵਿੱਚ ਜਾ ਕੇ ਸਰਕਾਰ ਦੇ ਵਿਰੁੱਧ ਭੰਡੀ ਪ੍ਰਚਾਰ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਉਹਨਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਖੁਲ੍ਹ ਕੇ ਜਾਣੂ ਕਰਵਾਇਆ ਜਾਵੇਗਾ।

    Latest articles

    ਬੱਚੇਦਾਨੀ ਦਾ ਕੈਂਸਰ: ਔਰਤਾਂ ਲਈ ਵੱਧ ਰਹੀ ਗੰਭੀਰ ਸਿਹਤ ਸਮੱਸਿਆ, ਜਾਣੋ ਲੱਛਣ ਅਤੇ ਬਚਾਵ ਦੇ ਤਰੀਕੇ…

    ਨਵੀਂ ਦਿੱਲੀ (ਲਾਈਫਸਟਾਈਲ ਡੈਸਕ): ਬੱਚੇਦਾਨੀ ਦਾ ਕੈਂਸਰ, ਜਿਸਨੂੰ ਮੈਡੀਕਲ ਭਾਸ਼ਾ ਵਿੱਚ ਯੂਟਰਿਨ ਜਾਂ ਐਂਡੋਮੈਟ੍ਰੀਅਲ...

    SGPC ਨੇ ਵਿਦੇਸ਼ ਮੰਤਰਾਲੇ ਰਾਹੀਂ ਅਮਰੀਕਾ ਸਰਕਾਰ ਨੂੰ ਲਿਖਿਆ – ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣਾ ਧਾਰਮਿਕ ਅਜ਼ਾਦੀ ਦੀ ਉਲੰਘਣਾ…

    ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਅਮਰੀਕਾ ਸਰਕਾਰ ਵੱਲੋਂ ਹਾਲ ਹੀ ਵਿੱਚ ਦਿੱਤੇ...

    More like this

    ਬੱਚੇਦਾਨੀ ਦਾ ਕੈਂਸਰ: ਔਰਤਾਂ ਲਈ ਵੱਧ ਰਹੀ ਗੰਭੀਰ ਸਿਹਤ ਸਮੱਸਿਆ, ਜਾਣੋ ਲੱਛਣ ਅਤੇ ਬਚਾਵ ਦੇ ਤਰੀਕੇ…

    ਨਵੀਂ ਦਿੱਲੀ (ਲਾਈਫਸਟਾਈਲ ਡੈਸਕ): ਬੱਚੇਦਾਨੀ ਦਾ ਕੈਂਸਰ, ਜਿਸਨੂੰ ਮੈਡੀਕਲ ਭਾਸ਼ਾ ਵਿੱਚ ਯੂਟਰਿਨ ਜਾਂ ਐਂਡੋਮੈਟ੍ਰੀਅਲ...