Site icon Punjab Mirror

RBI Repo Rate Hike : RBI ਨੇ ਲਗਾਤਾਰ ਚੌਥੀ ਵਾਰ 0.50% ਵਧਾਇਆ ਰੇਪੋ ਰੇਟ ,ਲੋਨ ਲੈਣਾ ਹੋਇਆ ਮਹਿੰਗਾ, ਵੱਧ ਜਾਏਗੀ EMI

RBI Repo Rate Hike : ਤਿਉਹਾਰੀ ਸੀਜ਼ਨ ਦੌਰਾਨ ਤੁਹਾਡੀ EMI ਹੋਰ ਮਹਿੰਗੀ ਹੋ ਗਈ ਹੈ। ਆਰਬੀਆਈ ਨੇ ਲਗਾਤਾਰ ਚੌਥੀ ਵਾਰ ਰੈਪੋ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਆਰਬੀਆਈ ਨੇ ਰੈਪੋ ਰੇਟ 5.40 ਫੀਸਦੀ ਤੋਂ ਵਧਾ ਕੇ 5.90 ਫੀਸਦੀ ਕਰ ਦਿੱਤਾ ਹੈ,

RBI Repo Rate Hike : ਤਿਉਹਾਰੀ ਸੀਜ਼ਨ ਦੌਰਾਨ ਤੁਹਾਡੀ EMI ਹੋਰ ਮਹਿੰਗੀ ਹੋ ਗਈ ਹੈ। ਆਰਬੀਆਈ ਨੇ ਲਗਾਤਾਰ ਚੌਥੀ ਵਾਰ ਰੈਪੋ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਆਰਬੀਆਈ ਨੇ ਰੈਪੋ ਰੇਟ 5.40 ਫੀਸਦੀ ਤੋਂ ਵਧਾ ਕੇ 5.90 ਫੀਸਦੀ ਕਰ ਦਿੱਤਾ ਹੈ, ਜਿਸ ਨਾਲ ਰੈਪੋ ਰੇਟ ‘ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਆਰਬੀਆਈ ਦੀ ਮੁਦਰਾ ਨੀਤੀ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਹੈ। ਯਾਨੀ ਹੁਣ ਪੰਜ ਮਹੀਨਿਆਂ ‘ਚ 1.90 ਫੀਸਦੀ ਦਾ ਵਾਧਾ ਹੋ ਚੁੱਕਾ ਹੈ।

ਮਹਿੰਗੀ ਹੋਵੇਗੀ EMI  

RBI ਦੇ ਇਸ ਫੈਸਲੇ ਤੋਂ ਬਾਅਦ ਹੋਮ ਲੋਨ ਤੋਂ ਲੈ ਕੇ ਕਾਰ ਲੋਨ ਅਤੇ ਐਜੂਕੇਸ਼ਨ ਲੋਨ ਮਹਿੰਗਾ ਹੋਣਾ ਤੈਅ ਹੈ। ਦੂਜੇ ਪਾਸੇ ਜਿਨ੍ਹਾਂ ਨੇ ਪਹਿਲਾਂ ਹੀ ਹੋਮ ਲੋਨ ਲਿਆ ਹੈ, ਉਨ੍ਹਾਂ ਦੀ EMI ਹੋਰ ਮਹਿੰਗੀ ਹੋ ਜਾਵੇਗੀ। ਰਿਜ਼ਰਵ ਬੈਂਕ ਦੇ ਗਵਰਨਰ ਨੇ ਮੁਦਰਾ ਨੀਤੀ ਕਮੇਟੀ ਦੀ ਬੈਠਕ ਦੇ ਤਿੰਨ ਦਿਨਾਂ ਬਾਅਦ ਰੈਪੋ ਰੇਟ ਵਧਾਉਣ ਦਾ ਫੈਸਲਾ ਲਿਆ ਹੈ।

ਮਹਿੰਗਾਈ ਵਧਣ ਕਾਰਨ ਲਿਆ ਗਿਆ ਫੈਸਲਾ

ਮੁਦਰਾ ਨੀਤੀ ਕਮੇਟੀ ਦੀ ਮੀਟਿੰਗ 28 ਸਤੰਬਰ ਤੋਂ ਸ਼ੁਰੂ ਹੋਈ ਹੈ। ਅਗਸਤ ਮਹੀਨੇ ‘ਚ ਪ੍ਰਚੂਨ ਮਹਿੰਗਾਈ ਦਰ 7 ਫੀਸਦੀ ਰਹੀ ਹੈ। ਜਿਸ ਕਾਰਨ ਆਰਬੀਆਈ ਨੂੰ ਮਹਿੰਗਾਈ ਨੂੰ ਰੋਕਣ ਲਈ ਵਿਆਜ ਦਰਾਂ ਵਧਾਉਣ ਦਾ ਫੈਸਲਾ ਲੈਣਾ ਪਿਆ।

  ਚੌਥੀ ਵਾਰ ਲੋਨ ਹੋਇਆ ਮਹਿੰਗਾ  

ਵਿੱਤੀ ਸਾਲ 2022-23 ਵਿੱਚ ਆਰਬੀਆਈ ਨੇ ਮਹਿੰਗਾਈ ਵਧਣ ਤੋਂ ਬਾਅਦ ਲਗਾਤਾਰ ਚੌਥੀ ਵਾਰ ਰੈਪੋ ਦਰ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। 4 ਮਈ ਨੂੰ ਰੈਪੋ ਰੇਟ 40 ਬੇਸਿਸ ਪੁਆਇੰਟ ਵਧਾ ਕੇ 4.40 ਫੀਸਦੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 8 ਜੂਨ ਨੂੰ ਇਸ ‘ਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਗਸਤ ‘ਚ ਰੈਪੋ ਰੇਟ ‘ਚ ਫਿਰ ਤੋਂ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ। ਅਤੇ 30 ਸਤੰਬਰ 2022 ਨੂੰ ਰੈਪੋ ਦਰ ਨੂੰ ਫਿਰ ਤੋਂ 50 ਬੇਸਿਸ ਪੁਆਇੰਟ ਵਧਾ ਦਿੱਤਾ ਹੈ। ਆਰਬੀਆਈ ਦੇ ਇਸ ਫੈਸਲੇ ਤੋਂ ਬਾਅਦ ਰੈਪੋ ਰੇਟ ਵਿੱਚ 1.90 ਫੀਸਦੀ ਦਾ ਵਾਧਾ ਕੀਤਾ ਗਿਆ ਹੈ। RBI ਦੇ ਤਾਜ਼ਾ ਫੈਸਲੇ ਤੋਂ ਬਾਅਦ ਪ੍ਰਾਈਵੇਟ ਤੋਂ ਲੈ ਕੇ ਸਰਕਾਰੀ ਬੈਂਕਾਂ ਤੱਕ ਕਰਜ਼ਾ ਮਹਿੰਗਾ ਹੋ ਸਕਦਾ ਹੈ।

Exit mobile version