Site icon Punjab Mirror

Rain in Punjab : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਾਰਸ਼ ਨੇ ਬੁਰੀ ਤਰ੍ਹਾਂ ਝੰਬੇ ਕਿਸਾਨ, ਖੇਤਾਂ ‘ਚ ਤਬਾਹੀ ਤੇ ਮੰਡੀਆਂ ‘ਚ ਵੀ ਨੁਕਸਾਨ

Rain in Punjab: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਏ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਜਿੱਥੇ ਖੇਤਾਂ ਵਿੱਚ ਖੜ੍ਹੀ ਫਸਲ ਇਸ ਨਾਲ ਨੁਕਸਾਨੀ ਗਈ ਹੈ, ਉੱਥੇ ਹੀ ਮੰਡੀਆਂ ਵਿੱਚ ਪ੍ਰਬੰਧ ਪੂਰੇ ਨਾ ਹੋਣ ਕਰਕੇ ਵੀ ਫ਼ਸਲ ਦਾ ਨੁਕਸਾਨ ਹੋਇਆ ਹੈ।

Rain in Punjab: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਏ ਮੀਂਹ (Punjab Rain )ਨਾਲ ਕਿਸਾਨਾਂ (Farmers Loss ) ਦਾ ਭਾਰੀ ਨੁਕਸਾਨ ਹੋਇਆ। ਜਿੱਥੇ ਖੇਤਾਂ ਵਿੱਚ ਖੜ੍ਹੀ ਫਸਲ ਇਸ ਨਾਲ ਨੁਕਸਾਨੀ ਗਈ ਹੈ, ਉੱਥੇ ਹੀ ਮੰਡੀਆਂ ਵਿੱਚ ਪ੍ਰਬੰਧ ਪੂਰੇ ਨਾ ਹੋਣ ਕਰਕੇ ਵੀ ਫ਼ਸਲ ਦਾ ਨੁਕਸਾਨ ਹੋਇਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਵੀ ਕਿਸਾਨਾਂ ਦੀ ਫ਼ਸਲ ਸੰਭਾਲੀ ਨਹੀਂ ਜਾ ਸਕੀ। ਇੱਥੇ ਵੀ ਮੀਂਹ ਨੇ ਭਾਰੀ ਨੁਕਸਾਨ ਕੀਤਾ ਹੈ।

ਖੰਨਾ ਮੰਡੀ ਵਿੱਚ ਚਾਰ ਦਿਨਾਂ ਤੋਂ ਫ਼ਸਲ ਵਿਕਣ ਦਾ ਇੰਤਜਾਰ ਕਰ ਰਹੇ ਪਿੰਡ ਮਹਿੰਦੀਪੁਰ ਦੇ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਕੋਈ ਪ੍ਰਬੰਧ ਨਹੀਂ। ਰਾਤ ਨੂੰ ਮੀਂਹ ਪੈਂਦਾ ਰਿਹਾ ਹੈ। ਉਹ ਆਪਣੀ ਫਸਲ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਮੀਂਹ ਜਿਆਦਾ ਸੀ ਤੇ ਪ੍ਰਬੰਧ ਜ਼ੀਰੋ। ਇਸ ਕਰਕੇ ਫ਼ਸਲ ਬਚਾਈ ਨਹੀਂ ਜਾ ਸਕੀ। ਉਨ੍ਹਾਂ ਨੇ ਸਰਕਾਰਾਂ ਉਪਰ ਵੀ ਰੋਸ ਜਾਹਿਰ ਕੀਤਾ।

ਢੀਂਡਸਾ ਪਿੰਡ ਦੇ ਕਿਸਾਨ ਰਾਜਿੰਦਰ ਸਿੰਘ ਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਮੰਡੀ ਵਿੱਚ ਬੈਠੇ ਫ਼ਸਲ ਵਿਕਣ ਦਾ ਇੰਤਜਾਰ ਕਰ ਰਹੇ ਹਨ ਪਰ ਨਮੀ ਜ਼ਿਆਦਾ ਦੀ ਗੱਲ ਆਖ ਕੇ ਕੋਈ ਬੋਲੀ ਨਹੀਂ ਲਗਾ ਰਿਹਾ। ਹੁਣ ਮੀਂਹ ਨੇ ਹੋਰ ਫ਼ਸਲ ਗਿੱਲੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮੀਂਹ ਨਾਲ ਖੇਤਾਂ ਚ ਖੜ੍ਹੀ ਫਸਲ ਦੀ ਕਟਾਈ ਵੀ ਲੇਟ ਹੋਵੇਗੀ।

Exit mobile version