back to top
More
    Homeਦੇਸ਼Chandigarhਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਰਾਘਵ ਚੱਢਾ, ਐੱਮ.ਪੀ. ਲੈਡਸ ਫੰਡ...

    ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਰਾਘਵ ਚੱਢਾ, ਐੱਮ.ਪੀ. ਲੈਡਸ ਫੰਡ ਤੋਂ ਜਾਰੀ ਕੀਤੇ 3.25 ਕਰੋੜ ਰੁਪਏ…

    Published on

    ਚੰਡੀਗੜ੍ਹ – ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਹੜ੍ਹ ਦੀ ਵਜ੍ਹਾ ਨਾਲ ਵੱਡੇ ਪੱਧਰ ’ਤੇ ਹੋਏ ਨੁਕਸਾਨ ਨੂੰ ਵੇਖਦੇ ਹੋਏ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮਨੁੱਖਤਾ ਅਤੇ ਜ਼ਿੰਮੇਵਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਹਾਇਤਾ ਲਈ ਆਪਣੇ ਐੱਮ.ਪੀ. ਲੈਡਸ ਫੰਡ ਵਿਚੋਂ ਕੁੱਲ 3.25 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ।

    ਜਾਰੀ ਕੀਤੇ ਗਏ ਫੰਡਾਂ ਵਿੱਚੋਂ 2.75 ਕਰੋੜ ਰੁਪਏ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੜ੍ਹ ਸੁਰੱਖਿਆ ਬੰਨ੍ਹਾਂ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਨਿਰਧਾਰਤ ਕੀਤੇ ਗਏ ਹਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੜ੍ਹਾਂ ਦੇ ਖ਼ਤਰੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸੇ ਤਰ੍ਹਾਂ, ਅੰਮ੍ਰਿਤਸਰ ਜ਼ਿਲ੍ਹੇ ਲਈ 50 ਲੱਖ ਰੁਪਏ ਰਾਹਤ ਅਤੇ ਪੁਨਰਵਾਸ ਕਾਰਜਾਂ ਲਈ ਵੰਡੇ ਗਏ ਹਨ।

    ਰਾਘਵ ਚੱਢਾ ਨੇ ਹੜ੍ਹਾਂ ਦੌਰਾਨ ਆਪਣੀ ਜ਼ਿੰਦਗੀ ਗੁਆਉਣ ਵਾਲੇ 30 ਲੋਕਾਂ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਿਰ ਕਰਦਿਆਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਵਿੱਤੀ ਯੋਗਦਾਨ ਨਹੀਂ ਹੈ, ਸਗੋਂ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣ ਦਾ ਇੱਕ ਵਚਨ ਹੈ।

    ਆਪਣੇ ਸੰਦੇਸ਼ ਵਿੱਚ ਚੱਢਾ ਨੇ ਭਾਰਤੀ ਫੌਜ, ਐੱਨ. ਡੀ. ਆਰ. ਐੱਫ., ਬੀ. ਐੱਸ. ਐੱਫ., ਪੰਜਾਬ ਪੁਲਸ, ਸਰਕਾਰੀ ਅਧਿਕਾਰੀਆਂ, ਡਾਕਟਰਾਂ, ਸੇਵਾ ਭਾਵੀ ਸੰਸਥਾਵਾਂ (ਐੱਨ.ਜੀ.ਓਜ਼), ਸਿਵਲ ਸੁਸਾਇਟੀ ਤੇ ਨੌਜਵਾਨਾਂ ਦਾ ਖਾਸ ਧੰਨਵਾਦ ਵੀ ਕੀਤਾ, ਜੋ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਵੀ ਰਾਹਤ ਅਤੇ ਬਚਾਅ ਮੁਹਿੰਮਾਂ ਵਿੱਚ ਲੱਗੇ ਹੋਏ ਹਨ।

    ਰਾਜ ਸਭਾ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ – “ਇਹ ਫੰਡ ਮੇਰੇ ਨਿੱਜੀ ਨਹੀਂ ਹਨ, ਇਹ ਪੰਜਾਬ ਅਤੇ ਪੰਜਾਬੀਆਂ ਦੇ ਹਨ। ਇੱਕ-ਇੱਕ ਪੈਸਾ ਸਿਰਫ਼ ਪੰਜਾਬ ਦੀ ਸੇਵਾ, ਮੁੜ-ਨਿਰਮਾਣ ਅਤੇ ਲੋਕਾਂ ਦੇ ਭਲੇ ਲਈ ਵਰਤਿਆ ਜਾਵੇਗਾ।”

    ਇਸ ਤੋਂ ਇਲਾਵਾ, ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਸੰਸਦ ਵਿੱਚ ਹੜ੍ਹਾਂ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਣਗੇ ਅਤੇ ਕੇਂਦਰ ਸਰਕਾਰ ਕੋਲੋਂ ਪੰਜਾਬ ਲਈ ਵੱਧ ਤੋਂ ਵੱਧ ਸਹਾਇਤਾ ਦੀ ਮੰਗ ਕਰਨਗੇ।

    Latest articles

    ਪੰਜਾਬ ਨੂੰ ਮਿਲੀ ਇੱਕ ਹੋਰ ਵੰਦੇ ਭਾਰਤ ਟ੍ਰੇਨ ਦੀ ਵੱਡੀ ਸੌਗਾਤ, ਹੁਣ ਤਖ਼ਤ ਸ੍ਰੀ ਦਮਦਮਾ ਸਾਹਿਬ ਰੇਲ ਮਾਰਗ ਰਾਹੀਂ ਹੋਵੇਗਾ ਜੋੜਿਆ; 2027 ਚੋਣਾਂ ਤੋਂ...

    ਦੇਸ਼ ਦੇ ਕੋਨੇ-ਕੋਨੇ ਨੂੰ ਰੇਲ ਮਾਰਗ ਰਾਹੀਂ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਲਗਾਤਾਰ ਯਤਨ...

    ਵਿਗਿਆਨੀਆਂ ਨੇ ਤਿਆਰ ਕੀਤੀ ਅਜਿਹੀ ਜੈੱਲ ਜੋ ਦੰਦਾਂ ਦੀਆਂ ਖੋੜਾਂ ਤੋਂ ਬਚਾਵ ਕਰ ਸਕਦੀ ਹੈ ਅਤੇ ਇਨੈਮਲ ਨੂੰ ਦੁਬਾਰਾ ਬਣਾਉਂਦੀ ਹੈ — ਦੰਤ ਚਿਕਿਤਸਾ...

    ਦੁਨੀਆ ਭਰ ਵਿੱਚ ਲੱਖਾਂ ਲੋਕ ਦੰਦਾਂ ਦੀਆਂ ਖੋੜਾਂ ਜਾਂ ਕੈਵਿਟੀਆਂ ਦੀ ਸਮੱਸਿਆ ਨਾਲ ਪੀੜਤ...

    ਚੰਦ ਦੀਆਂ ਕਾਲੀਆਂ-ਚਿੱਟੀਆਂ ਤਸਵੀਰਾਂ ਦੇ ਪਿੱਛੇ ਦਾ ਸੱਚ : ਵਿਕਰਮ ਲੈਂਡਰ ਦੇ ਕੈਮਰੇ ਰੰਗੀਨ ਨਹੀਂ ਕਿਉਂ? ਜਾਣੋ AI ਕਿਵੇਂ ਸਲੇਟੀ ਚੰਦ ਦੀ ਸਤ੍ਹਾ ’ਚੋਂ...

    ਜਾਣੋ ਚੰਦ ਦੀਆਂ ਸਲੇਟੀ ਰੰਗੀਆਂ ਫੋਟੋਆਂ ਦੇ ਪਿੱਛੇ ਦਾ ਸੱਚ ਅਸੀਂ ਜਦੋਂ ਚੰਦ ਦੀਆਂ ਤਸਵੀਰਾਂ...

    ਗੁਰਦੇ ਦੀ ਪੱਥਰੀ ਕਿਉਂ ਬਣਦੀ ਹੈ ਅਤੇ ਕਿਹੜੇ ਖਾਣ-ਪੀਣ ਨਾਲ ਖਤਰਾ ਵੱਧ ਜਾਂਦਾ ਹੈ…

    ਦੁਨੀਆ ਭਰ ਦੇ ਤਰ੍ਹਾਂ, ਯੂਕੇ ਵਿੱਚ ਵੀ ਗੁਰਦੇ ਦੀ ਪੱਥਰੀ ਦਾ ਰੋਗ ਤੇਜ਼ੀ ਨਾਲ...

    More like this