ਘਰੇ ਕਹਿੰਦਾ, ਟਾਈਗਰ ਨੂੰ ਮਿਲਣ ਜਾ ਰਿਹਾ, ਫੇਰ ਸ਼ੇਰ ਦੇ ਪਿੰਜਰੇ ਚ ਮਾ-ਰ ਦਿੱਤੀ ਛਾਲ

ਸ਼ੇਰ

ਜਦੋਂ ਕੋਈ ਇਨਸਾਨ ਜਾਣ-ਬੁੱ-ਝ ਕੇ ਆਪਣੇ ਆਪ ਨੂੰ ਕਿਸੇ ਮੁਸੀਬਤ ਵਿੱਚ ਫਸਾ ਲਵੇ ਤਾਂ ਉਸ ਲਈ ਇਕ ਅਖਾਣ ਵਰਤਿਆ ਜਾਂਦਾ ਹੈ ਕਿ ਆ ਬੈਲ ਮੁਝੇ ਮਾਰ | ਇਹ ਅਖਾਣ ਕਲਕੱਤਾ ਦੇ ਗੌਤਮ ਗੁਚੇਤ ਨਾਮ ਦੇ ਇਨਸਾਨ ਤੇ ਪੂਰਾ ਢੁਕਦਾ ਹੈ ਜਿਸ ਨੇ ਬੈਲ ਹੀ ਨਹੀਂ, ਜਦ ਕਿ ਸ਼ੇਰ ਨਾਲ ਪੰਗਾ ਲੈ ਲਿਆ | ਉਹ ਵੀ ਸ਼ੇਰ ਦੇ ਘਰ ਵਿਚ ਜਾ ਕੇ। ਨਤੀਜਾ ਭਾਵੇਂ ਜੋ ਮਰਜ਼ੀ ਨਿਕਲਿਆ ਹੋਵੇ ਪਰ ਇਸ ਇਨਸਾਨ ਨੇ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ।

ਇਹ ਇਨਸਾਨ ਆਪਣੇ ਘਰ ਤੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਸ਼ੇਰ ਨੂੰ ਮਿਲਣ ਜਾ ਰਿਹਾ ਹੈ। ਉਸ ਨੇ ਅਲੀਪੁਰ ਦੇ ਚਿੜੀਆ ਘਰ ਵਿਚ ਜਾ ਕੇ ਸ਼ੇਰ ਦੇ ਪਿੰਜਰੇ ਵਿਚ ਵੜਨ ਦੀ ਹਿੰਮਤ ਦਿਖਾਈ। ਇਸ ਦੇ ਬਦਲੇ ਵਿੱਚ ਸ਼ੇਰ ਨੇ ਉਸ ਦੇ ਲੱਕ ਅਤੇ ਸਰੀਰ ਦੇ ਹੋਰ ਕਈ ਅੰਗਾਂ ਤੇ ਸੱਟਾਂ ਲਾ ਦਿੱਤੀਆਂ ਪਰ ਸ਼ੇਰ ਦੀ ਦੇਖਭਾਲ ਕਰਨ ਵਾਲੇ ਇਨਸਾਨ ਨੇ ਉਸ ਨੂੰ ਬਚਾ ਲਿਆ।

ਚਿੜੀਆ ਘਰ ਦੇ ਡਾਇਰੈਕਟਰ ਨੇ ਦੱਸਿਆ ਕਿ ਸੀ ਸੀ ਟੀ ਵੀ ਦੇਖਣ ਤੋਂ ਇਹ ਪਤਾ ਲੱਗਿਆ ਹੈ ਕਿ ਇਸ ਇਨਸਾਨ ਨੇ ਸ਼ੇਰ ਦੇ ਪਿੰਜਰੇ ਵਿੱਚ ਛਾਲ ਮਾਰ ਦਿੱਤੀ ਹੈ । ਉਨ੍ਹਾਂ ਨੇ ਸ਼ੇਰ ਦੀ ਦੇਖਭਾਲ ਕਰਨ ਵਾਲੇ ਇਨਸਾਨ ਨੂੰ ਜਲਦੀ ਤੋਂ ਜਲਦੀ ਉੱਥੇ ਆਉਣ ਲਈ ਕਿਹਾ। ਕਿਉਂ ਕਿ ਉਸ ਸਮੇਂ ਸ਼ੇਰ ਕੁਝ ਦੂਰੀ ਉੱਤੇ ਸੀ। ਜਦ ਕਿ ਸ਼ੇਰ ਜਲਦੀ ਉਥੇ ਪਹੁੰਚ ਗਿਆ ਅਤੇ ਗੌਤਮ ਗੁਚੇਤ ਨੂੰ ਫੜ੍ਹ ਲਿਆ।

ਸ਼ੇਰ

ਉਸ ਦੇ ਲੱਕ ਅਤੇ ਸਰੀਰ ਦੇ ਹੋਰ ਅੰਗਾਂ ਤੇ ਸੱਟਾਂ ਲੱਗੀਆਂ ਹਨ। ਡਾਇਰੈਕਟਰ ਦੇ ਦੱਸਣ ਤੋਂ ਇਹ ਪਤਾ ਲੱਗਾ ਹੈ ਕਿ ਸ਼ੇਰ ਦੀ ਦੇਖਭਾਲ ਕਰਨ ਵਾਲੇ ਇਨਸਾਨ ਨੇ ਗੌਤਮ ਨੂੰ ਸ਼ੇਰ ਦੇ ਪੰਜੇ ਤੋਂ ਛੁਡਾਇਆ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਇਨਸਾਨ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਅਤੇ ਘਰ ਕਹਿ ਕੇ ਆਇਆ ਸੀ ਕਿ ਉਹ ਸ਼ੇਰ ਨੂੰ ਮਿਲਣ ਜਾ ਰਿਹਾ ਹੈ।

Leave a Reply

Your email address will not be published. Required fields are marked *