ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਅੱਜ ਸਵੇਰੇ ਕੁਰੂਕਸ਼ੇਤਰ ਦੇ ਪਿਪਲੀ ਫਲਾਈਓਵਰ ’ਤੇ ਦੁਰਘਟਨਾ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ, ਹਰਭਜਨ ਮਾਨ ਦਿੱਲੀ ਵਿੱਚ ਸ਼ੋਅ ਮੁਕੰਮਲ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਈ, ਜਿਸ ਕਾਰਨ ਵਾਹਨ ਉਲਟ ਗਿਆ।
ਹਾਦਸੇ ਵਿੱਚ ਹਰਭਜਨ ਮਾਨ ਸੁਰੱਖਿਅਤ ਬਚ ਗਏ ਹਨ, ਪਰ ਉਨ੍ਹਾਂ ਦੇ ਸੁਰੱਖਿਆ ਗਾਰਡ ਨੂੰ ਚੋਟਾਂ ਲੱਗੀਆਂ ਹਨ। ਕਾਰ ਵਿੱਚ ਹਰਭਜਨ ਮਾਨ ਦੇ ਨਾਲ ਉਨ੍ਹਾਂ ਦਾ ਮੈਨੇਜਰ, ਡਰਾਈਵਰ ਅਤੇ ਸੁਰੱਖਿਆ ਕਰਮੀ ਵੀ ਮੌਜੂਦ ਸਨ। ਹਾਦਸੇ ਤੋਂ ਬਾਅਦ, ਕੁਝ ਸਮੇਂ ਰੁਕ ਕੇ, ਹਰਭਜਨ ਮਾਨ ਚੰਡੀਗੜ੍ਹ ਵੱਲ ਰਵਾਨਾ ਹੋ ਗਏ।