ਸਰਹਿੰਦ ਫ਼ਤਹਿ ਦਿਵਸ ਮੌਕੇ ਪੁਰਾਤਨ ਥੇਹ ’ਤੇ ਕੇਸਰੀ ਨਿਸ਼ਾਨ ਸਾਹਿਬ ਸਜਾਇਆ

ਪੰਜ ਪਿਆਰਿਆਂ ਦੀ ਅਗਵਾਈ ’ਚ ਪੰਜ ਨਿਸ਼ਾਨਚੀ ਸਿੰਘ ਜੈ ਕਾਰਿਆਂ ਦੀ ਗੂੰਜ ’ਚ ਪੁਰਾਤਨ ਥੇਹ ਵੱਲ ਰਵਾਨਾ ਹੋਏ ਬੁੱਧਵਾਰ ਸ਼ਾਮ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ | ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵਲੋਂ ਥੇਹ ’ਤੇ ਪਹੁੰਚ ਕੇ ਕੌਮ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਥੇਹ ’ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਗਾਏ ਗਏ | ਜੈਕਾਰਿਆਂ ਦੀ ਗੂੰਜ਼ ’ਚ ਸਰਹਿੰਦ ਫ਼ਤਹਿ ਦਿਵਸ ਸਬੰਧੀ ਕੇਸਰੀ ਨਿਸ਼ਾਨ ਵੀ ਝੁਲਾਇਆ ਗਿਆ ਥੇਹ ’ਤੇ |

ਸ਼੍ਰੋਮਣੀ ਕਮੇਟੀ ਦੇ ਅੰਤਿ੍ਰੰਗ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਦੱਸਿਆ ਕਿ ਦਸਮ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਤੋਂ ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਨਾਂਦੇੜ ਸਾਹਿਬ ਤੋਂ ਕੁੱਝ ਸਿੰਘਾਂ ਸਮੇਤ ਭੇਜਿਆ ਸੀ ਜਿਨ੍ਹਾਂ ਨੇ ਮੁਗਲ ਹਕੂਮਤ ਨਾਲ ਜੰਗ ਲੜਕੇ ਚੱਪੜਚਿੜੀ ਦੇ ਮੈਦਾਨ ’ਚ 12 ਮਈ ਨੂੰ ਵਜ਼ੀਰ ਖਾਨ ਨੂੰ ਮਾਰਕੇ ੧੩ ਮਈ ਨੂੰ ਪਹਿਲੇ ਸਿੱਖ ਰਾਜ ਦਾ ਕੇਸਰੀ ਨਿਸ਼ਾਨ ਝੁਲਾਇਆ ਸੀ ਫ਼ਤਹਿਗੜ੍ਹ ਸਾਹਿਬ ਵਿਖੇ ਆਣਕੇ | ਉਹਨਾਂ ਨੇ ਲੋਕਾਂ ਦੇ ਹਕ਼ ਵੀ ਉਹਨਾਂ ਨੂੰ ਦਵਾਏ ਸਨ | 12 ਤੋਂ 14 ਮਈ ਤਕ ਫ਼ਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਫ਼ਤਹਿ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ ਸਿੱਖ ਕੌਮ ਅਤੇ ਸ਼੍ਰੋਮਣੀ ਕਮੇਟੀ ਵਲੋਂ ਵੱਡੇ ਪੱਧਰ ’ਤੇ ਅਤੇ 13 ਮਈ ਚੱਪੜਚਿੜੀ ਤੋਂ ਫ਼ਤਹਿਗੜ੍ਹ ਸਾਹਿਬ ਤਕ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ| ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜ਼ਿਆਦਾ ਇਕੱਠ ਕਰਨ ਤੇ ਰੋਕ ਲਗਾਈ ਹੋਈ ਹੈ | ਜਿਸ ਦੇ ਚਲਦਿਆਂ ਜਾਰੀ ਕੀਤੇ ਆਦੇਸ਼ਾਂ ਮੁਤਾਬਕ ਇਹ ਸਮਾਗਮ ਸਰੀਰਕ ਦੂਰੀ ਰੱਖ ਕੇ ਛੋਟੇ ਪੱਧਰ ’ਤੇ ਮਨਾਏ ਜਾ ਰਹੇ ਹਨ ਤਾ ਜੋ ਕੋਰੋਨਾ ਮਹਾਮਾਰੀ ਤੋਂ  ਬਚਿਆ ਜਾ ਸੱਕੇ ਅਤੇ ਆਪਣਾ ਵੈਸੇਸ਼ ਤੋਰ ਤੇ ਧਿਆਨ ਰੱਖਿਆ ਜਾ ਸਕੇ|

Leave a Reply

Your email address will not be published. Required fields are marked *