Site icon Punjab Mirror

Punjab Weather Report: ਮੌਸਮ ਵਿਭਾਗ ਦਾ ਅਲਰਟ ਗਰਮੀ ਦਾ ਕਹਿਰ! ਪੰਜਾਬ ‘ਚ ਪਾਰਾ 44 ਡਿਗਰੀ ਤੋਂ ਪਾਰ

Punjab Weather Report: ਪੰਜਾਬ ਵਿੱਚ ਸ਼ਨੀਵਾਰ ਨੂੰ ਗਰਮੀ ਕਹਿਰ ਬਣ ਕੇ ਵਰ੍ਹੀ ਪਰ ਰਾਤ ਨੂੰ ਕਈ ਥਾਵਾਂ ਉੱਪਰ ਬੱਦਲਵਾਈ ਹੋ ਗਈ।

Punjab Weather Report: ਪੰਜਾਬ ਵਿੱਚ ਸ਼ਨੀਵਾਰ ਨੂੰ ਗਰਮੀ ਕਹਿਰ ਬਣ ਕੇ ਵਰ੍ਹੀ ਪਰ ਰਾਤ ਨੂੰ ਕਈ ਥਾਵਾਂ ਉੱਪਰ ਬੱਦਲਵਾਈ ਹੋ ਗਈ। ਇਸ ਦੇ ਨਾਲ ਹੀ ਕਈ ਥਾਵਾਂ ਉੱਪਰ ਬੂੰਦਾ-ਬਾਂਦੀ ਵੀ ਹੋਈ। ਸ਼ਨੀਵਾਰ ਨੂੰ ਪੰਜਾਬ ‘ਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ। ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਰਿਹਾ। ਮੌਸਮ ਵਿਭਾਗ ਅਨੁਸਾਰ ਪੂਰਬੀ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਸਥਿਤੀ ਬਣੀ ਹੋਈ ਹੈ।

ਮੌਸਮ ਵਿਭਾਗ ਮੁਤਾਬਕ 14 ਮਈ ਨੂੰ ਕੁਝ ਇਲਾਕਿਆਂ ‘ਚ ਬਾਰਸ਼ ਹੋਏਗੀ। 48 ਘੰਟਿਆਂ ਵਿੱਚ ਪਾਰਾ 2 ਡਿਗਰੀ ਤੱਕ ਵੱਧ ਸਕਦਾ ਹੈ। 15 ਮਈ ਨੂੰ ਸਖ਼ਤ ਗਰਮੀ ਪੈਣ ਦੇ ਆਸਾਰ ਹਨ। ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 16 ਤੇ 17 ਮਈ ਨੂੰ ਕੁਝ ਖੇਤਰਾਂ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਉੱਤਰ ਪੱਛਮੀ ਭਾਰਤ ਤੋਂ ਮੱਧ ਭਾਰਤ ਵੱਲ ਖੁਸ਼ਕ ਪੱਛਮੀ ਹਵਾਵਾਂ ਵਗ ਰਹੀਆਂ ਹਨ। ਇਸ ਕਾਰਨ ਕਈ ਹਿੱਸਿਆਂ ਵਿੱਚ ਹੀਟਵੇਵ ਮਹਿਸੂਸ ਕੀਤੀ ਗਈ ਹੈ।

ਦੱਸ ਦਈਏ ਕਿ ਇਸ ਵਾਰ ਮਈ ਦੇ ਦੂਜੇ ਹਫਤੇ ਪਹਿਲੀ ਵਾਰ ਗਰਮੀ ਨੇ ਆਪਣਾ ਰੁਖ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਵਿੱਚ ਬੱਦਲਵਾਈ ਦੇ ਬਾਵਜੂਦ ਸ਼ਨੀਵਾਰ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਇਸ ਸੀਜ਼ਨ ਵਿੱਚ ਪਹਿਲੀ ਵਾਰ ਮਈ ਵਿੱਚ ਗਰਮੀ ਦੀ ਲਹਿਰ ਆਈ। 24 ਘੰਟਿਆਂ ਵਿੱਚ ਦਿਨ ਦਾ ਔਸਤ ਤਾਪਮਾਨ 0.1 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 2.2 ਡਿਗਰੀ ਸੈਲਸੀਅਸ ਵਧ ਕੇ ਆਮ ਸ਼੍ਰੇਣੀ ਵਿੱਚ ਆ ਗਿਆ। ਮਹਿੰਦਰਗੜ੍ਹ ‘ਚ ਵੱਧ ਤੋਂ ਵੱਧ ਤਾਪਮਾਨ 45.1 ਡਿਗਰੀ ਤੇ ਰੋਹਤਕ ‘ਚ ਘੱਟੋ-ਘੱਟ ਤਾਪਮਾਨ 25.8 ਡਿਗਰੀ ‘ਤੇ ਪਹੁੰਚ ਗਿਆ।

Exit mobile version