ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਲਈ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਹੁਣ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਸਿਰਫ ਰੀਚੈਕਿੰਗ ਨਹੀਂ ਹੋਵੇਗੀ, ਸਗੋਂ ਪੂਰੀ ਮੁੜ ਜਾਂਚ (ਰੀ-ਏਵਾਲੂਏਸ਼ਨ) ਵੀ ਕੀਤੀ ਜਾਵੇਗੀ।ਪਹਿਲਾਂ ਸਿਰਫ਼ ਉੱਤਰ ਪੱਤਰੀਆਂ ਦੇ ਅੰਕਾਂ ਦੀ ਗਿਣਤੀ ਦੁਬਾਰਾ ਕੀਤੀ ਜਾਂਦੀ ਸੀ, ਪਰ ਹੁਣ ਜਵਾਬਾਂ ਨੂੰ ਦੁਬਾਰਾ ਜਾਂਚਿਆ ਵੀ ਜਾਵੇਗਾ।
ਇਹ ਫੈਸਲਾ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿਚ ਲਿਆ ਗਿਆ, ਜਿੱਥੇ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਦੀ ਰੀਚੈਕਿੰਗ ਤੇ ਮੁੜ ਜਾਂਚ ਬਾਰੇ ਵਿਚਾਰ ਹੋਇਆ।ਫੈਸਲੇ ਅਨੁਸਾਰ, ਅੱਠਵੀਂ ਜਮਾਤ ਲਈ ਸਿਰਫ ਰੀਚੈਕਿੰਗ ਹੋਏਗੀ, ਪਰ ਦਸਵੀਂ ਅਤੇ ਬਾਰਵੀਂ ਲਈ ਰੀਚੈਕਿੰਗ ਦੇ ਨਾਲ ਨਾਲ ਮੁੜ ਜਾਂਚ ਦੀ ਵੀ ਸਹੂਲਤ ਮਿਲੇਗੀ।ਪਿਛਲੇ ਕੁਝ ਸਾਲਾਂ ਵਿੱਚ ਇਹ ਪ੍ਰਕਿਰਿਆ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਸੀ, ਪਰ ਹੁਣ ਦੁਬਾਰਾ ਇਹ ਨੀਤੀ ਲਾਗੂ ਕੀਤੀ ਜਾ ਰਹੀ ਹੈ।