Site icon Punjab Mirror

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ PSEB 12ਵੀਂ ਕਲਾਸ ਦਾ ਨਤੀਜਾ ਐਲਾਨਿਆ ਗਿਆ, 96.96 ਫੀਸਦੀ ਰਿਹਾ ਰਿਜ਼ਲਟ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਨਤੀਜਾ 96.96 ਫੀਸਦੀ ਰਿਹਾ ਹੈ। ਇਸ ਵਾਰ ਦਾ ਨਤੀਜਾ ਪਿਛਲੇ ਸਾਲ ਦੀ ਨਤੀਜੇ ਨਾਲ 1.51 ਫੀਸਦੀ ਘੱਟ ਰਹੀ ਹੈ। 4587 ਵਿਦਿਆਰਥੀ ਫੇਲ੍ਹ ਹੋਏ ਹਨ। ਜਦੋਂ ਕਿ 1959 ਵਿਦਿਆਰਥੀਆਂ ਦਾ ਨਤੀਜਾ ਲੇਟ ਹੈ। ਇਸ ਵਾਰ ਪਠਾਨਕੋਟ 98.49 ਫੀਸਦੀ ਨਾਲ ਪਹਿਲੀ ਨੰਬਰ ਉਤੇ ਹੈ। ਇਸ ਵਾਰ ਪਹਿਲੇ ਤਿੰਨੇ ਸਥਾਨ ਲੜਕੀਆਂ ਨੇ ਪ੍ਰਾਪਤ ਕੀਤੇ ਹਨ।

ਪਹਿਲੇ ਤਿੰਨੇ ਸਥਾਨ ‘ਤੇ ਰਹਿਣ ਵਾਲੀਆਂ ਵਿਦਿਆਰਥਣਾਂ ਦੇ ਨੰਬਰ 99.40 ਫੀਸਦੀ ਪ੍ਰਾਪਤ ਕੀਤੀਆਂ ਹਨ, ਇਨ੍ਹਾਂ ਵਿਦਿਆਰਥਣਾਂ ਨੂੰ ਉਮਰ ਦੇ ਹਿਸਾਬ ਨਾਲ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਕੱਢਿਆ ਗਿਆ ਹੈ। ਤੇਜਾ ਸੁਤੰਤਰ ਸਿੰਘ ਮੈਮੋਰੀਅਲ ਸ਼ਿਮਲਾਪੁਰੀ (ਲੁਧਿਆਣਾ) ਦੀ ਵਿਦਿਆਰਥਣ ਅਰਦੀਸ਼ ਪਹਿਲੇ ਸਥਾਨ ‘ਤੇ ਰਹੀ। ਅਰਸ਼ਪ੍ਰੀਤ ਕੌਰ 99.40 ਫੀਸਦੀ ਜ਼ਿਲ੍ਹਾ ਮਾਨਸਾ ਦੇ  ਬੱਛੂਆਣਾ ਵਿਦਿਆਰਥਣ ਦੂਜੇ ਸਥਾਨ ‘ਤੇ ਰਹੀ। ਤੀਜੇ ਕੁਲਵਿੰਦਰ ਕੌਰ ਜੈਤੋ ਫਰੀਦਕੋਟ ਤੋਂ ਤੀਜੇ ਸਥਾਨ ‘ਤੇ ਰਹੀ। ਕੱਲ੍ਹ 29 ਜੂਨ ਨੂੰ 10 ਵਜੇ ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਵੈਬਸਾਈਟ ‘ਤੇ ਦੇਖ ਸਕਣਗੇ।

Exit mobile version