ਬਠਿੰਡਾ – ਜ਼ਿਲ੍ਹੇ ਵਿੱਚ ਹੋਣ ਵਾਲੀਆਂ ਉਪ-ਪੰਚਾਇਤੀ ਚੋਣਾਂ 2025 ਨੂੰ ਧਿਆਨ ਵਿੱਚ ਰੱਖਦਿਆਂ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਨੇ ਅਸਲੇ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਦਿੱਤੇ ਅਧਿਕਾਰਾਂ ਤਹਿਤ ਲਾਈ ਗਈ ਹੈ।
ਹੁਣ ਕੋਈ ਵੀ ਵਿਅਕਤੀ 28 ਜੁਲਾਈ 2025 ਤੱਕ ਲਾਇਸੰਸੀ ਹਥਿਆਰ, ਵਿਸਫੋਟਕ ਸਮੱਗਰੀ ਜਾਂ ਹੋਰ ਮਾਰੂ ਹਥਿਆਰ ਨਾਲ ਜ਼ਿਲ੍ਹੇ ‘ਚ ਘੁੰਮ ਨਹੀਂ ਸਕੇਗਾ। ਇਹ ਕਦਮ ਜ਼ਿਲ੍ਹੇ ਵਿੱਚ ਅਮਨ-ਕਨੂੰਨ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ।
ਜਿਲ੍ਹਾ ਪ੍ਰਸ਼ਾਸਨ ਵੱਲੋਂ ਆਦੇਸ਼ ਜਾਰੀ ਕਰਕੇ ਸਾਰੇ ਅਸਲਾ ਲਾਇਸੈਂਸ ਧਾਰਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਹਥਿਆਰ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਲਾਇਸੰਸ ਪ੍ਰਾਪਤ ਅਸਲਾ ਡੀਲਰ ਕੋਲ ਜਮ੍ਹਾਂ ਕਰਵਾਉਣ।
ਇਹਨਾਂ ਨੂੰ ਮਿਲੀ ਛੋਟ:
ਆਰਮੀ, ਪੈਰਾ ਮਿਲਟਰੀ, ਪੁਲਿਸ ਕਰਮਚਾਰੀ, ਬੈਂਕ ਤੇ ਫੈਕਟਰੀ ਸਕਿਊਰਟੀ ਗਾਰਡ, ਪੈਟਰੋਲ ਪੰਪ ਮਾਲਕ, ਮਨੀ ਐਕਸਚੇਂਜ ਤੇ ਜਿਊਲਰਜ਼, ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਮੈਂਬਰ ਸ਼ੂਟਰ (ਜੋ ਕਿਸੇ ਮੁਕਾਬਲੇ ‘ਚ ਭਾਗ ਲੈ ਰਹੇ ਹੋਣ), ਅਤੇ ਉਹ ਵਿਅਕਤੀ ਜਿਨ੍ਹਾਂ ਨੂੰ Z+ ਸੁਰੱਖਿਆ ਮਿਲੀ ਹੋਵੇ ਜਾਂ ਅਦਾਲਤ ਵੱਲੋਂ ਛੋਟ ਦਿੱਤੀ ਗਈ ਹੋਵੇ – ਉਨ੍ਹਾਂ ਨੂੰ ਹਥਿਆਰ ਜਮ੍ਹਾਂ ਕਰਵਾਉਣ ਤੋਂ ਛੋਟ ਹੋਵੇਗੀ।