ਪੰਜਾਬ ਪੁਲਿਸ ’ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਗਵਰਨਰ ਹੁਕਮਾਂ ਮਗਰੋਂ ਅੱਠ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਸਬੰਧੀ ਲਿਸਟ ਵੀ ਜਾਰੀ ਕੀਤੀ ਗਈ ਹੈ।
ਤੁਹਾਨੂੰ ਦੱਸਦੇ ਹਾਂ ਕਿਹੜੇ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਕਿੱਥੇ ਸ਼ਿਫਟ ਕੀਤਾ ਗਿਆ ਹੈ।
ਨੀਲਾਂਬਰੀ ਵਿਜੇ ਜਗਦਲੇ, ਆਈਪੀਐਸ
ਫਿਲਹਾਲ: ਡੀਆਈਜੀ, ਲੁਧਿਆਣਾ ਰੇਂਜ, ਲੁਧਿਆਣਾ
ਨਵੀਂ ਪੋਸਟ: ਡੀਆਈਜੀ, ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸਏਐਸ ਨਗਰ
ਕੁਲਦੀਪ ਸਿੰਘ ਚਾਹਲ, ਆਈਪੀਐਸ
ਫਿਲਹਾਲ: ਡੀਆਈਜੀ, ਟੈਕਨੀਕਲ ਸਰਵਿਸ, ਪੰਜਾਬ, ਚੰਡੀਗੜ੍ਹ
ਨਵੀਂ ਪੋਸਟ: ਡੀਆਈਜੀ, ਤਕਨੀਕੀ ਸੇਵਾਵਾਂ (ਵਾਪਸ) + ਵਾਧੂ ਚਾਰਜ ਡੀਆਈਜੀ, ਪਟਿਆਲਾ ਰੇਂਜ, ਪਟਿਆਲਾ (ਨਾਨਕ ਸਿੰਘ ਦੀ ਥਾਂ)
ਸਤਿੰਦਰ ਸਿੰਘ, ਆਈਪੀਐਸ
ਫਿਲਹਾਲ: ਡੀਆਈਜੀ, ਬਾਰਡਰ ਰੇਂਜ, ਅੰਮ੍ਰਿਤਸਰ
ਨਵੀਂ ਪੋਸਟ: ਡੀਆਈਜੀ, ਲੁਧਿਆਣਾ ਰੇਂਜ, ਲੁਧਿਆਣਾ (ਨੀਲਾਂਬਰੀ ਵਿਜੇ ਜਗਦਲੇ ਦੀ ਥਾਂ)
ਡਾ. ਨਾਨਕ ਸਿੰਘ, ਆਈਪੀਐਸ
ਫਿਲਹਾਲ: ਤਰੱਕੀ ਲਈ ਉਪਲਬਧ
ਨਵੀਂ ਪੋਸਟ: ਡੀਆਈਜੀ, ਬਾਰਡਰ ਰੇਂਜ, ਅੰਮ੍ਰਿਤਸਰ (ਸਤਿੰਦਰ ਸਿੰਘ ਦੀ ਥਾਂ)
ਗੁਰਮੀਤ ਸਿੰਘ ਚੌਹਾਨ, ਆਈਪੀਐਸ
ਫਿਲਹਾਲ: ਤਰੱਕੀ ਲਈ ਉਪਲਬਧ
ਨਵੀਂ ਪੋਸਟ: ਡੀਆਈਜੀ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਪੰਜਾਬ, ਐਸਏਐਸ ਨਗਰ
ਨਵੀਨ ਸੈਣੀ, ਆਈਪੀਐਸ
ਵਰਤਮਾਨ ਵਿੱਚ: ਤਰੱਕੀ ਲਈ ਉਪਲਬਧ
ਨਵੀਂ ਪੋਸਟ: ਡੀਆਈਜੀ, ਕ੍ਰਾਈਮ, ਪੰਜਾਬ, ਚੰਡੀਗੜ੍ਹ
ਧਰੁਵ ਦਹੀਆ, IPS
ਕੇਂਦਰੀ ਡੈਪੂਟੇਸ਼ਨ ਤੋਂ ਵਾਪਸੀ ਤੋਂ ਬਾਅਦ ਮੌਜੂਦਾ ਸਮੇਂ ਉਪਲਬਧ
ਨਵਾਂ ਅਹੁਦਾ: ਏਆਈਜੀ, ਕਾਊਂਟਰ ਇੰਟੈਲੀਜੈਂਸ, ਪੰਜਾਬ, ਚੰਡੀਗੜ੍ਹ
ਡੀ. ਸੁਦਰਵਿਜ਼ੀ, IPS
ਕੇਂਦਰੀ ਡੈਪੂਟੇਸ਼ਨ ਤੋਂ ਵਾਪਸੀ ਤੋਂ ਬਾਅਦ ਮੌਜੂਦਾ ਸਮੇਂ ਉਪਲਬਧ
ਨਵਾਂ ਅਹੁਦਾ: AIG, ਅੰਦਰੂਨੀ ਸੁਰੱਖਿਆ, ਪੰਜਾਬ, ਐਸਏਐਸ ਨਗਰ