back to top
More
    HomePunjabਪੰਜਾਬ 'ਚ ਪੰਚਾਇਤੀ ਚੋਣਾਂ ਦਾ ਐਲਾਨ, 27 ਜੁਲਾਈ ਨੂੰ ਹੋਏਗੀ ਵੋਟਿੰਗ…

    ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਐਲਾਨ, 27 ਜੁਲਾਈ ਨੂੰ ਹੋਏਗੀ ਵੋਟਿੰਗ…

    Published on

    ਪੰਜਾਬ ਵਿੱਚ ਪੰਚਾਇਤਾਂ ਦੀ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਅੰਦਰ 1861 ਪੰਚਾਂ ਤੇ ਸਰਪੰਚਾਂ ਦੀ ਚੋਣ ਹੋਵੇਗੀ।ਸੂਬੇ ਅੰਦਰ ਕੁੱਲ 1861 ਅਹੁਦੇ ਖਾਲੀ ਹਨ। ਇਸ ਸਬੰਧੀ ਚੋਣ ਕਮਿਸ਼ਨ ਨੇ ਚੋਣ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਐਲਾਨ ਅੰਦਰ ਇਹ ਕਿਹਾ ਹੈ ਕਿ ਪੰਚਾਂ ਤੇ ਸਰਪੰਚਾਂ ਦੀ ਚੋਣ ਲਈ ਨਾਮਜ਼ਦਗੀਆਂ 14 ਜੁਲਾਈ ਤੋਂ ਚਾਲੂ ਹੋਣਗੀਆਂ ਤੇ ਵੋਟਿੰਗ 27 ਜੁਲਾਈ ਨੂੰ ਹੋਏਗੀ।

    ਜਾਣਕਾਰੀ ਲਈ ਦੱਸਣਾ ਚਾਹੁੰਦੇ ਹਾਂ ਕਿ 15 ਅਕਤੂਬਰ 2024 ਨੂੰ ਪੰਜਾਬ ਵਿੱਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਤੋਂ ਬਾਅਦ ਅਜੇ ਵੀ ਕਈ ਜ਼ਿਲ੍ਹਿਆਂ ਵਿੱਚ ਸਰਪੰਚ ਦੇ 90 ਅਤੇ ਪੰਚਾਂ ਦੇ 1771 ਅਹੁਦੇ ਖਾਲੀ ਹਨ। ਇਨ੍ਹਾਂ ਅਹੁਦਿਆਂ ਨੂੰ ਭਰਨ ਲਈ 27 ਜੁਲਾਈ ਨੂੰ ਉਪ-ਚੋਣਾਂ ਕਰਵਾਈਆਂ ਜਾਣਗੀਆਂ।ਇਸ ਸਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਪ-ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਵੋਟਾਂ ਦੀ ਪਰਕਿਰਿਆ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚਲੂ ਰਹੇਗੀ ਅਤੇ ਵੋਟਾਂ ਦੀ ਗਿਣਤੀ ਬੈਲੇਟ ਪੇਪਰ ਰਾਹੀਂ ਕੀਤੀ ਜਾਵੇਗੀ।

    ਚੋਣ ਕਮਿਸ਼ਨ ਦੇ ਅਨੁਸਾਰ, ਵੋਟਾਂ ਦੀ ਗਿਣਤੀ ਵੋਟਿੰਗ ਵਾਲੇ ਦਿਨ ਹੀ ਸ਼ਾਮ ਨੂੰ ਪੋਲਿੰਗ ਸਟੇਸ਼ਨਾਂ ‘ਤੇ ਕੀਤੀ ਜਾਵੇਗੀ।ਉਮੀਦਵਾਰ 14 ਜੁਲਾਈ ਤੋਂ 17 ਜੁਲਾਈ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। 18 ਜੁਲਾਈ ਨੂੰ ਇਨ੍ਹਾਂ ਪੱਤਰਾਂ ਦੀ ਜਾਂਚ ਹੋਏਗੀ ਅਤੇ ਜੇ ਕਿਸੇ ਨੂੰ ਆਪਣਾ ਨਾਮ ਵਾਪਸ ਲੈਣਾ ਹੋਵੇ ਤਾਂ ਉਹ 19 ਜੁਲਾਈ ਤੱਕ ਕਰ ਸਕੇਗਾ।
    ਪੰਜਾਬ ਦੇ ਚੋਣ ਕਮਿਸ਼ਨਰ ਨੇ ਦੱਸਿਆ ਕਿ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰ ਲਈ ਖ਼ਰਚ ਦੀ ਹੱਦ 40 ਹਜ਼ਾਰ ਰੁਪਏ ਤੇ ਪੰਚ ਲਈ 30 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ।

    Latest articles

    ਲੰਦਨ ‘ਚ ਉਡਾਣ ਭਰਦਿਆਂ ਹੀ ਅੱਗ ਦਾ ਗੋਲਾ ਬਣਿਆ ਜਹਾਜ਼, 12 ਯਾਤਰੀਆਂ ਵਾਲਾ ਸੀ ਜਹਾਜ਼, ਵੇਖੋ ਖੌਫਨਾਕ ਮੰਜਰ ਦੀ ਵੀਡੀਓ…

    ਐਤਵਾਰ ਨੂੰ ਲੰਡਨ ਵਿੱਚ ਇੱਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ।...

    ਤੇਜ਼ ਰਫ਼ਤਾਰ ਕਾਰ ਨੇ ਲਾਈ ਜਾਨਾਂ ਦੀ ਕੀਮਤ — ਟਰੈਕਟਰ-ਟਰਾਲੀ ਨਾਲ ਹੋਈ ਭਿਆਨਕ ਟੱਕਰ, 3 ਨੌਜਵਾਨਾਂ ਦੀ ਮੌਕੇ ‘ਤੇ ਮੌਤ…

    ਅੰਮ੍ਰਿਤਸਰ-ਅਟਾਰੀ ਰੋਡ 'ਤੇ ਅੱਡਾ ਢੋਡੀਵਿੰਡ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਹੋਇਆ, ਜਿਸ 'ਚ...

    ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DIG ਰੈਂਕ ਦੇ 8 ਅਫਸਰਾਂ ਦਾ ਕੀਤਾ ਤਬਾਦਲਾ, ਜਾਣੋ ਕਿਸ-ਕਿਸ ਅਧਿਕਾਰੀ ਨੂੰ ਕਿੱਥੇ ਹੋਇਆ ਟਰਾਂਸਫਰ…

    ਪੰਜਾਬ ਪੁਲਿਸ ’ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਗਵਰਨਰ...

    More like this