ਪਿਛਲੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀਆਂ ਗੁਪਤ ਈਮੇਲਾਂ ਰਾਹੀਂ ਭੇਜੀਆਂ ਗਈਆਂ ਹਨ। ਹਾਲਾਂਕਿ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ, ਪਰ ਅਜੇ ਤੱਕ ਕੋਈ ਵੱਡੀ ਕਾਮਯਾਬੀ ਹੱਥ ਨਹੀਂ ਲੱਗੀ।
ਹੁਣ ਮਿਲੀ ਜਾਣਕਾਰੀ ਅਨੁਸਾਰ, ਇਹ ਈਮੇਲਾਂ ਡਾਰਕ ਵੈਬ ਰਾਹੀਂ ਭੇਜੀਆਂ ਗਈਆਂ ਹਨ, ਜਿਸ ਕਰਕੇ ਭੇਜਣ ਵਾਲੇ ਦਾ IP ਐਡਰੈੱਸ ਜਾਂ ਹੋਰ ਟੈਕਨੀਕਲ ਡਾਟਾ ਲੱਭਣਾ ਮੁਸ਼ਕਿਲ ਹੋ ਰਿਹਾ ਹੈ।ਇਸ ਤੋਂ ਪਹਿਲਾਂ ਐਸੀਆਂ 8 ਵਾਰ ਈਮੇਲਾਂ ਭੇਜ ਕੇ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਹਨ। ਡਾਰਕ ਵੈਬ ਦੀ ਵਰਤੋਂ ਕਰਕੇ ਆਪਣੀ ਪਹਿਚਾਣ ਲੁਕਾਈ ਗਈ ਹੈ, ਜੋ ਕਿ ਜਾਂਚ ਲਈ ਵੱਡੀ ਚੁਣੌਤੀ ਬਣੀ ਹੋਈ ਹੈ।