ਧੂਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਧੂਰੀ ਖੇਤਰ ਦੇ ਪਿੰਡਾਂ ਨੂੰ ਵੱਡਾ ਤੋਹਫ਼ਾ ਦੇਣ ਆ ਰਹੇ ਹਨ। ਉਹ ਪੰਚਾਇਤਾਂ ਨੂੰ ਵਿਕਾਸ ਲਈ ਫੰਡ ਦੇ ਚੈੱਕ ਸੌਂਪਣਗੇ, ਜਿਸ ਨਾਲ ਪਿੰਡਾਂ ਦੀਆਂ ਸਹੂਲਤਾਂ ‘ਚ ਸੁਧਾਰ ਆਵੇਗਾ।ਮੁੱਖ ਮੰਤਰੀ ਅੱਜ ਕੁੱਲ 314 ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨਗੇ ਅਤੇ 25.89 ਕਰੋੜ ਰੁਪਏ ਦੇ ਚੈੱਕ ਵੰਡਣਗੇ। ਇਨ੍ਹਾਂ ਰਕਮਾਂ ਨਾਲ ਪਿੰਡਾਂ ਵਿੱਚ ਸੜਕਾਂ ਬਣਨਗੀਆਂ, ਪਾਰਕ, ਧਰਮਸ਼ਾਲਾਵਾਂ, ਸਟਰੀਟ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਲਗਣਗੇ।
ਇਹ ਵੀ ਯਾਦ ਰਹੇ ਕਿ ਕੁਝ ਦਿਨ ਪਹਿਲਾਂ ਵੀ ਮਾਨ ਨੇ ਧੂਰੀ ਵਿੱਚ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਲੋਕਾਂ ਨੂੰ ਤੋਹਫ਼ਾ ਦਿੱਤਾ ਸੀ।