Site icon Punjab Mirror

ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਰਿਲੀਜ਼ ਕੀਤਾ ਗੀਤ, ਮੂਸੇਵਾਲਾ ਦੇ ਨਾਂ ‘ਤੇ ਲੜੇਗੀ ਚੋਣ (ਵੀਡੀਓ)

ਪੰਜਾਬ ਕਾਂਗਰਸ ਸੰਗਰੂਰ ਲੋਕ ਸਭਾ ਸੀਟ ਦੀਆਂ ਜ਼ਿਮਨੀ ਚੋਣਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਲੜੇਗੀ। ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਗੀਤ ਰਿਲੀਜ਼ ਕੀਤਾ ਹੈ, ਜਿਸ ਵਿੱਚ ਮੂਸੇਵਾਲਾ ਦੀ ਲਾਸ਼ ਤੇ ਕਬਰ ਦੀ ਤਸਵੀਰ ਦਿਖਾਈ ਗਈ ਹੈ।

ਗੀਤ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਪੁੱਤ ਨਾ ਮੁੜੇ, ਉਸ ਮਾਂ ਨੂੰ ਪੁੱਛੋ ਬਦਲਾਅ ਕੀ ਕਰਨਾ ਹੈ? ਦਰਅਸਲ ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਸਿਰਫ ਬਦਲਾਅ ਲਿਆਉਣ ਦੀ ਗੱਲ ਕਰਕੇ ਚੋਣਾਂ ਜਿੱਤੀ ਸੀ। ਕਾਂਗਰਸ ਵੀ ਮੂਸੇਵਾਲਾ ਦੇ ਕਤਲ ਦੇ ਬਹਾਨੇ ‘ਆਪ’ ਤੋਂ ਨੌਜਵਾਨਾਂ ਦੀ ਨਾਰਾਜ਼ਗੀ ਨੂੰ ਕੈਸ਼ ਕਰਨਾ ਚਾਹੁੰਦੀ ਹੈ।

ਮੂਸੇਵਾਲਾ ਦੇ ਬਹਾਣੇ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਨੂੰ ਘੇਰ ਰਹੀ ਹੈ। ਮੂਸੇਵਾਲਾ ਕੋਲ 4 ਗੰਨਮੈਨ ਸਨ, ਜਿਨ੍ਹਾਂ ‘ਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ 2 ਗੰਨਮੈਨ ਵਾਪਸ ਲੈ ਲਏ ਹਨ। ਮੂਸੇਵਾਲਾ ਨੂੰ ਅਗਲੇ ਦਿਨ ਹੀ ਮਾਰ ਦਿੱਤਾ ਗਿਆ। ਹਾਲਾਂਕਿ ਉਸ ਸਮੇਂ 2 ਗੰਨਮੈਨ ਵੀ ਉਸ ਦੇ ਨਾਲ ਨਹੀਂ ਸਨ।

ਸਿੱਧੂ ਮੂਸੇਵਾਲਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ ਮਾਨਸਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਸਨ। ਹਾਲਾਂਕਿ, ਉਹ ਆਮ ਆਦਮੀ ਪਾਰਟੀ (ਆਪ) ਦੇ ਡਾ. ਵਿਜੇ ਸਿੰਗਲਾ ਤੋਂ ਚੋਣ ਹਾਰ ਗਏ ਸਨ।

ਸਿੱਧੂ ਮੂਸੇਵਾਲਾ ਨੂੰ ਸੁਰੱਖਿਆ ਦਾ ਖ਼ਤਰਾ ਸੀ। ਇਸ ਲਈ ਉਹ ਸਰਕਾਰ ਤੋਂ ਸਥਾਈ ਸੁਰੱਖਿਆ ਚਾਹੁੰਦੇ ਸੀ। ਉਂਝ ਸਰਕਾਰ ਜਾਂ ਪੁਲਿਸ ਅਧਿਕਾਰੀ ਬਦਲ ਜਾਂਦੇ ਤਾਂ ਉਨ੍ਹਾਂ ਦੀ ਸੁਰੱਖਿਆ ਬਦਲ ਦਿੱਤੀ ਜਾਂਦੀ। ਮੂਸੇਵਾਲਾ ਚਾਹੁੰਦੇ ਸਨ ਕਿ ਜੇ ਉਹ ਵਿਧਾਇਕ ਬਣਦੇ ਹਨ ਤਾਂ ਪੱਕੀ ਸੁਰੱਖਿਆ ਹੋਵੇਗੀ। ਹਾਲਾਂਕਿ ਨਾ ਤਾਂ ਉਹ ਵਿਧਾਇਕ ਬਣ ਸਕੇ ਅਤੇ ਨਾ ਹੀ ਉਨ੍ਹਾਂ ਦੀ ਜਾਨ ਬਚ ਸਕੀ।

Exit mobile version