Site icon Punjab Mirror

ਪੰਜਾਬ ਦੇ ਮੁੱਖ ਮੰਤਰੀ CM ਮਾਨ ਅੰਮ੍ਰਿਤਸਰ ਪਹੁੰਚੇ, ਕਿਹਾ-‘ਸਿਆਸਤ ਕਰਨ ਵਾਲਿਆਂ ਨੂੰ ਧਰਮ ‘ਚ ਦਖਲ ਨਹੀਂ ਕਰਨਾ ਚਾਹੀਦਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚੇ ਤੇ ਭਗਵਾਨ ਵਾਲਮੀਕਿ ਦੇ ਰਾਮਤੀਰਥ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਧਰਮ ਦੇ ਲੋਕਾਂ ਨੂੰ ਧਰਮ ਹੀ ਚਲਾਉਣਾ ਚਾਹੀਦਾ। ਸਿਆਸਤ ਕਰਨ ਵਾਲਿਆਂ ਨੂੰ ਧਰਮ ਵਿਚ ਦਖਲ ਨਹੀਂ ਕਰਨਾ ਚਾਹੀਦਾ।

CM ਮਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਰਾਮਤੀਰਥ ਕਮੇਟੀ ਦੀਆਂ ਪ੍ਰਸ਼ਾਸਨਿਕ ਤੌਰ ‘ਤੇ ਕਈ ਮੰਗਾਂ ਹਨ। ਉਹ ਕਮੇਟੀ ਦੇ ਚੇਅਰਮੈਨ ਹਨ ਅਤੇ ਜਲਦ ਹੀ ਕਮੇਟੀ ਦੀ ਬੈਠ ਬੁਲਾਉਣਗੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਿੱਖਿਆ ਤੇ ਸਿਹਤ ‘ਤੇ ਗਾਰੰਟੀ ਦਿੱਤੀ। ਇਸ ਲਈ ਅਸੀਂ ਪੰਜਾਬ ਵਿਚ ਸਿੱਖਿਆ ਦਾ ਬਜਟ 16 ਫੀਸਦੀ ਅਤੇ ਸਿਹਤ ਦਾ ਬਜਟ 22 ਫੀਸਦੀ ਵਧਾ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਅਸੀਂ ਪਿੰਡ ਪੱਧਰ ‘ਤੇ ਪਿੰਡ ਕਲੀਨਿਕ ਤੇ ਸ਼ਹਿਰਾਂ ‘ਚ ਮੁਹੱਲਾ ਕਲੀਨਿਕ ਸ਼ੁਰੂ ਹੋਣਗੇ।

Exit mobile version