ਪੰਜਾਬ ਬਜਟ 2022 : ਹਰ ਜ਼ਿਲ੍ਹੇ ‘ਚ ਹੋਵੇਗਾ CM ਮਾਨ ਦਾ ਦਫ਼ਤਰ 5 ਸਾਲਾਂ ‘ਚ ਬਣਾਏ ਜਾਣਗੇ 16 ਮੈਡੀਕਲ ਕਾਲਜ,

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਜਟ ਵਿੱਚ ਕਈ ਵਿਵਸਥਾਵਾਂ ਕੀਤੀਆਂ ਹਨ। ਸੀ.ਐੱਮ. ਭਗਵੰਤ ਮਾਨ ਦਾ ਹਰ ਜ਼ਿਲ੍ਹੇ ਵਿੱਚ ਦਫ਼ਤਰ ਹੋਵੇਗਾ। ਇਸ ਦੇ ਨਾਲ ਹੀ ਉਦਯੋਗਾਂ ਦੇ ਵਿਕਾਸ ਲਈ ਨਵੀਂ ਨੀਤੀ ਆਵੇਗੀ ਅਤੇ ਉਦਯੋਗਿਕ ਬਿਜਲੀ ਦੀ ਛੋਟ ਜਾਰੀ ਰਹੇਗੀ। ਸਿਹਤ ਖੇਤਰ ਲਈ 4731 ਕਰੋੜ ਰੁਪਏ ਰੱਖੇ ਗਏ ਹਨ। ਇਹ ਪਿਛਲੇ ਸਾਲ ਦੇ ਮੁਕਾਬਲੇ 24 ਫੀਸਦੀ ਜ਼ਿਆਦਾ ਹੈ। ਪੰਜਾਬ ਪੁਲਿਸ ਲਈ ਅੰਤਰਰਾਸ਼ਟਰੀ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸਾਬਕਾ ਸੈਨਿਕਾਂ ਦੀ ਭਲਾਈ ਲਈ ਮੁਹਾਲੀ ਵਿੱਚ ਓਲਡਏਜ ਹੋਮ ਬਣਾਇਆ ਜਾਵੇਗਾ। ਇਸ ਨਾਲ ਮੋਹਾਲੀ ਨੇੜੇ ਫਿਨਟੇਕ ਸਿਟੀ ਦੀ ਸਥਾਪਨਾ ਹੋਵੇਗੀ। ਇਸ ਲਈ 490 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇਗੀ। ਉਭਰਦੇ ਖਿਡਾਰੀਆਂ ਲਈ 25 ਕਰੋੜ ਰੁਪਏ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਚੀਮਾ ਨੇ ਕਿਹਾ ਕਿ ਸੂਬੇ ਵਿੱਚ ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦੀ ਤਜਵੀਜ਼ ਹੈ। ਮੈਡੀਕਲ ਸਿੱਖਿਆ ਲਈ 1033 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਇਹ ਪਿਛਲੇ ਸਾਲ ਨਾਲੋਂ 57 ਫੀਸਦੀ ਵੱਧ ਹੈ। NCC ਸਿਖਲਾਈ ਕੇਂਦਰਾਂ ਲਈ 5 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।

Leave a Reply

Your email address will not be published.