ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਕਿਹਾ ਹੈ ਕਿ ਅੱਜ ਤੋਂ ਅਗਲੇ ਤਿੰਨ ਦਿਨਾਂ ਤਕ ਪਨਬੱਸਾਂ ਹੜਤਾਲ ਤੇ ਰਹਿਣਗਿਆ, ਜਿਸ ਨਾਲ ਬੱਸ ਯਾਤਰੀਆਂ ਨੂੰ ਬਹੁਤ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਦੀ ਹੜਤਾਲ ਮੰਗਲਵਾਰ ਰਾਤੀ 12 ਵਜੇ ਤੋਂ ਸ਼ੁਰੂ ਹੋਈ, ਜੋ ਕਿ 11 ਜੁਲਾਈ ਤਕ ਰਹੇਗੀ।ਯੂਨੀਅਨ ਦੇ ਹੜਤਾਲ ਤੇ ਜਾਣ ਕਾਰਨ ਪਨਬੱਸ-ਪੀ.ਆਰ. ਟੀ. ਸੀ. ਨਾਲ ਸਬੰਧਤ 3000 ਤੋਂ ਵੱਧ ਬੱਸਾਂ ਨਹੀਂ ਚੱਲ ਰਹੀਆਂ ਹਨ। ਉਥੇ ਹੀ, ਵਿਭਾਗ ਦੇ ਪੱਕੇ ਡਰਾਈਵਰ ਹੀ ਬੱਸਾਂ ਚਲਾਉਣਗੇ, ਜਿਸ ਕਾਰਨ ਹਰੇਕ ਡਿਪੂ ਤੋਂ ਇਕ ਹੀ ਬੱਸ ਚੱਲਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਮੰਗਲਵਾਰ ਰਾਤ 12 ਵਜੇ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਸਾਂ ਦੀ ਆਵਾਜਾਈ ਵਿਚ ਬਹੁਤ ਰੁਕਾਵਟ ਆ ਗਈ ਕਿਉਂਕਿ ਮੁਲਾਜ਼ਮਾਂ ਵੱਲੋਂ ਸ਼ਾਮ ਤੋਂ ਬਾਅਦ ਲੰਮੇ ਰੂਟਾਂ ਲਈ ਆਵਾਜਾਈ ਨੂੰ ਰੋਕ ਦਿਤਾ ਗਿਆ । ਇਸ ਕਾਰਨ ਦਿੱਲੀ, ਹਰਿਆਣਾ, ਹਿਮਾਚਲ, ਉੱਤਰਾਖੰਡ, ਰਾਜਸਥਾਨ ਆਦਿ ਜਾਣ ਵਾਲੇ ਯਾਤਰੀਆਂ ਨੂੰ ਮੁੱਖ ਤੌਰ ‘ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਾਇਆ। ਉਥੇ ਹੀ, ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਬਹੁਤ ਲਾਭ ਹੋਇਆ। ਦਿੱਲੀ ਆਦਿ ਰੂਟਾਂ ‘ਤੇ ਜਾਣ ਵਾਲੇ ਯਾਤਰੀਆਂ ਨੂੰ ਹਰਿਆਣਾ ਰੋਡਵੇਜ਼ ਤੇ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਵਿਚ ਬੈਠਣਾ ਪਿਆ। ਕਾਊਂਟਰਾਂ ‘ਤੇ ਬੱਸਾਂ ਘੱਟ ਹੋਣ ਕਾਰਨ ਯਾਤਰੀਆਂ ਨੂੰ ਬਹੁਤ ਦਿਕੱਤ ਦਾ ਸਾਹਮਣਾ ਕਰਨਾ ਪਇਆ। ਦਿੱਲੀ ਵਰਗੇ ਰੂਟਾਂ ‘ਤੇ ਬਹੁਤ ਉਡੀਕ ਕਰਨ ਤੋਂ ਬਾਦ ਯਾਤਰੀ ਆਪਣੀ ਮੰਜ਼ਿਲ ਵੱਲ ਜਾ ਸਕੇ।