Site icon Punjab Mirror

Propose Day 2023: ਅੰਗਰੇਜ਼ੀ ਨਾਲ ਨਹੀਂ ਹੈ ਕੋਈ ਲੈਣਾ-ਦੇਣਾ I LOVE YOU ਬੋਲਣ ਤੋਂ ਪਹਿਲਾਂ ਜਾਣ ਲਓ ‘ਲਵ’ ਸ਼ਬਦ ਕਿੱਥੋਂ ਆਇਆ

‘ਲਵ’ ਸ਼ਬਦ ਪੁਰਾਣੇ ਅੰਗਰੇਜ਼ੀ ਸ਼ਬਦ ‘ਲੁਫੁ’ ਤੋਂ ਲਿਆ ਗਿਆ ਹੈ। ‘ਲੁਫੁ’ ਦਾ ਮਤਲਬ ਹੈ ਡੂੰਘਾ ਪਿਆਰ। ਹਾਲਾਂਕਿ ਇਹ ਲੁਫੁ ਸ਼ਬਦ ਵੀ ਮੂਲ ਅੰਗਰੇਜ਼ੀ ਸ਼ਬਦ ਨਹੀਂ ਹੈ। ਇਸ ਸ਼ਬਦ ਨੂੰ ਪਰਸ਼ੀਅਨ ਸ਼ਬਦ ਲੁਵੇ (Luve) ਤੋਂ ਲਿਆ ਗਿਆ ਹੈ।

Propose Day 2023: ਪ੍ਰੇਮੀ ਜੋੜਿਆਂ ਦਾ ਤਿਉਹਾਰ ਵੈਲੇਨਟਾਈਨ ਵੀਕ ਸ਼ੁਰੂ ਹੋ ਗਿਆ ਹੈ। ਕੱਲ੍ਹ 7ਵਾਂ ਰੋਜ਼ ਡੇਅ ਸੀ ਅਤੇ ਅੱਜ 8ਵਾਂ ਮਤਲਬ ਪ੍ਰਪੋਜ਼ ਡੇਅ ਹੈ। ਪ੍ਰਪੋਜ਼ ਡੇਅ ‘ਤੇ ਦੁਨੀਆ ਭਰ ਦੇ ਲੱਖਾਂ ਲੋਕ ਇੱਕ-ਦੂਜੇ ਨੂੰ ‘ਆਈ ਲਵ ਯੂ’ (I LOVE YOU) ਕਹਿਣਗੇ। ਹਾਲਾਂਕਿ ਪ੍ਰੇਮੀ ਜੋੜੇ ਆਮ ਦਿਨਾਂ ‘ਚ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਅਕਸਰ ਆਪਣੇ ਸਾਥੀ ਨੂੰ ਆਈ ‘ਲਵ ਯੂ’ ਕਹਿੰਦੇ ਹਨ। ਪਰ ਆਈ ਲਵ ਯੂ ਕਹਿਣ ਤੋਂ ਪਹਿਲਾਂ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ‘ਲਵ’ ਸ਼ਬਦ ਕਿੱਥੋਂ ਆਇਆ ਹੈ? ਇਸ ਅੰਗਰੇਜ਼ੀ ਸ਼ਬਦ ਦਾ ਮੂਲ ਕਿਸੇ ਹੋਰ ਭਾਸ਼ਾ ਤੋਂ ਲਿਆ ਗਿਆ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ।

ਕਿੱਥੋਂ ਆਇਆ ਹੈ ‘ਲਵ’ ਸ਼ਬਦ?

ਇੰਟਰਨੈਸ਼ਨਲ ਸਕੂਲ ਆਫ਼ ਐਜੂਕੇਸ਼ਨ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ‘ਲਵ’ ਸ਼ਬਦ ਪੁਰਾਣੇ ਅੰਗਰੇਜ਼ੀ ਸ਼ਬਦ ‘ਲੁਫੁ’ ਤੋਂ ਲਿਆ ਗਿਆ ਹੈ। ‘ਲੁਫੁ’ ਦਾ ਮਤਲਬ ਹੈ ਡੂੰਘਾ ਪਿਆਰ। ਹਾਲਾਂਕਿ ਇਹ ਲੁਫੁ ਸ਼ਬਦ ਵੀ ਮੂਲ ਅੰਗਰੇਜ਼ੀ ਸ਼ਬਦ ਨਹੀਂ ਹੈ। ਇਸ ਸ਼ਬਦ ਨੂੰ ਪਰਸ਼ੀਅਨ ਸ਼ਬਦ ਲੁਵੇ (Luve), ਪੁਰਾਣੇ ਜਰਮਨ ਸ਼ਬਦ ਲੁਬਾ (Luba) ਤੋਂ ਲਿਆ ਗਿਆ ਹੈ।

ਕਦੋਂ ਸ਼ੁਰੂ ਹੋਈ ਇਸ ਦੀ ਵਰਤੋਂ?

ਪ੍ਰਮਾਣਿਕ ਇਤਿਹਾਸਕ ਦਸਤਾਵੇਜ਼ਾਂ ‘ਤੇ ਨਜ਼ਰ ਮਾਰੀਏ ਤਾਂ ਸਾਲ 1423 ਦੇ ਆਸ-ਪਾਸ ਲੋਕ ਕਿਸੇ ਪ੍ਰਤੀ ਆਪਣੇ ਪਿਆਰ ਨੂੰ ਦਰਸਾਉਣ ਲਈ Lovesick ਸ਼ਬਦ ਦੀ ਵਰਤੋਂ ਕਰਦੇ ਸਨ। ਇਸ ਦੇ ਨਾਲ ਹੀ 1919 ਦੇ ਆਸ-ਪਾਸ ਲੋਕਾਂ ਨੇ ਲਵ ਲਾਈਫ ਵਰਗੇ ਸ਼ਬਦ ਵਰਤਣੇ ਸ਼ੁਰੂ ਕਰ ਦਿੱਤੇ।

ਪਹਿਲੀ ਵਾਰ ਗੋਡਿਆਂ ਭਾਰ ਬੈਠ ਕੇ ਕਿਸ ਨੇ ਕੀਤਾ ਸੀ ਪ੍ਰਪੋਜ਼?

ਪਹਿਲੀ ਵਾਰ ਕਿਸ ਨੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਸੀ, ਇਹ ਬਾਰੇ ਕਿਤੇ ਵੀ ਠੋਸ ਰੂਪ ‘ਚ ਨਹੀਂ ਲਿਖਿਆ ਗਿਆ ਹੈ। ਹਾਲਾਂਕਿ ਪਹਿਲੀ ਵਾਰ ਪ੍ਰਪੋਜ਼ ਕਰਦੇ ਹੋਏ ਦੁਨੀਆ ਦੇ ਸਾਹਮਣੇ ਇੱਕ ਤਸਵੀਰ ਸਾਲ 1925 ‘ਚ ਆਈ ਸੀ, ਜਦੋਂ ਇੱਕ ਅੰਗਰੇਜ਼ੀ ਫ਼ਿਲਮ ‘ਸੈਵਨ ਚਾਂਸਿਸ’ ਦੇ ਕਾਮਿਕ ਐਕਟਰ ਬਸਟਰ ਕੀਟਨ ਆਪਣੀ ਅਦਾਕਾਰਾ ਸਾਹਮਣੇ ਗੋਡਿਆਂ ਭਾਰ ਬੈਠ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਸਨ। ਇਹ ਇਕ ਸਾਈਲੈਂਟ ਫਿਲਮ ਸੀ। ਕਹਿੰਦੇ ਹਨ ਕਿ ਇਸ ਤੋਂ ਬਾਅਦ ਪਹਿਲਾਂ ਯੂਰਪ, ਫਿਰ ਪੂਰੀ ਦੁਨੀਆ ‘ਚ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਨ ਦੀ ਪਰੰਪਰਾ ਸ਼ੁਰੂ ਹੋਈ।

Exit mobile version