Site icon Punjab Mirror

ਪ੍ਰਧਾਨ ਮੰਤਰੀ ਨਰਿੰਦਰ ਮੋਦੀ 20,000 ਕਰੋੜ ਦੀ ਲਾਗਤ ਨਾਲ ਬਣੇ ਸੈਂਟਰਲ ਵਿਸਟਾ ਐਵੇਨਿਊ ਦਾ ਭਲਕੇ ਕਰਨਗੇ ਉਦਘਾਟਨ

ਦਿੱਲੀ ਦੇ ਇਤਿਹਾਸਕ ਰਾਜਪਥ ਤੇ ਸੈਂਟਰਲ ਵਿਸਟਾ ਲਾਨ ਦਾ ਰਿਡਿਵੈਲਪਮੈਂਟ ਕੀਤਾ ਗਿਆ ਹੈ। ਹੁਣ ਇਨ੍ਹਾਂ ਦਾ ਨਾਂ ਬਦਲ ਕੇ ਕਰਤਵ ਪੱਥ ਰੱਖ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਸਤੰਬਰ ਨੂੰ ਇਸ ਦਾ ਉਦਘਾਟਨ ਕਰਨਗੇ। ਸੈਂਟਰਲ ਵਿਸਟਾ ਐਵੇਨਿਊ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ 3.2 ਕਿਲੋਮੀਟਰ ਵਿਚ ਫੈਲਿਆ ਹੋਇਆ ਹੈ।

ਪ੍ਰਾਜੈਕਟ ਨੂੰ ਪੂਰਾ ਕਰਨ ਵਿਚ 20,000 ਕਰੋੜ ਰੁਪਏ ਲੱਗੇ ਹਨ। ਇਸ ਨੂੰ ਡਿਜ਼ਾਈਨ ਕਰਨ ਵਾਲੇ ਡਾ. ਬਿਮਲ ਪਟੇਲ ਹਨ। ਇਥੇ ਰੈੱਡ ਗ੍ਰੇਨਾਈਟ ਨਾਲ ਬਣੇ 15.5 ਕਿਲੋਮੀਟਰ ਦੇ ਵਾਕਵੇ ਤੋਂ ਲੈ ਕੇ 16 ਪੁਲ ਅਤੇ ਫੂਡ ਸਟਾਲ ਤੱਕ ਦੀ ਵਿਵਸਥਾ ਕੀਤੀ ਗਈ ਹੈ। ਇਸ ਨੂੰ ਲਗਭਗ 20 ਮਹੀਨੇ ਬਾਅਦ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ।

ਇਹ ਪਹਿਲਾ ਅਜਿਹਾ ਪ੍ਰਾਜੈਕਟ ਹੈ ਜੋ ਮੋਦੀ ਸਰਕਾਰ ਦੇ ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪਲਾਨ ਤਹਿਤ ਪੂਰਾ ਹੋਇਆ ਹੈ। ਸੈਂਟਰਲ ਵਿਸਟਾ ਪਲਾਨ ਦਾ ਐਲਾਨ ਸਤੰਬਰ 2019 ਵਿਚ ਕੀਤਾ ਗਿਆ ਸੀ। 10 ਦਸੰਬਰ 2020 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇਸ ਦੀ ਨੀਂਹ ਰੱਖੀ ਸੀ। ਇਥੇ ਕੁਝ ਇਮਾਰਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿਚ ਰਾਸ਼ਟਰਪਤੀ ਭਵਨ, ਇੰਡੀਆ ਗੇਟ, ਵਾਰ ਮੈਮੋਰੀਅਲ ਹੈਦਰਾਬਾਦ ਹਾਊਸ, ਰੇਲ ਭਵਨ, ਵਾਯੂ ਭਵਨ ਰਿਡਿਵੈਲਪਮੈਂਟ ਪ੍ਰਾਜੈਕਟ ਦਾ ਹਿੱਸਾ ਨਹੀਂ ਹਨ।

ਨਵਾਂ ਤ੍ਰਿਕੋਣੀ ਸੰਸਦ ਭਵਨ ਪਾਰਲੀਮੈਂਟ ਹਾਊਸ ਸਟੇਟ ਦੇ ਪਲਾਟ ਨੰਬਰ 118 ‘ਤੇ ਤਿਆਰ ਹੋ ਰਿਹਾ ਹੈ। ਪੂਰਾ ਪ੍ਰਾਜੈਕਟ 64,500 ਸਕੁਏਰ ਮੀਟਰ ਵਿਚ ਫੈਲਿਆ ਹੈ। ਸੰਸਦ ਦੀ ਮੌਜੂਦਾ ਬਿਲਡਿੰਗ 16,844 ਵਰਗ ਮੀਟਰ ਵਿਚ ਹੈ। ਸੰਸਦ ਦੀ ਨਵੀਂ ਬਿਲਡਿੰਗ 20886 ਵਰਗ ਮੀਟਰ ਵਿਚ ਫੈਲੀ ਹੋਈ ਹੈ। ਮਤਲਬ ਪੁਰਾਣੀ ਬਿਲਡਿੰਗ ਤੋਂ ਲਗਭਗ 4,000 ਵਰਗ ਮੀਟਰ ਜ਼ਿਆਦਾ ਹੈ। ਇਸ ਵਿਚ ਸਾਂਸਦਾਂ ਲਈ ਲਾਊਜ, ਔਰਤਾਂ ਲਈ ਲਾਊਂਜ, ਲਾਇਬ੍ਰੇਰੀ, ਡਾਈਨਿੰਗ ਏਰੀਆ ਵਰਗੇ ਕਈ ਅਪਾਰਟਮੈਂਟ ਹੋਣਗੇ।

Exit mobile version