Site icon Punjab Mirror

‘ਮਨ ਕੀ ਬਾਤ’ ‘ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ -‘2025 ਤੱਕ ਟੀਬੀ ਮੁਕਤ ਬਣੇਗਾ ਭਾਰਤ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਪ੍ਰੋਗਰਾਮ ਤਹਿਤ ਦੇਸ਼ ਵਾਸੀਆਂ ਨਾਲ ਗੱਲਬਾਤ ਕੀਤੀ। ਮਨ ਕੀ ਬਾਤ ਪ੍ਰੋਗਰਾਮ ਦਾ ਇਹ 102ਵਾਂ ਪ੍ਰਸਾਰਣ ਸੀ। ‘ਮਨ ਕੀ ਬਾਤ’ ਪ੍ਰੋਗਰਾਮ ਮਹੀਨੇ ਦੇ ਆਖਰੀ ਐਤਵਾਰ ਨੂੰ ਹੁੰਦਾ ਹੈ ਪਰ ਇਸ ਵਾਰ ਇਹ 18 ਜੂਨ ਨੂੰ ਹੀ ਕੀਤਾ ਗਿਆ। ਪੀਐੱਮ ਮੋਦੀ ਨੇ ਕਿਹਾ ਕਿ ਆਮ ਤੌਰ ‘ਤੇ ‘ਮਨ ਕੀ ਬਾਤ’ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਤੁਹਾਡੇ ਕੋਲ ਆਉਂਦੀ ਹੈ ਪਰ ਇਸ ਵਾਰ ਇਹ ਇਕ ਹਫਤੇ ਪਹਿਲਾਂ ਹੋ ਰਹੀ ਹੈ।

ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਅਗਲੇ ਹਫਤੇ ਅਮਰੀਕਾ ਵਿਚ ਰਹਾਂਗਾ ਤੇ ਇਥੇ ਪ੍ਰੋਗਰਾਮ ਕਾਫੀ ਬਿਜ਼ੀ ਹੋਣ ਵਾਲਾ ਹੈ ਤੇ ਇਸ ਲਈ ਮੈਂ ਸੋਚਿਆ ਕਿ ਜਾਣ ਤੋਂਪਹਿਲਾਂ ਤੁਹਾਡੇ ਨਾਲ ਗੱਲ ਕਰ ਲਵਾਂ, ਇਸ ਤੋਂ ਬੇਹਤਰ ਹੋਰ ਕੀ ਹੋ ਸਕਦਾ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਨੇ ਸੰਕਲਪ ਕੀਤਾ ਹੈ ਕਿ 2025 ਤੱਕ ਟੀਬੀ ਮੁਕਤ ਭਾਰਤ ਬਣਾਉਣ ਦਾ… ਟੀਚਾ ਬਹੁਤ ਵੱਡਾ ਜ਼ਰੂਰ ਹੈ…. ਇਕ ਸਮਾਂ ਸੀ ਜਦੋਂ ਟੀਬੀ ਦਾ ਪਤਾ ਲੱਗਣ ਦੇ ਬਾਅਦ ਪਰਿਵਾਰ ਦੇ ਲੋਕ ਹੀ ਦੂਰ ਹੋ ਜਾਂਦੇ ਸਨ ਪਰ ਇਹ ਅੱਜ ਦਾ ਸਮਾਂ ਹੈ ਜਦੋਂ ਟੀਬੀ ਦੇ ਮਰੀਜ਼ ਨੂੰ ਪਰਿਵਾਰ ਦਾ ਮੈਂਬਰ ਬਣਾ ਕੇ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ।

Exit mobile version