Site icon Punjab Mirror

ਵਿਧਾਨ ਸਭਾ ‘ਚ ਕਾਨੂੰਨ ਬਣਾਉਣ ਦੀ ਤਿਆਰੀ USA ‘ਚ ਦੀਵਾਲੀ ‘ਤੇ ਹੋਵੇਗੀ ਸਰਕਾਰੀ ਛੁੱਟੀ!

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੇ ਵਧਦੇ ਪ੍ਰਭਾਵ ਦਾ ਹੀ ਅਸਰ ਹੈ ਕਿ ਹੁਣ ਉੱਥੇ ਦੀਵਾਲੀ ‘ਤੇ ਸਰਕਾਰੀ ਛੁੱਟੀ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਪਹਿਲ ਨਿਊਯਾਰਕ ‘ਚ ਹੋਈ ਹੈ, ਜਿੱਥੇ ਇਸ ਸਬੰਧੀ ਨਿਊਯਾਰਕ ਅਸੈਂਬਲੀ ‘ਚ ਪ੍ਰਸਤਾਵ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦੀਵਾਲੀ ‘ਤੇ ਛੁੱਟੀਆਂ ਮਨਾਉਣ ਦਾ ਰਸਤਾ ਸਾਫ ਹੋ ਜਾਵੇਗਾ। ਦੀਵਾਲੀ ਦੇ ਨਾਲ-ਨਾਲ ਇਸ ਪ੍ਰਸਤਾਵ ‘ਚ ਨਿਊਯਾਰਕ ‘ਚ ਲੁਨਰ ਨਿਊ ਯੀਅਰ ‘ਤੇ ਸਰਕਾਰੀ ਛੁੱਟੀ ਦੇਣ ਦੀ ਵਿਵਸਥਾ ਕੀਤੀ ਗਈ ਹੈ।

ਨਿਊਯਾਰਕ ਅਸੈਂਬਲੀ ਦੇ ਸਪੀਕਰ ਕਾਰਲ ਹੈਸਟੀ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਨਿਊਯਾਰਕ ਦੇ ਅਮੀਰ ਅਤੇ ਵਿਭਿੰਨ ਸੱਭਿਆਚਾਰ ਨੂੰ ਮਾਨਤਾ ਦੇਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਇਸ ਪ੍ਰਸਤਾਵ ਨੂੰ ਵਿਧਾਨ ਸਭਾ ਸੈਸ਼ਨ ਦੇ ਖਤਮ ਹੋਣ ਤੋਂ ਪਹਿਲਾਂ ਲੁਨਰ ਨਿਊ ਯੀਅਰ ਅਤੇ ਦੀਵਾਲੀ ਦੀਆਂ ਛੁੱਟੀਆਂ ਦੇਣ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

ਨਿਊਯਾਰਕ ਅਸੈਂਬਲੀ ਦਾ ਸੈਸ਼ਨ 8 ਜੂਨ ਤੱਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਸੈਸ਼ਨ ਦੇ ਅੰਤ ਤੱਕ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਸਕਦੀ ਹੈ। ਦੀਵਾਲੀ ਡੇਅ ਐਕਟ ਨਾਮਕ ਪ੍ਰਸਤਾਵ, ਦੀਵਾਲੀ ਦੀ ਛੁੱਟੀ ਨੂੰ ਨਿਊਯਾਰਕ ਵਿੱਚ 12ਵੀਂ ਸਰਕਾਰੀ ਛੁੱਟੀ ਬਣਾ ਦੇਵੇਗਾ। ਇਸ ਨਾਲ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਭਾਈਚਾਰੇ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਦੀਵਾਲੀ ਦਾ ਤਿਉਹਾਰ ਚੰਗੀ ਤਰ੍ਹਾਂ ਮਨਾ ਸਕਣਗੇ।

ਇਹ ਵੀ ਪੜ੍ਹੋ : Petrol-Diesel Price:ਦੇਖੋ ਅਪਡੇਟ ਕੱਚੇ ਤੇਲ ਦੀਆਂ ਕੀਮਤਾਂ ‘ਚ ਕਟੌਤੀ ਨਾਲ ਇਨ੍ਹਾਂ ਸ਼ਹਿਰਾਂ ‘ਚ ਸਸਤਾ ਤੇ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

ਨਿਊਯਾਰਕ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਅਤੇ ਸੈਨੇਟਰ ਜੋਅ ਅਡਾਬੋ ਨੇ ਮੰਗ ਕੀਤੀ ਹੈ ਕਿ ਨਿਊਯਾਰਕ ਸਿਟੀ ਦੇ ਸਕੂਲਾਂ ਨੂੰ ਦੀਵਾਲੀ ‘ਤੇ ਛੁੱਟੀ ਦਾ ਐਲਾਨ ਕੀਤਾ ਜਾਵੇ। ਨਿਊਯਾਰਕ ਸਟੇਟ ਕੌਂਸਲ ਮੈਂਬਰ ਸ਼ੇਖਰ ਕ੍ਰਿਸ਼ਨਨ ਅਤੇ ਕੌਂਸਲ ਵੂਮੈਨ ਲਿੰਡਾ ਲੀ ਨੇ ਵੀ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਦੱਸ ਦੇਈਏ ਕਿ ਲੰਬੇ ਸਮੇਂ ਤੋਂ ਦੀਵਾਲੀ ‘ਤੇ ਸਰਕਾਰੀ ਛੁੱਟੀ ਦੀ ਮੰਗ ਕੀਤੀ ਜਾ ਰਹੀ ਸੀ, ਜੋ ਜਲਦ ਹੀ ਪੂਰੀ ਹੋਣ ਵਾਲੀ ਹੈ।

Exit mobile version