Site icon Punjab Mirror

ਪੰਜਾਬ ‘ਚ ਬਿਜਲੀ ਸੰਕਟ ਦੀ ਮਾਰ  2-6 ਘੰਟੇ ਦੀ ਬਿਜਲੀ ‘ਚ ਕਟੌਤੀ, 5 ਥਰਮਲ ਪਲਾਂਟ ਬੰਦ, 2010 ਮੇਗਾਵਾਟ ਬਿਜਲੀ ਦੀ ਘਾਟ|

power crises in punjab

ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਸੂਬੇ ਦੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਥਰਮਲ ਪਲਾਂਟਾਂ ਦੇ 15 ਵਿੱਚੋਂ ਪੰਜ ਯੂਨਿਟਾਂ ਨੇ ਮੰਗਲਵਾਰ ਨੂੰ ਬਿਜਲੀ ਪੈਦਾ ਕਰਨੀ ਬੰਦ ਕਰ ਦਿੱਤੀ। ਇਨ੍ਹਾਂ ਵਿੱਚ ਤਿੰਨ ਨਿੱਜੀ ਅਤੇ ਦੋ ਪਬਲਿਕ ਸੈਕਟਰ ਦੀਆਂ ਯੂਨਿਟਾਂ ਸ਼ਾਮਲ ਹਨ। ਇਸ ਨਾਲ ਰਾਜ ਵਿੱਚ 2010 ਮੈਗਾਵਾਟ ਦੀ ਬਿਜਲੀ ਦੀ ਕਮੀ ਪੈਦਾ ਹੋ ਗਈ ਹੈ। ਇਸ ਦਾ ਅਸਰ ਬਿਜਲੀ ਸਪਲਾਈ ‘ਤੇ ਪਿਆ ਹੈ। ਮੰਗ ਅਤੇ ਸਪਲਾਈ ਦੇ ਪਾੜੇ ਕਾਰਨ ਪਾਵਰਕਾਮ ਨੂੰ ਸੂਬੇ ਭਰ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 2 ਤੋਂ 6 ਘੰਟੇ ਦਾ ਕੱਟ ਲਾਉਣਾ ਪਿਆ।

ਰਾਜ ਵਿੱਚ ਜਨਤਕ ਅਤੇ ਨਿੱਜੀ ਖੇਤਰ ਦੀਆਂ ਕੁੱਲ 15 ਯੂਨਿਟਾਂ ਵਿੱਚ ਲਗਭਗ 6000 ਮੈਗਾਵਾਟ ਦੀ ਬਿਜਲੀ ਉਤਪਾਦਨ ਸਮਰੱਥਾ ਹੈ। ਰਾਜ ਦੇ ਸੈਕਟਰ ਵਿੱਚ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਮੰਗਲਵਾਰ ਨੂੰ ਬੰਦ ਰਹੇ, ਜਦੋਂਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ 2 ਯੂਨਿਟ ਵੀ ਪ੍ਰਾਈਵੇਟ ਸੈਕਟਰ ਵਿੱਚ ਬੰਦ ਰਹੇ।

ਪ੍ਰਾਈਵੇਟ ਸੈਕਟਰ ਦੇ ਗੋਇੰਦਵਾਲ ਸਾਹਿਬ ਪਲਾਂਟ ਦਾ ਇਕ ਯੂਨਿਟ ਕੋਲੇ ਦੀ ਘਾਟ ਕਰਕੇ 11 ਅਪ੍ਰੈਲ ਤੋਂ ਬੰਦ ਪਿਆ ਹੈ। ਮੰਗਲਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ ਕਰੀਬ 7457 ਮੈਗਾਵਾਟ ਦਰਜ ਕੀਤੀ ਗਈ ਅਤੇ ਇਸ ਦੇ ਉਲਟ ਪਾਵਰਕਾਮ ਸਿਰਫ਼ 6700 ਮੈਗਾਵਾਟ ਹੀ ਸਪਲਾਈ ਕਰ ਸਕਿਆ।

ਪੀਕ ਲੋਡ ਵਿੱਚ ਅੰਤਰ 2010 ਮੈਗਾਵਾਟ ਸੀ। ਪਟਿਆਲਾ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਜਿੱਥੇ ਦੋ ਤੋਂ ਤਿੰਨ ਘੰਟੇ, ਗੜ੍ਹਸ਼ੰਕਰ ਵਿੱਚ ਛੇ ਘੰਟੇ, ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਦੋ ਘੰਟੇ ਅਤੇ ਮੁਕਤਸਰ ਵਿੱਚ ਚਾਰ ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਇਸ ਤੋਂ ਇਲਾਵਾ ਕਾਦੀਆਂ, ਪਠਾਨਕੋਟ ਅਤੇ ਬਰੇਟਾ ਇਲਾਕੇ ਵਿੱਚ ਵੀ ਅੱਠ ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ।

Exit mobile version