Homeਦੇਸ਼ਪਲਾਸਟਿਕ ਬੋਤਲ ਨਾਲ ਬਣੀ ਵਰਦੀ ਵੀ ਕਰਨਗੇ ਲਾਂਚ PM ਮੋਦੀ ਅੱਜ ਕਰਨਗੇ...

ਪਲਾਸਟਿਕ ਬੋਤਲ ਨਾਲ ਬਣੀ ਵਰਦੀ ਵੀ ਕਰਨਗੇ ਲਾਂਚ PM ਮੋਦੀ ਅੱਜ ਕਰਨਗੇ ‘India Energy Week 2023’ ਦਾ ਉਦਘਾਟਨ

Published on

spot_img

ਭਾਰਤ ਊਰਜਾ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਊਰਜਾ ਦੇ ਖੇਤਰ ਵਿੱਚ ਦੇਸ਼ ਦੀ ਤਾਕਤ ਲਗਾਤਾਰ ਵਧ ਰਹੀ ਹੈ । ਇਸ ਕੜੀ ਵਿੱਚ ਅੱਜ ਯਾਨੀ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਗਲੁਰੂ ਵਿੱਚ ‘ਇੰਡੀਆ ਐਨਰਜੀ ਵੀਕ’ ਦਾ ਉਦਘਾਟਨ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਤੇ ਦਿਨ ਯਾਨੀ ਕਿ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਆਪਣੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ 6 ਤੋਂ 8 ਫਰਵਰੀ ਤੱਕ ‘ਇੰਡੀਆ ਐਨਰਜੀ ਵੀਕ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇੱਥੇ ਉਹ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਉਹ ਬਹੁਤ ਉਡੀਕੀ ਜਾ ਰਹੀ ਯੋਜਨਾ E-20 ਦੀ ਸ਼ੁਰੂਆਤ ਵੀ ਕਰਨਗੇ। ਇਸ ਦਾ ਉਦੇਸ਼ ਭਾਰਤ ਦੀ ਵਧਦੀ ਸ਼ਕਤੀ ਨੂੰ ਊਰਜਾ ਪਰਿਵਰਤਨ ਕਰਨ ਵਾਲੀ ਮਹਾਂਸ਼ਕਤੀ ਵਜੋਂ ਪ੍ਰਦਰਸ਼ਿਤ ਕਰਨਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ ਇਹ ਸਮਾਗਮ ਉਨ੍ਹਾਂ ਚੁਣੌਤੀਆਂ ਤੇ ਮੌਕਿਆਂ ‘ਤੇ ਚਰਚਾ ਕਰਨ ਦੇ ਲਈ ਰਵਾਇਤੀ, ਗੈਰ-ਰਵਾਇਤੀ ਊਰਜਾ ਉਦਯੋਗਾਂ, ਸਰਕਾਰਾਂ ਅਤੇ ਅਕਾਦਮੀਆਂ ਦੇ ਨੇਤਾਵਾਂ ਨੂੰ ਇਕੱਠਾ ਕਰੇਗਾ । ਦੁਨੀਆ ਭਰ ਦੇ 30 ਤੋਂ ਵੱਧ ਮੰਤਰੀ ਇਸ ਵਿੱਚ ਹਿੱਸਾ ਲੈਣਗੇ। ਇਸਦੇ ਨਾਲ ਹੀ ਚਰਚਾ ਕਰਨ ਦੇ ਲਈ 30,000 ਤੋਂ ਵੱਧ ਡੈਲੀਗੇਟ, 1000 ਪ੍ਰਦਰਸ਼ਕ ਅਤੇ 500 ਬੁਲਾਰੇ ਇਕੱਠੇ ਹੋਣਗੇ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਗਲੋਬਲ ਆਇਲ ਅਤੇ ਆਇਲ ਦੇ ਸੀਈਓ ਦੇ ਨਾਲ ਗੱਲਬਾਤ ਵਿੱਚ ਹਿੱਸਾ ਲੈਣਗੇ । ਪ੍ਰਧਾਨ ਮੰਤਰੀ ਗ੍ਰੀਨ ਮੋਬਿਲਿਟੀ ਰੈਲੀ ਨੂੰ ਵੀ ਹਰੀ ਝੰਡੀ ਦਿਖਾਉਣਗੇ । ਇਹ ਰੈਲੀ ਗ੍ਰੀਨ ਐਨਰਜੀ ਦੇ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰੇਗੀ।

ਪ੍ਰਧਾਨ ਮੰਤਰੀ ਇੰਡੀਅਨ ਆਇਲ ਦੀ ‘ਅਨਬੋਟਲਡ’ ਪਹਿਲਕਦਮੀ ਦੇ ਤਹਿਤ ਵਰਦੀ ਵੀ ਲਾਂਚ ਕਰਨਗੇ। ਇੰਡੀਅਨ ਆਇਲ ਨੇ ਸਿੰਗਲ-ਯੂਜ਼ ਪਲਾਸਟਿਕ ਨੂੰ ਖਤਮ ਕਰਨ ਦੇ ਉਦੇਸ਼ ਨਾਲ ਰੀਸਾਈਕਲ ਪੌਲੀਏਸਟਰ (RPET) ਅਤੇ ਕੌਟਨ ਨਾਲ ਬਣੀ ਵਰਦੀ ਐਲਪੀਜੀ ਡਿਲੀਵਰੀ ਮੈਨ ਦੇ ਲਈ ਅਪਣਾਈ ਹੈ। ਮੋਦੀ ਇਥੇਨੌਲ ਦੇ ਮਿਸ਼ਰਣ ਵਾਲੇ ਈਂਧਨ E-20 ਲਾਂਚ ਕਰਨਗੇ । 2014 ਤੋਂ 2022 ਤੱਕ ਈਥਾਨੌਲ ਦੀ ਸਪਲਾਈ ਲਈ ਲਗਭਗ 81,800 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ 49,000 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਨੂੰ ਟਰਾਂਸਫਰ ਕੀਤਾ ਗਿਆ ਹੈ ।

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਦੇ 84 ਰਿਟੇਲ ਆਊਟਲੇਟਾਂ ‘ਤੇ E20 ਈਂਧਨ ਦੀ ਸ਼ੁਰੂਆਤ ਕਰਨਗੇ । E20 ਪੈਟਰੋਲ ਦੇ ਨਾਲ 20 ਪ੍ਰਤੀਸ਼ਤ ਈਥਾਨੌਲ ਦਾ ਮਿਸ਼ਰਣ ਹੈ। ਸਰਕਾਰ ਦਾ ਟੀਚਾ 2025 ਤੱਕ ਈਥਾਨੌਲ ਦੇ 20 ਪ੍ਰਤੀਸ਼ਤ ਮਿਸ਼ਰਣ ਨੂੰ ਹਾਸਿਲ ਕਰਨਾ ਹੈ, ਅਤੇ ਤੇਲ ਮਾਰਕੀਟਿੰਗ ਕੰਪਨੀਆਂ 2G-3G ਈਥਾਨੌਲ ਪਲਾਂਟ ਸਥਾਪਤ ਕਰ ਰਹੀਆਂ ਹਨ ਜੋ ਤਰੱਕੀ ਦੀ ਸਹੂਲਤ ਦੇਵੇਗੀ।

Latest articles

Elvish Yadav Case: ED ਨੇ ਮਨੀ ਲਾਂਡਰਿੰਗ ਮਾਮਲੇ ‘ਚ FIR ਕੀਤੀ ਦਰਜ ਐਲਵਿਸ਼ ਯਾਦਵ ਨੂੰ ਫਿਰ ਮੁਸੀਬਤਾਂ ਨੇ ਘੇਰਿਆ!

Elvish Yadav Case: ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ...

ਮਸ਼ਹੂਰ ਗਾਇਕ ਮਨਕੀਰਤ ਔਲਖ ਨੇ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਤਸਵੀਰ Mankirt Aulakh ਦੇ ਘਰ ਆਇਆ ਨੰਨ੍ਹਾ ਮਹਿਮਾਨ

ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਘਰ ਇਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ।...

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਤਬਾ.ਹੀ ਵਾਲਾ ਮੀਂਹ, ਡਿੱਗ ਗਈ ਮਸਜਿਦ ਦੀ ਛੱਤ, ਵੀਡੀਓ ਵਾਇਰਲ

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਵੀ ਮੀਂਹ ਨੇ ਤਬਾਹੀ ਮਚਾਈ ਹੈ। ਪਿਛਲੇ...

3-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ...

More like this

Elvish Yadav Case: ED ਨੇ ਮਨੀ ਲਾਂਡਰਿੰਗ ਮਾਮਲੇ ‘ਚ FIR ਕੀਤੀ ਦਰਜ ਐਲਵਿਸ਼ ਯਾਦਵ ਨੂੰ ਫਿਰ ਮੁਸੀਬਤਾਂ ਨੇ ਘੇਰਿਆ!

Elvish Yadav Case: ਬਿੱਗ ਬੌਸ ਓਟੀਟੀ 2 ਦੇ ਵਿਜੇਤਾ ਅਤੇ ਯੂਟਿਊਬਰ ਐਲਵਿਸ਼ ਯਾਦਵ ਦੀਆਂ...

ਮਸ਼ਹੂਰ ਗਾਇਕ ਮਨਕੀਰਤ ਔਲਖ ਨੇ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਤਸਵੀਰ Mankirt Aulakh ਦੇ ਘਰ ਆਇਆ ਨੰਨ੍ਹਾ ਮਹਿਮਾਨ

ਮਸ਼ਹੂਰ ਗਾਇਕ ਮਨਕੀਰਤ ਔਲਖ ਦੇ ਘਰ ਇਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ।...

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਤਬਾ.ਹੀ ਵਾਲਾ ਮੀਂਹ, ਡਿੱਗ ਗਈ ਮਸਜਿਦ ਦੀ ਛੱਤ, ਵੀਡੀਓ ਵਾਇਰਲ

ਦੁਬਈ ਤੋਂ ਬਾਅਦ ਹੁਣ ਸਾਊਦੀ ਅਰਬ ‘ਚ ਵੀ ਮੀਂਹ ਨੇ ਤਬਾਹੀ ਮਚਾਈ ਹੈ। ਪਿਛਲੇ...