Site icon Punjab Mirror

ਬੰਗਾਲ ਪ੍ਰੋਗਰਾਮ ਨਾਲ ਵਰਚੁਅਲੀ ਜੁੜੇ ਮਾਂ ਦੇ ਅੰਤਿਮ ਸੰਸਕਾਰ ਦੇ 2 ਘੰਟੇ ਮਗਰੋਂ ਫਰਜ਼ ਦੀ ਰਾਹ ‘ਤੇ PM ਮੋਦੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਹੀਰਾ ਬਾ ਦਾ ਅੰਤਿਮ ਸੰਸਕਾਰ ਕਰਨ ਤੋਂ ਤੁਰੰਤ ਬਾਅਦ ਹੀ ਆਪਣਾ ਫਰਜ਼ ਨਿਭਾਉਣ ਪਰਤ ਆਏ। ਅਹਿਮਦਾਬਾਦ ਵਿੱਚ ਸਵੇਰੇ 9.40 ਵਜੇ ਉਨ੍ਹਾਂ ਨੇ ਮਾਤਾ ਨੂੰ ਅਗਨੀ ਦਿੱਤੀ। ਇਸ ਤੋਂ ਬਾਅਦ ਉਹ ਅਹਿਮਦਾਬਾਦ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਬੰਗਾਲ ‘ਚ ਆਯੋਜਿਤ ਪ੍ਰੋਗਰਾਮ ‘ਚ ਸ਼ਾਮਲ ਹੋਏ। ਉਨ੍ਹਾਂ ਨੇ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਟਰੇਨ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਪ੍ਰੋਗਰਾਮ ‘ਚ ਸ਼ਾਮਲ ਹੋਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੋਦੀ ਦੀ ਮਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਦਿਨ ਤੁਹਾਡੇ ਲਈ ਦੁਖਦਾਈ ਹੈ। ਤੁਹਾਡੀ ਮਾਂ ਦਾ ਮਤਲਬ ਸਾਡੀ ਮਾਂ ਵੀ ਹੈ। ਪ੍ਰਮਾਤਮਾ ਤੁਹਾਨੂੰ ਆਪਣਾ ਕੰਮ ਜਾਰੀ ਰੱਖਣ ਦੀ ਤਾਕਤ ਦੇਵੇ। ਮੇਰੀ ਬੇਨਤੀ ਹੈ ਕਿ ਤੁਸੀਂ ਕੁਝ ਸਮਾਂ ਆਰਾਮ ਵੀ ਕਰੋ।

ਮੋਦੀ ਨੇ ਕਿਹਾ- ਬੰਗਾਲ ਦੀ ਪਵਿੱਤਰ ਧਰਤੀ ਨੂੰ ਸਲਾਮ। ਨਿੱਜੀ ਕਾਰਨਾਂ ਕਰਕੇ ਤੁਹਾਡੇ ਨਾਲ ਨਹੀਂ ਆ ਸਕਿਆ। ਮੈਂ ਇਸ ਲਈ ਮੁਆਫੀ ਮੰਗਦਾ ਹਾਂ। ਰੇਲਵੇ ਅਤੇ ਮੈਟਰੋ ਦੇ ਨਾਲ-ਨਾਲ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਤੁਹਾਨੂੰ ਸਾਰਿਆਂ ਨੂੰ ਵੰਦੇ ਭਾਰਤ ਟਰੇਨ ਦੀਆਂ ਵਧਾਈਆਂ। ਕੁਝ ਸਮੇਂ ਬਾਅਦ ਪੱਛਮੀ ਬੰਗਾਲ ਨੂੰ ਗੰਗਾਜੀ ਦੀ ਸਫ਼ਾਈ ਅਤੇ ਪੀਣ ਵਾਲੇ ਪਾਣੀ ਨਾਲ ਸਬੰਧਤ ਪ੍ਰਾਜੈਕਟ ਸੌਂਪਣ ਦਾ ਮੌਕਾ ਮਿਲੇਗਾ।

ਪ੍ਰੋਗਰਾਮ ‘ਚ ਸ਼ਾਮਲ ਹੋਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐੱਮ ਮੋਦੀ ਨੂੰ ਕਿਹਾ- ਮਾਣਯੋਗ ਪ੍ਰਧਾਨ ਮੰਤਰੀ, ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇੱਥੇ ਆਉਣਾ ਸੀ, ਪਰ ਤੁਹਾਡੀ ਮਾਂ ਦੀ ਮੌਤ ਕਾਰਨ ਤੁਸੀਂ ਨਹੀਂ ਆ ਸਕੇ, ਫਿਰ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਵਰਚੁਅਲ ਤਰੀਕੇ ਨਾਲ ਜੁੜੇ। ਪੱਛਮੀ ਬੰਗਾਲ ਦੇ ਸਾਰੇ ਲੋਕਾਂ ਦੀ ਵੱਲੋਂ ਮੈਂ ਇੱਥੇ ਵੰਦੇ ਭਾਰਤ ਟਰੇਨ ਸ਼ੁਰੂ ਕਰਨ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ।

ਦੱਸ ਦੇਈਏ ਕਿ ਪੀ.ਐੱਮ. ਮੋਦੀ ਨੇ ਸ਼ੁੱਕਰਵਾਰ ਨੂੰ ਬੰਗਾਲ ਵਿੱਚ 7,800 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿੱਚ ਕੋਲਕਾਤਾ ਮੈਟਰੋ ਦੀ ਪਰਪਲ ਲਾਈਨ ਦੇ ਜੋਕਾ-ਤਰਾਤਲਾ ਪੜਾਅ ਦਾ ਉਦਘਾਟਨ ਅਤੇ ਰਾਜ ਵਿੱਚ ਚਾਰ ਰੇਲ ਪ੍ਰੋਜੈਕਟ ਸ਼ਾਮਲ ਹਨ।

Exit mobile version