Homeਧਰਮਸ਼੍ਰੀਨਗਰ ‘ਚ ਰੁਕੇ ਸ਼ਰਧਾਲੂ ਖਰਾਬ ਮੌਸਮ ਕਾਰਨ ਰੁਕੀ ਚਾਰਧਾਮ ਯਾਤਰਾ, ਲੈਂਡਸਲੈਡ ਦਾ...

ਸ਼੍ਰੀਨਗਰ ‘ਚ ਰੁਕੇ ਸ਼ਰਧਾਲੂ ਖਰਾਬ ਮੌਸਮ ਕਾਰਨ ਰੁਕੀ ਚਾਰਧਾਮ ਯਾਤਰਾ, ਲੈਂਡਸਲੈਡ ਦਾ ਵੀ ਖ਼ਤਰਾ

Published on

spot_img

ਕੇਦਾਰਨਾਥ ਅਤੇ ਬਦਰੀਨਾਥ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਨੀਵੇਂ ਇਲਾਕਿਆਂ ‘ਚ ਮੀਂਹ ਕਾਰਨ ਸੜਕ ‘ਤੇ ਵੱਡੇ-ਵੱਡੇ ਪੱਥਰ ਜਮ੍ਹਾਂ ਹੋ ਗਏ। ਜਿਸ ਕਾਰਨ ਦੇਰ ਰਾਤ ਚਾਰ ਧਾਮ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਯਾਤਰੀਆਂ ਨੂੰ ਨੇੜਲੇ ਸ਼ਹਿਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ NIT ਉੱਤਰਾਖੰਡ ਅਤੇ ਬਦਰੀਨਾਥ ਬੱਸ ਸਟੈਂਡ ਨੇੜੇ ਚੈਕਿੰਗ ਪੁਆਇੰਟ ਬਣਾਏ ਗਏ ਹਨ,ਇਥੇ ਹੀ ਚਾਰ ਧਾਮ ਯਾਤਰੀਆਂ ਨੂੰ ਰੋਕਿਆ ਜਾ ਰਿਹਾ ਹੈ।

ਕੇਦਾਰਨਾਥ ਵਿਚ ਪਿਛਲੇ 12 ਦਿਨਾਂ ‘ਤੋਂ ਰੁੱਕ-ਰੁੱਕ ਕੇ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਉਤਰਾਖੰਡ ਵਿਚ 30 ਅਪ੍ਰੈਲ ‘ਤੋਂ ਅਗਲੇ 4 ਦਿਨਾਂ ਲਈ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਇਸ ਕਰਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸ੍ਰੀਨਗਰ ਗੜ੍ਹਵਾਲ ਵਿੱਚ NIT ਉੱਤਰਾਖੰਡ ਅਤੇ ਬਦਰੀਨਾਥ ਬੱਸ ਸਟੈਂਡ ਨੇੜੇ ਚੈਕਿੰਗ ਪੁਆਇੰਟ ਬਣਾਏ ਹਨ ਜਿੱਥੇ ਚਾਰ ਧਾਮ ਯਾਤਰੀਆਂ ਨੂੰ ਰੋਕਿਆ ਜਾ ਰਿਹਾ ਹੈ।

ਸ੍ਰੀਨਗਰ ਦੇ SHO ਰਵੀ ਸੈਣੀ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੇ ਰਾਤ ਦੇ ਠਹਿਰਨ ਲਈ ਆਨਲਾਈਨ ਬੁਕਿੰਗ ਕੀਤੀ ਹੈ, ਉਨ੍ਹਾਂ ਨੂੰ ਰੁਦਰਪ੍ਰਯਾਗ ਵੱਲ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਰ ਜਿਨ੍ਹਾਂ ਯਾਤਰੀਆਂ ਨੇ ਬੁਕਿੰਗ ਨਹੀਂ ਕਰਵਾਈ ਹੈ। ਉਨ੍ਹਾਂ ਨੂੰ ਸ੍ਰੀਨਗਰ ਨੇੜੇ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼੍ਰੀਨਗਰ ‘ਚ ਠਹਿਰਨ ਦੇ ਪੁਖਤਾ ਇੰਤਜ਼ਾਮ ਹਨ, ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇੱਕ ਵਾਰ ਮੌਸਮ ਸਾਫ਼ ਹੋਣ ਤੋਂ ਬਾਅਦ, ਹਰ ਕੋਈ ਆਪਣੀ ਯਾਤਰਾ ਜਾਰੀ ਰੱਖ ਸਕਦਾ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਕੋਵਿਡ-19 ਸਮੇਤ ਸਾਰੇ ਮੈਡੀਕਲ ਟੈਸਟ ਪਾਸ ਕਰਨ ਤੋਂ ਬਾਅਦ ਹੀ ਆਪਣੀ ਤੀਰਥ ਯਾਤਰਾ ਦੀ ਯੋਜਨਾ ਬਣਾਉਣ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇੱਕ ਐਸਓਪੀ ਜਾਰੀ ਕੀਤਾ ਗਿਆ ਹੈ ਅਤੇ ਇਸ ਸਾਲ ਤੀਰਥ ਯਾਤਰਾ ਕਰਨ ਵਾਲਿਆਂ ਨੂੰ ਇਸ ਦੀ ਪਾਲਣਾ ਕਰਨ ਦੀ ਲੋੜ ਹੈ।

Latest articles

PM ਮੋਦੀ ਦਾ ਪਹਿਲਾ ਵਿਦੇਸ਼ ਦੌਰਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ G7 ਸੰਮੇਲਨ ਲਈ ਇਟਲੀ ਪਹੁੰਚੇ PM ਮੋਦੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ ਲਈ ਇਟਲੀ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼...

14-6-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸਲੋਕੁ ਮ: ੩ ॥ ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥...

ਕਈ ਜ਼ਿਲ੍ਹਿਆਂ ‘ਚ ਬੱਦਲ ਰਹਿਣਗੇ ਛਾਏ ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ,

ਹਰਿਆਣਾ ‘ਚ ਭਿਆਨਕ ਗਰਮੀ ਦੇ ਵਿਚਕਾਰ ਅੱਜ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ।...

WHO alert- WHO ਨੇ ਕੀਤਾ ਚੌਕਸ… ਭਾਰਤ ਵਿਚ ਇਨਸਾਨਾਂ ਵਿਚ ਆ ਵੜਿਆ ਇਹ ਖਤਰਨਾਕ ਫਲੂ

ਪੱਛਮੀ ਬੰਗਾਲ ਵਿੱਚ ਇੱਕ ਚਾਰ ਸਾਲ ਦਾ ਬੱਚਾ H9N2 ਵਾਇਰਸ ਨਾਲ ਸੰਕਰਮਿਤ ਪਾਇਆ ਗਿਆ...

More like this