Site icon Punjab Mirror

Pension of Dead People: ਸਰਵੇ ‘ਚ ਹੋਇਆ ਖ਼ੁਲਾਸਾ ਕੀ ਤੁਸੀਂ ਜਾਣਦੇ ਹੋ, ਪੰਜਾਬ ‘ਚ ਮਰਨ ਵਾਲਿਆਂ ਨੂੰ ਵੀ ਮਿਲਦੀ ਪੈਨਸ਼ਨ !

ਪੰਜਾਬ ਸਰਕਾਰ ਨੇ 90248 ਅਜਿਹੇ ਵਿਅਕਤੀ ਪਾਏ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੇ ਨਾਂ ‘ਤੇ ਪੈਨਸ਼ਨ ਚੱਲ ਰਹੀ ਹੈ

Punjab News : ਪੰਜਾਬ ਵਿੱਚ ਹੁਣ ਤਕ ਮਰਨ ਵਾਲੇ ਲੋਕਾਂ ਨੂੰ ਪੈਨਸ਼ਨ ਮਿਲਦੀ ਰਹੀ ਹੈ, ਇਹ ਅਸੀਂ ਨਹੀਂ ਬਲਕਿ ਪੰਜਾਬ ਸਰਕਾਰ ਦੇ ਅੰਕੜੇ ਦੱਸ ਰਹੇ ਹਨ। ਦਰਅਸਲ ਪੰਜਾਬ ਸਰਕਾਰ ਨੇ ਇੱਕ ਸਰਵੇ ਕੀਤਾ ਸੀ, ਜਿਸ ਵਿੱਚ ਉਹ ਸਾਰੇ ਲੋਕ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੋਈ ਹੈ, ਤੇ ਇਸ ਸਰਵੇ ਵਿੱਚ ਸਨ, ਪੰਜਾਬ ਸਰਕਾਰ ਨੇ ਉਨ੍ਹਾਂ ਨਾਲ 90248 ਅਜਿਹੇ ਵਿਅਕਤੀ ਪਾਏ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੇ ਨਾਂ ‘ਤੇ ਪੈਨਸ਼ਨ ਚੱਲ ਰਹੀ ਹੈ, ਹੁਣ ਉਨ੍ਹਾਂ ਦੀ ਪੈਨਸ਼ਨ ਬੰਦ ਹੋਣ ਨਾਲ ਪੰਜਾਬ ਸਰਕਾਰ ਨੂੰ ਹਰ ਮਹੀਨੇ 13.53 ਕਰੋੜ ਰੁਪਏ ਦੀ ਬਚਤ ਹੋਵੇਗੀ।

ਪੂਰੇ ਪੰਜਾਬ ‘ਚ 30 ਲੱਖ 46 ਹਜ਼ਾਰ ਦੇ ਕਰੀਬ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਹਰ ਮਹੀਨੇ ਪੈਨਸ਼ਨ ਦਿੰਦੀ ਹੈ, ਜਿਨ੍ਹਾਂ ‘ਚੋਂ ਬਜ਼ੁਰਗ, ਵਿਧਵਾ, ਅੰਗਹੀਣ ਅਤੇ ਕੁਝ ਆਸ਼ਰਿਤ ਲੋਕ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੀ ਪੈਨਸ਼ਨ ਅਜੇ ਚੱਲ ਰਹੀ ਸੀ। ਹੁਣ ਪੰਜਾਬ ਸਰਕਾਰ ਨੂੰ ਹਰ ਸਾਲ 162.36 ਕਰੋੜ ਦਾ ਫਾਇਦਾ ਹੋਵੇਗਾ, ਜਿਸ ਨਾਲ ਲੋਕਾਂ ਨੂੰ ਵੀ ਫਾਇਦਾ ਹੋਵੇਗਾ।

Exit mobile version