ਪੰਜਾਬ ‘ਚ ਸਰਕਾਰ ਕਾਂਗਰਸ ਦੀ ਪਰ ਰਾਜ ਬਾਦਲਾਂ ਦਾ? ਨਵਜੋਤ ਸਿੱਧੂ ਨੇ ਕੀਤਾ ਇੱਕ ਹੋਰ ਧਮਾਕਾ

ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਿਆ ਨਵਜੋਤ ਸਿੱਧੂ ਨੇ ਟਵੀਟ ਕਰਕੇ| ਪੰਜਾਬ ਦੇ ਵਧੇਰੇ ਵਿਧਾਇਕ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਪੰਜਾਬ ‘ਚ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ ਕਾਂਗਰਸ ਸਰਕਾਰ ਦੀ ਥਾਂ ‘ਤੇ |



ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਚੈਲੰਜ ਕਰਨ ਲੱਗ ਗਏ ਹਨ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ |ਟਵੀਟ ਰਾਹੀਂ ਕੈਪਟਨ ਨੂੰ ਸਵਾਲ ਕਰ ਰਹੇ ਹਨ ਨਵਜੋਤ ਸਿੱਧੂ ਲਗਾਤਾਰ ਜਿਸ ਨਾਲ ਹਾਲਤ ਕਸੂਤੀ ਬਣੀ ਹੋਈ ਹੈ
ਕਾਂਗਰਸ ਸਰਕਾਰ ਦੀ |

ਮੁੱਖ ਮੰਤਰੀ ‘ਤੇ ਫਿਰ ਨਿਸ਼ਾਨਾ ਸਾਧਿਆ ਨਵਜੋਤ ਸਿੱਧੂ ਨੇ ਟਵੀਟ ਕਰਕੇ| ਪੰਜਾਬ ਦੇ ਵਧੇਰੇ ਵਿਧਾਇਕ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਪੰਜਾਬ ‘ਚ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ ਕਾਂਗਰਸ ਸਰਕਾਰ ਦੀ ਥਾਂ ‘ਤੇ | ਸਰਕਾਰ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ ਨਾ ਕੀ ਲੋਕ ਭਲਾਈ ਲਈ | ਅਫ਼ਸਰਸ਼ਾਹੀ ਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਹਨ ਨਾ ਕੇ ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਨਣ ਲਈ|

ਨਵਜੋਤ ਸਿੱਧੂ ਨੇ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਟਵੀਟ ਕੀਤਾ ਸੀ ਜਿਸ ਵਿੱਚ ਲਿਖਿਆ ਸੀ, ‘ਅਫ਼ਸੋਸ ! ਸਰਕਾਰ ਹਾਈਕੋਰਟ ਦੇ ਉਹ ਹੁਕਮ ਮੰਨਣ ਲਈ ਮਜ਼ਬੂਰ ਹੈ, ਜਿਸ ਦੇ ਵਿਰੋਧ ‘ਚ ਪੰਜਾਬ ਦੇ ਲੋਕ ਖੜ੍ਹੇ ਹਨ ਅਤੇ ਇਹ ਸਬ ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਰਕੇ ਹੋ ਰਿਹਾ ਹੈ| ਨਵੀਂ ਸਿਟ (SIT) ਨੂੰ 6 ਮਹੀਨੇ ਹੋਰ ਦੇਣ ਦਾ ਮਤਲਬ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਬਦਕਿਸਮਤੀ ਨਾਲ ਆਉਣ ਵਾਲੀਆਂ ਚੋਣਾਂ ਦੀ ਆਚਾਰ ਸੰਹਿਤਾ ਲਾਗੂ ਹੋਣ ਤੱਕ ਹੋਰ ਲਟਕਾਉਣਾ ਹੈ।’

ਸਿੱਧੂ ਨੇ ਸਰਕਾਰ ਦੇ ਫ਼ੈਸਲੇ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਨਸਾਫ਼ ਵਿਚ ਜਾਣ-ਬੁੱਝ ਕੇ ਦੇਰੀ ਲੋਕਮਤ ਨਾਲ ਵਿਸ਼ਵਾਸ਼ਘਾਤ ਹੋ ਰਿਹਾ ਹੈ| ਸਿਟ ਅਤੇ ਕਈ ਜਾਂਚ ਕਮਿਸ਼ਨ ਬਣਨ ਕਰਕੇ ਸਬੂਤ ਕਮਜ਼ੋਰ ਹੋ ਗਏ ਹਨ 6 ਸਾਲਾਂ ਦੌਰਾਨ| ਆਪਣਾ ਬਚਾਅ ਮਜ਼ਬੂਤ ਕਰਨ ਲਈ ਦੋਸ਼ੀ ਹੋਰ ਸਿਆਣੇ ਹੋ ਗਏ ਨੇ ਇਕੋ ਦੋਸ਼ ਬਾਰੇ ਵਾਰ-ਵਾਰ ਪੜਤਾਲ ਹੋਣ ਕਾਰਨ|



Leave a Reply

Your email address will not be published. Required fields are marked *