ਅੱਧੀ ਰਾਤ ਨੂੰ ਬਾਥਰੂਮ ਕਰਨ ਗਈ ਔਰਤ, 27 ਸਕਿੰਟਾਂ ਬਾਅਦ ਗੋਦੀ ‘ਚ ਬੱਚਾ ਲੈਕੇ ਬਾਹਰ ਆਈ

ਦੁਨੀਆ ਵਿੱਚ ਸਭ ਤੋਂ ਤੇਜ਼ ਡਿਲਿਵਰੀ ਵਜੋਂ ਦਰਜ ਕੀਤਾ ਜਾ ਸਕਦਾ ਹੈ ਸੋਫੀ ਬੈਗ ਦਾ ਨਾਮ| ਉਸ ਦੀ ਉਮਰ ੨੯ ਸਾਲ ਹੈ ‘ਤੇ ਉਹ ਇੰਗਲੈਂਡ ਦੇ ਹੈਂਪਸ਼ਾਇਰ ਵਿੱਚ ਰਹਿਣ ਵਾਲੀ ਔਰਤ ਹੈ| ਉਸਨੇ ਬਾਥਰੂਮ ਵਿਚ 27 ਸਕਿੰਟਾਂ ਵਿਚ ਆਪਣੇ ਬੇਟੇ ਨੂੰ ਜਨਮ ਦਿੱਤਾ| ਜਦੋ ਸੋਫੀ ਅੱਧੀ ਰਾਤ ਨੂੰ ਟਾਇਲਟ ਲਈ ਗਈ ਸੀ |



ਮਾਂ ਬਣਨ ਦਾ ਅਹਿਸਾਸ ਸਭ ਤੋਂ ਖਾਸ ਹੁੰਦਾ ਹੈ ਇਕ ਔਰਤ ਲਈ | ਸਗੋਂ ਇਹ ਕਿਹਾ ਜਾਂਦਾ ਹੈ ਕੀ ਲੇਬਰ ਪੇਨ ਦਾ ਦਰਦ ਦੁਨੀਆ ਵਿਚ ਸਭ ਦਰਦ ਤੋਂ ਜ਼ਿਆਦਾ ਹੁੰਦਾ ਹੈ ਅਤੇ ਇਹ ਦਰਦ ਏਕੋ ਵਕ਼ਤ ਸਾਰੀਆਂ ਹੱਡੀਆਂ ਟੁੱਟਣ ਦੇ ਬਰਾਬਰ ਹੁੰਦਾ ਹੈ| ਦੁਨੀਆ ਦੀ ਸਭ ਤੋਂ ਖੁਸ਼ਹਾਲ ਔਰਤਾਂ ਵਿੱਚੋਂ ਇੱਕ ਔਰਤ ਹੈ ਸੋਫੀ ਜੋ ਕਿ ਯੂ.ਕੇ ਦ ਰਹਿਣ ਵਾਲੀ ਹੈ| ਦੁਨੀਆ ਵਿੱਚ ਸਭ ਤੋਂ ਤੇਜ਼ ਡਿਲਿਵਰੀ ਵਜੋਂ ਦਰਜ ਕੀਤਾ ਜਾ ਸਕਦਾ ਹੈ ਸੋਫੀ ਬੈਗ ਦਾ ਨਾਮ | ਉਸਨੇ ਬਾਥਰੂਮ ਵਿਚ 27 ਸਕਿੰਟਾਂ ਵਿਚ ਆਪਣੇ ਬੇਟੇ ਨੂੰ ਜਨਮ ਦਿੱਤਾ|

ਟਾਇਲਟ ਵਿਚ ਬਾਥਰੂਮ ਕਰਨ ਗਈ ਸੀ ਸੋਫੀ ਅੱਧੀ ਰਾਤ ਨੂੰ

38 ਹਫ਼ਤਿਆਂ ਦੀ ਗਰਭਵਤੀ ਸੀ ਸੋਫੀ| ਉਸ ਨੂੰ ਅੱਧੀ ਰਾਤ ਨੂੰ ਅਚਾਨਕ ਬਾਥਰੂਮ ਜਾਣਾ ਪਿਆ| ਅੱਖ ਖੁੱਲਣ ਤੋਂ ਬਾਅਦ ਸੋਫੀ ਬਾਥਰੂਮ ਵਿਚ ਗਈ | ਬਾਥਰੂਮ ਕਰਨ ਦ ਬਜਾਏ ਉਸ ਨੇ ੨੭ ਸੈਕੰਡ ਵਿਚ ਆਪਣੇ ਬੇਟੇ ਨੂੰ ਜਨਮ ਦਿਤਾ | ਇਕੋ ਪੁਸ਼ ਨਾਲ ਬੱਚਾ ਬਾਹਰ ਆ ਗਿਆ ਸੀ | ਪ੍ਰਮਾਤਮਾ ਦਾ ਸ਼ੁਕਰ ਹੈ ਕੀ ਸੋਫੀ ਦਾ ਪਤੀ ਕ੍ਰਿਸ਼ ਉਸ ਨਾਲ ਸੀ | ਬੱਚਾ ਸਿੱਧਾ ਕ੍ਰਿਸ ਦੀ ਗੋਦ ਵਿਚ ਆ ਗਿਆ|

ਪੂਰੇ ਮਾਮਲੇ ਦਾ ਤਜਰਬਾ ਸਾਂਝਾ ਕੀਤਾ ਸੋਫੀ ਨੇ| ਉਸ ਨੇ ਕਿਹਾ ਕਿ ਉਹ ਅੱਧੀ ਰਾਤ ਨੂੰ ਬਾਥਰੂਮ ਜਾਣ ਲਈ ਉਠੀ ਸੀ | ਆਪਣੇ ਪਤੀ ਕ੍ਰਿਸ਼ ਨਾਲ ਸੋਫੀ ਬਾਥਰੂਮ ਗਈ ਸੀ | ਉਸਨੂੰ ਥੋੜਾ ਝਟਕਾ ਲੱਗਿਆ ਟਾਇਲਟ ਸੀਟ ‘ਤੇ ਬੈਠਣ ਤੋਂ ਬਾਅਦ| ਉਸ ਨੂੰ ਲੱਗਿਆ ਕੇ ਉਸ ਨੇ ਬਾਥਰੂਮ ਦੀ ਬਜਾਏ ਪੌਟੀ ਕਰ ਦਿਤੀ ਹੈ ਪਰ ਅਚਾਨਕ ਉਸ ਨੇ ਬਚੇ ਦਾ ਸਿਰ ਆਪਣੀਆਂ ਲੱਤਾਂ ਵਿਚ ਵੇਖਿਆ| ਤੁਰੰਤ ਉਸ ਨੇ ਆਪਣੇ ਪਤੀ ਕ੍ਰਿਸ਼ ਨੂੰ ਆਵਾਜ਼ ਮਾਰੀ| ਕ੍ਰਿਸ ਆਇਆ ਅਤੇ ਬੱਚੇ ਨੂੰ ਬਾਹਰ ਖਿੱਚਿਆ।

ਸੋਫੀ ਦਾ ਕਹਿਣਾ ਹੈ ਕਿ ਉਸਨੇ ਪਹਿਲੇ ਬਚੇ ਨੂੰ ੧੨ ਮਿੰਟਾ ਵਿਚ ਜਨਮ ਦਿਤਾ ਸੀ| ਘਰ ਵਿੱਚ ਜਨਮੇ ਬੱਚੇ ਅਤੇ ਸੋਫੀ ਨੂੰ ਕ੍ਰਿਸ਼ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਸਿਹਤਮੰਦ ਘੋਸ਼ਿਤ ਕੀਤਾ। ਸੋਫੀ ਪਹਿਲਾ ਵੀ ਦੋ ਵਾਰ ਮਾਂ ਬਣ ਚੁੱਕੀ ਸੀ |



Leave a Reply

Your email address will not be published. Required fields are marked *